ਸਿੰਧ ’ਚ 13 ਸਾਲਾ ਹਿੰਦੂ ਲੜਕੀ ਅਤੇ ਇਕ ਵਿਦਿਆਰਥੀ ਦਾ ਧਰਮ ਪਰਿਵਰਤਨ
ਅੰਮ੍ਰਿਤਸਰ, 19 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਅਧੀਨ ਪੈਂਦੇ ਜ਼ਿਲ੍ਹਾ ਟੰਡੋ ਮੁਹੰਮਦ ਖ਼ਾਨ ਦੇ ਇਲਾਕੇ ਨੌਂ ਮੀਲ ਸਟਾਪ ਤੋਂ 13 ਸਾਲਾ ਹਿੰਦੂ ਲੜਕੀ ਬੇਬੀ ਮੇਘਵਾਰ ਨੂੰ ਅਗਵਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਵਹੀਦ ਅਤੇ ਉਸ ਦਾ ਪਿਤਾ ਨਵੀਦ ਹਥਿਆਰਬੰਦ ਵਿਅਕਤੀਆਂ ਨਾਲ ਉਨ੍ਹਾਂ ਦੇ ਘਰ ’ਚ ਜ਼ਬਰਦਸਤੀ ਦਾਖ਼ਲ ਹੋਏ ਅਤੇ ਬੱਚੀ ਨੂੰ ਜ਼ਬਰਦਸਤੀ ਇਕ ਚਿੱਟੇ ਰੰਗ ਦੀ ਕਾਰ ’ਚ ਬਿਠਾ ਕੇ ਫ਼ਰਾਰ ਹੋ ਗਏ।
ਬੇਬੀ ਮੇਘਵਾਰ
20-11-2026