17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪਠਾਨਕੋਟ ’ਚ ਬੰਦੂਕ ਦਿਖਾ ਕੇ ਐਕਸ.ਯੂ.ਵੀ. ਕਾਰ ਖੋਹੀ

ਪਠਾਨਕੋਟ/ਸੁਜਾਨਪੁਰ, 16 ਨਵੰਬਰ (ਸੁਮਿਤ, ਵਿਨੋਦ, ਜਗਦੀਪ ਸਿੰਘ)-ਪਠਾਨਕੋਟ ’ਚ ਬੀਤੀ ਰਾਤ ਕਰੀਬ 10 ਵਜੇ ਬੰਦੂਕ ਦਿਖਾ ਕੇ ਚਿੱਟੀ ਐਕਸ. ਯੂ.

ਅਜੀਤ ਡੈਸਕ 17-11-2026
ਪਠਾਨਕੋਟ/ਸੁਜਾਨਪੁਰ, 16 ਨਵੰਬਰ (ਸੁਮਿਤ, ਵਿਨੋਦ, ਜਗਦੀਪ ਸਿੰਘ)-ਪਠਾਨਕੋਟ ’ਚ ਬੀਤੀ ਰਾਤ ਕਰੀਬ 10 ਵਜੇ ਬੰਦੂਕ ਦਿਖਾ ਕੇ ਚਿੱਟੀ ਐਕਸ.ਯੂ.ਵੀ. ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਡਾਊਨਟਾਊਨ ਇਲਾਕੇ ਦੀ ਦੱਸੀ ਜਾ ਰਹੀ ਹੈ। ਖੋਹੀ ਗਈ ਕਾਰ ਦਾ ਰਜਿਸਟ੍ਰੇਸ਼ਨ ਨੰਬਰ-ਪੀ.ਬੀ.-35ਏ.ਏ.-9902 ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਸੰਬੰਧੀ ਐਸ.ਐਸ.ਪੀ. ਪਠਾਨਕੋਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਾਰ ਦੇ ਗੁਰਦਾਸਪੁਰ ਵੱਲ ਜਾਣ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਰ ਕਠੂਆ (ਜੰਮੂ-ਕਸ਼ਮੀਰ) ਵੱਲ ਨਹੀਂ ਗਈ ਹੈ। ਕਾਰ ਚਾਲਕ ਬਮਿਆਲ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਅਲਰਟ ’ਤੇ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉੱਧਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ’ਤੇ ਬਿਨਾਂ ਪੁਸ਼ਟੀ ਤੋਂ ਕੋਈ ਵੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ, ਤਾਂ ਜੋ ਲੋਕਾਂ ਵਿਚ ਬੇਵਜ੍ਹਾ ਡਰ ਅਤੇ ਭੰਬਲਭੂਸੇ ਦਾ ਮਾਹੌਲ ਨਾ ਬਣੇ। ਜੇਕਰ ਕਿਸੇ ਵਿਅਕਤੀ ਨੂੰ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸੇ ਦੌਰਾਨ ਥਾਣਾ ਸੁਜਾਨਪੁਰ ਦੇ ਨੇੜੇ ਪੈਂਦੇ ਪੁਲ ਨੰਬਰ-9 ਨੇੜਿਓਂ ਅਣਪਛਾਤੇ ਵਿਅਕਤੀ ਵਲੋਂ ਬੰਦੂਕ ਦੀ ਨੋਕ ’ਤੇ ਇਕ ਐਕਸ.ਯੂ.ਵੀ. ਕਾਰ (ਪੀ.ਬੀ.-35ਏ.ਏ. 9902) ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ । ਸੁਜਾਨਪੁਰ ਪੁਲਿਸ ਵਲੋਂ ਇਸ ਸੰਬੰਧੀ ਅਣਪਛਾਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਜਾਨਪੁਰ ਥਾਣਾ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਪ੍ਰਵੀਨ ਸਿੰਘ ਪੁੱਤਰ ਰੁਮਾਲ ਸਿੰਘ ਵਾਸੀ ਮਹਾਂਵੀਰ ਮੁਹੱਲਾ ਬਮਿਆਲ ਨੇ ਆਪਣੇ ਬਿਆਨ ਵਿਚ ਪੁਲਿਸ ਨੂੰ ਦੱਸਿਆ ਹੈ ਕਿ ਉਹ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੀ ਬੱਸ ਦਾ ਡਰਾਈਵਰ ਹੈ । ਬਮਿਆਲ ਦੇ ਸੰਨੀ ਵਰਮਾ ਉਨ੍ਹਾਂ ਦੇ ਪੁਰਾਣੇ ਜਾਣਕਾਰ ਹਨ ਅਤੇ ਬਾਹਰ ਅੰਦਰ ਲੈ ਜਾਣ ਲਈ ਉਸ ਨੂੰ ਡਰਾਈਵਰ ਦੇ ਤੌਰ ’ਤੇ ਲੈ ਜਾਂਦੇ ਹਨ । 15 ਨਵੰਬਰ ਦੀ ਰਾਤ ਨੂੰ ਉਹ ਸੰਨੀ ਵਰਮਾ ਦੀ ਪਤਨੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਡਾਊਨਟਾਉਨ ਵਿਖੇ ਘੁੰਮਣ ਲਈ ਆਏ ਸਨ। ਸੰਨੀ ਵਰਮਾ ਦੀ ਪਤਨੀ ਅਤੇ ਉਨ੍ਹਾਂ ਦੇ ਬੱਚੇ ਡਾਊਨਟਾਊਨ ਦੇ ਅੰਦਰ ਚਲੇ ਗਏ ਲਗਪਗ 9:30 ਵਜੇ ਇਕ ਅਣਪਛਾਤਾ ਵਿਅਕਤੀ ਜਿਸ ਨੇ ਮੂੰਹ ’ਤੇ ਪਰਨਾ ਬੰਨਿਆ ਹੋਇਆ ਸੀ, ਉਸ ਦੇ ਨੇੜੇ ਆਇਆ ਅਤੇ ਉਸ ਨੇ ਪ੍ਰਵੀਨ ਸਿੰਘ ਦੀ ਛਾਤੀ ’ਤੇ ਬੰਦੂਕ ਰੱਖ ਕੇ ਉਸ ਨੂੰ ਬਾਹਰ ਨਿਕਲਣ ਨੂੰ ਕਿਹਾ ਕਿ ਜੇਕਰ ਬਾਹਰ ਨਾ ਨਿਕਲਿਆ ਤਾਂ ਗੋਲੀ ਮਾਰ ਦਿੱਤੀ ਜਾਵੇਗੀ । ਘਬਰਾ ਕੇ ਪ੍ਰਵੀਨ ਸਿੰਘ ਬਾਹਰ ਨਿਕਲ ਆਇਆ। ਉਕਤ ਵਿਅਕਤੀ ਗੱਡੀ ਲੈ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸੁਜਾਨਪੁਰ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਕਿ ਜੇਕਰ ਉਹ ਉਕਤ ਵਿਅਕਤੀ ਨੂੰ ਦੇਖੇ ਤਾਂ ਪਹਿਚਾਣ ਸਕਦਾ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਤਿੰਨ ਬ੍ਰਿਟਿਸ਼ ਅਦਾਲਤੀ ਹੁਕਮਾਂ ਮਗਰੋਂ ਮਾਂ ਨੂੰ ਮਿਲੇਗੀ ਚਾਰ ਸਾਲਾ ਧੀ ਦੀ ਸਾਂਭ ਸੰਭਾਲ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਤਿੰਨ ਸ਼ਹਿਰਾਂ ਦੀਆਂ ਕੌਂਸਲ ਚੋਣਾਂ ਲਈ 30 ਉਮੀਦਵਾਰ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।