ਪਾਕਿ ’ਚ ਨਹੀਂ ਮਨਾਇਆ ਗਿਆ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ
ਅੰਮ੍ਰਿਤਸਰ, 13 ਨਵੰਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਦਵਾਨਾਂ ’ਚ ਇਹ ਬਹਿਸ ਬਣੀ ਹੋਈ ਹੈ ਕਿ ਮਹਾਰਾਜਾ ਦਾ ਜਨਮ 2 ਨਵੰਬਰ 1780 ਨੂੰ ਲਹਿੰਦੇ ਪੰਜਾਬ ਦੇ ਸ਼ਹਿਰ ਗੁੱਜਰਾਂਵਾਲਾ ’ਚ ਹੋਇਆ ਜਾਂ 13 ਨਵੰਬਰ 1776 ਨੂੰ ਚੜ੍ਹਦੇ ਪੰਜਾਬ ਦੇ ਪਿੰਡ ਬਡਰੁੱਖਾ ’ਚ। ਜਿਸ ਦੇ ਚੱਲਦਿਆਂ ਲਹਿੰਦੇ ਪੰਜਾਬ ’ਚ ਵਿਰਾਸਤ ਨਾਲ ਸੰਬੰਧਿਤ ਵਿਭਾਗ ਜਾਂ ਹੋਰ ਜਥੇਬੰਦੀਆਂ ਵਲੋਂ ਇਸ ਵਾਰ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਨਾ ਤਾਂ 2 ਨਵੰਬਰ ਅਤੇ ਨਾ ਹੀ 13 ਨਵੰਬਰ ਨੂੰ ਮਨਾਇਆ ਜਾ ਸਕਿਆ।
ਗੁੱਜਰਾਂਵਾਲਾ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੀ ਤਸਵੀਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ
14-11-2026