ਭਾਜਪਾ ਇਕੱਲੀ ਚੋਣ ਲੜੇ ਜਾਂ ਸਹਿਯੋਗੀਆਂ ਨਾਲ ‘ਆਪ’ ਆਪਣੇ ਵਿਕਾਸ ਦੇ ਰਿਕਾਰਡ ’ਤੇ ਚੋਣ ਲੜੇਗੀ-ਬਲਤੇਜ ਪੰਨੂ
ਚੰਡੀਗੜ੍ਹ, 7 ਨਵੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਬਿਆਨਾਂ ’ਤੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ਆਪ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਭਾਜਪਾ ਪੰਜਾਬ ਵਿਚ 117 ਸੀਟਾਂ ’ਤੇ ਇਕੱਲੀ ਚੋਣ ਲੜਦੀ ਹੈ ਜਾਂ ਕਿਸੇ ਨਾਲ ਗੱਠਜੋੜ ਕਰਕੇ। ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਲਈ ਕੀਤੇ ਆਪਣੇ ਇਤਿਹਾਸਕ ਵਿਕਾਸ ਕਾਰਜਾਂ ਦੇ ਆਧਾਰ ’ਤੇ ਜਨਤਾ ਦੀ ਕਚਹਿਰੀ ਵਿਚ ਜਾ ਰਹੀ ਹੈ।
ਅਜੀਤ ਡੈਸਕ
08-11-2026