04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਭਾਰਤ ਨੇ 50 ਮੀਟਰ ਪੁਰਸ਼ ਟੀਮ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ

ਦੋਹਾ, 3 ਨਵੰਬਰ (ਪੀ. ਟੀ.

ਅਜੀਤ ਡੈਸਕ 04-11-2026
ਦੋਹਾ, 3 ਨਵੰਬਰ (ਪੀ. ਟੀ. ਆਈ.)-ਭਾਰਤ ਨੇ ਚੱਲ ਰਹੀ ਆਈ.ਐਸ.ਐਸ.ਐਫ਼. ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤੀ ਪੁਰਸ਼ ਟੀਮ ਨੇ 50 ਮੀਟਰ ਪਿਸਟਲ ਮੁਕਾਬਲੇ ’ਚ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ। ਇਸ ਮਗਰੋਂ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ। ਭਾਰਤੀ ਮਹਿਲਾ ਟੀਮ ’ਚ ਐਲਾਵੇਨਿਲ ਵਾਲਾਰੀਵਨ, ਸੋਨਮ ਉੱਤਮ ਮਾਸਕਰ ਤੇ ਸ਼ਾਂਭਵੀ ਸ਼ਰਵਣ ਕਸ਼ੀਰਸਾਗਰ ਸ਼ਾਮਿਲ ਸਨ। ਤਿੰਨਾਂ ਨੇ ਮਿਲ ਕੇ 1894.4 ਅੰਕ ਹਾਸਲ ਕੀਤੇ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਚੀਨ ਨੇ 1899.8 ਅੰਕਾਂ ਨਾਲ ਸੋਨੇ ਦਾ ਤਗਮਾ ਜਿੱਤਿਆ, ਜਦਕਿ ਜਪਾਨ ਦੀ ਟੀਮ 1892.6 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ ਅਤੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ ਖਿਡਾਰਨਾਂ ਵਿਚੋਂ ਐਲਾਵੇਨਿਲ ਨੇ ਸਭ ਤੋਂ ਵੱਧ 634.2 ਅੰਕ ਹਾਸਲ ਕੀਤੇ। ਸੋਨਮ ਨੇ 630.5 ਤੇ ਸ਼ਾਂਭਵੀ ਨੇ 629.7 ਅੰਕ ਪ੍ਰਾਪਤ ਕੀਤੇ। ਇਸ ਤੋਂ ਪਹਿਲਾਂ ਦਿਨ ’ਚ ਰਵਿੰਦਰ ਸਿੰਘ, ਸੌਰਭ ਚੌਧਰੀ ਤੇ ਅਮਨਪ੍ਰੀਤ ਸਿੰਘ ਦੀ ਭਾਰਤੀ ਟੀਮ ਨੇ ਪੁਰਸ਼ਾਂ ਦੇ 50 ਮੀਟਰ ਪਿਸਟਲ ਮੁਕਾਬਲੇ ’ਚ ਸੋਨੇ ਦਾ ਤਗਮਾ ਜਿੱਤਿਆ। ਇਸ ਸਮੇਂ ਭਾਰਤ ਤਗਮਾ ਸੂਚੀ ’ਚ ਇਕ ਸੋਨੇ ਤੇ 2 ਚਾਂਦੀ ਦੇ ਤਗਮਿਆਂ ਨਾਲ ਦੂਜੇ ਸਥਾਨ ’ਤੇ ਹੈ। ਚੀਨ ਤਿੰਨ ਸੋਨੇ ਸਮੇਤ ਕੁੱਲ ਪੰਜ ਤਗਮੇ ਜਿੱਤ ਕੇ ਪਹਿਲੇ ਸਥਾਨ ’ਤੇ ਹੈ।
ਪਿਛਲੀ ਖ਼ਬਰ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਵਿਰੁੱਧ ਜਾਂਚ : ਈ.ਡੀ. ਨੇ 2 ਜਹਾਜ਼ ਕੀਤੇ ਜ਼ਬਤ ਅਗਲੀ ਖ਼ਬਰ ਕਲਪਨਾ ਕੇ. ਆਈ. ਐਫ. ਐਸ. ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।