03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ ਇਕ ਹੋਰ ਦਿਨ ਦੇ ਪੁਲਿਸ ਰਿਮਾਂਡ ’ ਤੇ ਲੱਖੇ ਦੀ ਸਿਹਤ ਜਾਂਚ ਕਰਵਾਉਣ ਦੀ ਮੰਗ ਅਦਾਲਤ ਨੇ ਮੰਨੀ

ਮਾਨਸਾ, 2 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਨੌਜਵਾਨ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਰਜਿੰਦਰ ਨਾਗਪਾਲ ਦੀ ਅਦਾਲਤ ਨੇ ਇਕ ਦਿਨਾ ਹੋਰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। 4 ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਉਕਤ ਨੂੰ ਵੀ.

ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ। 03-11-2026
ਮਾਨਸਾ, 2 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਨੌਜਵਾਨ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਰਜਿੰਦਰ ਨਾਗਪਾਲ ਦੀ ਅਦਾਲਤ ਨੇ ਇਕ ਦਿਨਾ ਹੋਰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। 4 ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਉਕਤ ਨੂੰ ਵੀ.ਸੀ. ਰਾਹੀ ਪੇਸ਼ ਕੀਤਾ ਗਿਆ। ਲੱਖਾ ਵਲੋਂ ਵਕੀਲ ਹਰਪਾਲ ਸਿੰਘ ਖਾਰਾ ਤੇ ਰਣਜੋਧ ਸਿੰਘ ਭੁੱਲਰ ਅਤੇ ਸ਼ੇਰੋਂ ਦੀ ਤਰਫ਼ੋਂ ਐਡਵੋਕੇਟ ਮਨਪ੍ਰੀਤ ਸਿੰਘ ਪੇਸ਼ ਹੋਏ। ਪੁਲਿਸ ਵਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ। ਤਰਕ ਦਿੱਤਾ ਗਿਆ ਕਿ ਲੱਖਾ ਤੋਂ ਮੋਬਾਈਲ ਫ਼ੋਨ ਬਰਾਮਦ ਕਰਵਾਉਣਾ ਹੈ। ਲੱਖੇ ਨੇ ਵੀਡੀਓ ਕਾਨਫ਼ਰੰਸ ਜਰੀਏ ਤੁਰੰਤ ਹੀ ਕਿਹਾ ਕਿ ਉਸ ਦਾ ਮੋਬਾਈਲ ਤਾਂ ਧਰਨੇ ’ਚ ਡਿੱਗ ਪਿਆ ਸੀ ਅਤੇ ਜਾਮਾ ਤਲਾਸ਼ੀ ਵੇਲੇ ਪੁਲਿਸ ਨੂੰ ਨਹੀਂ ਮਿਲਿਆ। ਸ਼ੇਰੋਂ ਦੇ ਮਾਮਲੇ ’ਚ ਪੁਲਿਸ ਤਰਫ਼ੋਂ ਆਖਿਆ ਗਿਆ ਕਿ ਉਸ ਤੋਂ ਕਿਰਪਾਨ ਬਰਾਮਦ ਕਰਵਾਉਣੀ ਹੈ। ਐਡਵੋਕੇਟ ਖਾਰਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਅਦਾਲਤ ’ਚ ਉਨ੍ਹਾਂ ਇਹ ਸਵਾਲ ਉਠਾਇਆ ਕਿ ਪੁਲਿਸ ਇਹ ਦੱਸੇ ਕਿ ਹੁਣ ਤੱਕ ਧਰਨੇ ਵਾਲੀ ਥਾਂ ’ਤੇ ਮੋਬਾਈਲ ਬਰਾਮਦ ਕਰਨ ਲਈ ਗਈ ਹੈ ? ਪਰ ਅੱਗੋਂ ਕੋਈ ਜਵਾਬ ਨਾ ਆਇਆ। ਇਸੇ ਤਰ੍ਹਾਂ ਸ਼ੇਰੋਂ ਦੇ ਮਾਮਲੇ ’ਚ ਵਕੀਲਾਂ ਨੇ ਕਿਹਾ ਕਿ ਉਹ ਕਿਰਪਾਨ ਰੱਖਦੇ ਹੀ ਨਹੀਂ ਬਲਕਿ ਗਾਤਰਾ ਪਾਉਂਦੇ ਹਨ। ਸੁਣਵਾਈ ਦੇ ਚੱਲਦਿਆਂ ਅਦਾਲਤ ਵਲੋਂ ਦੋਵਾਂ ਦਾ ਇੱਕ ਦਿਨਾ ਰਿਮਾਂਡ ਦਿੱਤਾ ਗਿਆ। ਲੱਖੇ ਨੂੰ ਮਾਮੂਲੀ ਦਿਲ ਦਾ ਦੌਰਾ ਪੈਣ ਦੀ ਸਿਹਤ ਜਾਂਚ ਕਰਵਾਉਣ ਦੀ ਅਦਾਲਤ ਨੇ ਮੰਗ ਮੰਨੀ ਲੱਖਾ ਸਿਧਾਣਾ ਨੂੰ ਮਾਮੂਲੀ ਦਿਲ ਦਾ ਦੌਰਾ ਪੈਣ ਅਤੇ ਛਾਤੀ ’ਚ ਦਰਦ ਹੋਣ ਦੀ ਸ਼ਿਕਾਇਤ ਵੀ ਸਾਹਮਣੇ ਆਈ ਹੈ। ਵੀ.ਸੀ. ਰਾਹੀਂ ਪੇਸ਼ੀ ਦੌਰਾਨ ਲੱਖੇ ਤੇ ਉਨ੍ਹਾਂ ਦੇ ਵਕੀਲਾਂ ਵਲੋਂ ਇਹ ਮਾਮਲਾ ਅਦਾਲਤ ਦੇ ਧਿਆਨ ’ਚ ਲਿਆਂਦਾ ਗਿਆ। ਇਸ ਦੌਰਾਨ ਉਸ ਦੀ ਡਾਕਟਰੀ ਜਾਂਚ ਕਰਵਾਉਣ ਲਈ ਅਰਜ਼ੀ ਵੀ ਦਾਇਰ ਕੀਤੀ ਗਈ, ਜਿਸ ਨੂੰ ਅਦਾਲਤ ਵਲੋਂ ਮਨਜ਼ੂਰ ਕਰ ਲਿਆ ਗਿਆ ਹੈ। ਐਡਵੋਕੇਟ ਖਾਰਾ ਤੇ ਭੁੱਲਰ ਨੇ ਕਿਹਾ ਕਿ ਸਿਧਾਣਾ ਦੀ ਸਿਹਤ ਦਾ ਮਾਮਲਾ ਬੇਹੱਦ ਗੰਭੀਰ ਹੈ ਅਤੇ ਇਸ ਨੂੰ ਕਿਸੇ ਵੀ ਪੱਖੋਂ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ।
ਪਿਛਲੀ ਖ਼ਬਰ ਨਵੰਬਰ 84 ਸਿੱਖ ਕਤਲੇਆਮ ਦੇ ਸਿੱਖ ਸ਼ਹੀਦਾਂ ਦੀ ਯਾਦ ’ ਚ ਗੁਰਮਤਿ ਸਮਾਗਮ ਪਿਛਲੇ ਫ਼ੈਸਲੇ ਲਾਗੂ ਨਾ ਕੀਤੇ ਤਾਂ ਚੋਣਾਂ ’ਚ ‘ਆ... ਅਗਲੀ ਖ਼ਬਰ ਪਰਾਲੀ ਸਾੜਨ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਗ਼ਲਤ , ਸਰਕਾਰ ਦੇਵੇ ਲੋੜੀਂਦੀਆਂ ਸਹੂਲਤਾਂ - ਅਵਿਨਾਸ਼ ਰਾਏ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।