31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਜੀਓ ਨੇ ਏਅਰਟੈੱਲ ਨਾਲੋਂ ਲਗਭਗ 10 ਗੁਣਾ ਜ਼ਿਆਦਾ ਮੋਬਾਈਲ ਗਾਹਕ ਜੋੜੇ

ਚੰਡੀਗੜ੍ਹ, 30 ਅਕਤੂਬਰ (ਅ. ਬ.)

ਅਜੀਤ ਡੈਸਕ 31-10-2026
ਚੰਡੀਗੜ੍ਹ, 30 ਅਕਤੂਬਰ (ਅ. ਬ.)-ਇਕ ਮਜ਼ਬੂਤ ਸਟਾਕ ਮਾਰਕੀਟ ਸੂਚੀ ਤੋਂ ਬਾਅਦ ਰਿਲਾਇੰਸ ਜੀਓ ਮੋਬਾਈਲ ਗਾਹਕਾਂ ਦੇ ਮੋਰਚੇ ‘ਤੇ ਵੀ ਚੰਗੀ ਖ਼ਬਰ ਦੇਖ ਰਿਹਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੀ ਸਤੰਬਰ ਦੀ ਰਿਪੋਰਟ ਦੇ ਆਧਾਰ ‘ਤੇ ਜੀਓ ਦੇ ਮੋਬਾਈਲ ਗਾਹਕਾਂ ਦੇ ਅਧਾਰ, ਮਸ਼ੀਨ-ਟੂ-ਮਸ਼ੀਨ ਕਨੈਕਸ਼ਨਾਂ ਨੂੰ ਛੱਡ ਕੇ 19 ਲੱਖ ਦਾ ਵਾਧਾ ਹੋਇਆ ਹੈ, ਜਦੋਂਕਿ ਏਅਰਟੈੱਲ ਦੇ ਗਾਹਕਾਂ ਦੇ ਅਧਾਰ ਵਿਚ 200,000 ਦਾ ਵਾਧਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਜੀਓ ਨੇ ਏਅਰਟੈੱਲ ਨਾਲੋਂ ਲਗਭਗ 10 ਗੁਣਾ ਜ਼ਿਆਦਾ ਕੋਰ ਮੋਬਾਈਲ ਗਾਹਕ ਜੋੜੇ ਹਨ। ਦੇਸ਼ ਵਿਚ ਇਸ ਸ਼੍ਰੇਣੀ ਦੇ ਮੋਬਾਈਲ ਗਾਹਕਾਂ ਦੀ ਕੁੱਲ ਗਿਣਤੀ ਵਿਚ 22 ਲੱਖ ਦਾ ਵਾਧਾ ਹੋਇਆ ਹੈ, ਜਿਸ ਵਿਚ ਇਕੱਲੇ ਜੀਓ ਦਾ ਹਿੱਸਾ ਲਗਭਗ 86 ਫ਼ੀਸਦੀ ਹੈ।
ਪਿਛਲੀ ਖ਼ਬਰ ਪੀ.ਏ.ਯੂ. ਨੇ ਪਰਾਲੀ ਦੀ ਖੇਤ ’ਚ ਸੰਭਾਲ ਲਈ ‘ਖੇਤ ਦਿਵਸ’ ਮਨਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਤਿੰਨ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।