29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬਲੋਚਿਸਤਾਨ ’ਚ ਕਲਾਤ ਦਾ ਸ਼ਹਿਜ਼ਾਦਾ ਤੇ 3 ਸੁਰੱਖਿਆ ਗਾਰਡ ਅਗਵਾ

ਅੰਮ੍ਰਿਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ’ਚ ਖ਼ਾਨ-ਏ-ਕਲਾਤ ਮੀਰ ਸੁਲੇਮਾਨ ਦਾਊਦ ਜਾਨ ਅਹਿਮਦਜ਼ਈ ਦੇ ਪੁੱਤਰ ਪ੍ਰਿੰਸ ਮੁਹੰਮਦ ਖ਼ਾਨ ਅਹਿਮਦਜ਼ਈ ਨੂੰ ਉਨ੍ਹਾਂ ਦੇ ਤਿੰਨ ਸੁਰੱਖਿਆ ਗਾਰਡਾਂ ਸਮੇਤ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਅਗਵਾ ਕਰ ਲਏ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਾਰਦਾਤ ਬੀਤੀ ਰਾਤ ਉਸ ਵੇਲੇ ਹੋਈ ਜਦੋਂ ਪ੍ਰਿੰਸ ਅਹਿਮਦਜ਼ਈ ਖ਼ੁਜ਼ਦਾਰ ਤੋਂ ਕਲਾਤ ਵੱਲ ਜਾ ਰਹੇ ਸਨ।

ਪ੍ਰਿੰਸ ਮੁਹੰਮਦ ਖ਼ਾਨ ਅਹਿਮਦਜ਼ਈ। 29-10-2026
ਅੰਮ੍ਰਿਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ’ਚ ਖ਼ਾਨ-ਏ-ਕਲਾਤ ਮੀਰ ਸੁਲੇਮਾਨ ਦਾਊਦ ਜਾਨ ਅਹਿਮਦਜ਼ਈ ਦੇ ਪੁੱਤਰ ਪ੍ਰਿੰਸ ਮੁਹੰਮਦ ਖ਼ਾਨ ਅਹਿਮਦਜ਼ਈ ਨੂੰ ਉਨ੍ਹਾਂ ਦੇ ਤਿੰਨ ਸੁਰੱਖਿਆ ਗਾਰਡਾਂ ਸਮੇਤ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਅਗਵਾ ਕਰ ਲਏ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਾਰਦਾਤ ਬੀਤੀ ਰਾਤ ਉਸ ਵੇਲੇ ਹੋਈ ਜਦੋਂ ਪ੍ਰਿੰਸ ਅਹਿਮਦਜ਼ਈ ਖ਼ੁਜ਼ਦਾਰ ਤੋਂ ਕਲਾਤ ਵੱਲ ਜਾ ਰਹੇ ਸਨ। ਰਸਤੇ ’ਚ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ਦੇ ਵਾਹਨ ਨੂੰ ਜ਼ਬਰਦਸਤੀ ਰੋਕ ਲਿਆ ਅਤੇ ਉਨ੍ਹਾਂ ਨੂੰ ਤਿੰਨੋਂ ਸੁਰੱਖਿਆ ਕਰਮਚਾਰੀਆਂ ਸਮੇਤ ਕਿਸੇ ਅਣਦੱਸੀ ਥਾਂ ’ਤੇ ਲੈ ਗਏ, ਹਾਲਾਂਕਿ, ਇਸ ਘਟਨਾ ਬਾਰੇ ਅਜੇ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ। ਅਗਵਾਕਾਰਾਂ, ਉਨ੍ਹਾਂ ਦੇ ਟਿਕਾਣੇ ਜਾਂ ਘਟਨਾ ਪਿੱਛੇ ਦੇ ਅਸਲ ਹਾਲਾਤਾਂ ਬਾਰੇ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਖ਼ਾਨ-ਏ-ਕਲਾਤ ਬਲੋਚਿਸਤਾਨ ਦੀ ਪੁਰਾਣੀ ਕਲਾਤ ਰਿਆਸਤ ਦੇ ਸ਼ਾਸਕਾਂ ਦਾ ਇਤਿਹਾਸਕ ਖ਼ਿਤਾਬ ਹੈ।
ਪਿਛਲੀ ਖ਼ਬਰ ਪਾਕਿਸਤਾਨੀ ਫ਼ੌਜ ਨਾਲ ਝੜਪ ’ਚ ਬੀ. ਐੱਲ. ਏ. ਕਮਾਂਡਰ ਹੱਮਾਲ ਬਲੋਚ ਦੀ ਮੌਤ ਅਗਲੀ ਖ਼ਬਰ ਤਹਿਰਾਨ ਸੁਰੱਖਿਆ ਬੈਠਕ ਦੌਰਾਨ ਈਰਾਨ, ਪਾਕਿ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਗੱਲਬਾਤ ਜਾਰੀ ਰੱਖਣ ’ਤੇ ਬਣੀ ਸਹਿਮਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।