29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਚਿੱਟੇ ਨਾਲ 13 ਸਾਲਾ ਲੜਕੇ ਦੀ ਮੌਤ

ਮੰਡੀ ਰੋੜਾਂਵਾਲੀ, ਮੰਡੀ ਅਰਨੀਵਾਲਾ, 28 ਅਕਤੂਬਰ (ਮਨਜੀਤ ਸਿੰਘ ਬਰਾੜ/ਨਿਸ਼ਾਨ ਸਿੰਘ ਮੋਹਲ਼ਾ)-ਹਲਕਾ ਜਲਾਲਾਬਾਦ ਦੇ ਪਿੰਡ ਘੱਟਿਆਂ ਵਾਲੀ ਜੱਟਾ ਪੁਲਿਸ ਥਾਣਾ ਸਦਰ ਅਰਨੀਵਾਲਾ ਵਿਚ ਇਕ 13 ਸਾਲਾ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਕਾਰਨ ਚਿੱਟਾ ਵੇਚਣ ਵਾਲਿਆਂ ਦੇ ਘਰ ਵਿਚ ਹੀ ਮੌਤ ਹੋ ਗਈ । ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ 13 ਸਾਲਾ ਅਭੀਜੋਤ ਸਿੰਘ ਪੁੱਤਰ ਹਰਜਿੰਦਰ ਸਿੰਘ ਕੁੱਝ ਸਮੇਂ ਤੋਂ ਚਿੱਟਾ ਲਗਾਉਣ ਦਾ ਆਦੀ ਸੀ, ਅੱਜ ਸ਼ਾਮ ਸਮੇਂ ਆਪਣੇ ਪਿੰਡ ਵਿਚ ਹੀ ਜੋ ਪਰਿਵਾਰ ਕਾਫ਼ੀ ਸਮੇਂ ਤੋਂ ਚਿੱਟਾ ਵੇਚਦਾ ਆ ਰਿਹਾ ਹੈ, ਦੇ ਘਰ ਚਿੱਟੇ ਦਾ ਟੀਕਾ ਲਗਾਉਣ ਸਮੇਂ ਮੌਤ ਹੋ ਗਈ ।

ਮ੍ਰਿਤਕ ਦੀ ਪੁਰਾਣੀ ਤਸਵੀਰ। 29-10-2026
ਮੰਡੀ ਰੋੜਾਂਵਾਲੀ, ਮੰਡੀ ਅਰਨੀਵਾਲਾ, 28 ਅਕਤੂਬਰ (ਮਨਜੀਤ ਸਿੰਘ ਬਰਾੜ/ਨਿਸ਼ਾਨ ਸਿੰਘ ਮੋਹਲ਼ਾ)-ਹਲਕਾ ਜਲਾਲਾਬਾਦ ਦੇ ਪਿੰਡ ਘੱਟਿਆਂ ਵਾਲੀ ਜੱਟਾ ਪੁਲਿਸ ਥਾਣਾ ਸਦਰ ਅਰਨੀਵਾਲਾ ਵਿਚ ਇਕ 13 ਸਾਲਾ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਕਾਰਨ ਚਿੱਟਾ ਵੇਚਣ ਵਾਲਿਆਂ ਦੇ ਘਰ ਵਿਚ ਹੀ ਮੌਤ ਹੋ ਗਈ । ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ 13 ਸਾਲਾ ਅਭੀਜੋਤ ਸਿੰਘ ਪੁੱਤਰ ਹਰਜਿੰਦਰ ਸਿੰਘ ਕੁੱਝ ਸਮੇਂ ਤੋਂ ਚਿੱਟਾ ਲਗਾਉਣ ਦਾ ਆਦੀ ਸੀ, ਅੱਜ ਸ਼ਾਮ ਸਮੇਂ ਆਪਣੇ ਪਿੰਡ ਵਿਚ ਹੀ ਜੋ ਪਰਿਵਾਰ ਕਾਫ਼ੀ ਸਮੇਂ ਤੋਂ ਚਿੱਟਾ ਵੇਚਦਾ ਆ ਰਿਹਾ ਹੈ, ਦੇ ਘਰ ਚਿੱਟੇ ਦਾ ਟੀਕਾ ਲਗਾਉਣ ਸਮੇਂ ਮੌਤ ਹੋ ਗਈ । ਦੱਸ ਦੇਈਏ ਕੇ ਕਰੀਬ 8 ਮਹੀਨੇ ਪਹਿਲਾਂ ਇਸੇ ਲੜਕੇ ਦੇ ਪਿਤਾ ਦੀ ਗੰਗ ਕੈਨਾਲ ਨਹਿਰ ਉੱਪਰ ਚਿੱਟੇ ਦਾ ਟੀਕਾ ਲਗਾਉਣ ਸਮੇਂ ਮੌਤ ਹੋ ਗਈ ਸੀ । ਮ੍ਰਿਤਕ ਦੀ ਮਾਤਾ ਤੇ ਦਾਦੀ ਨੇ ਰੋਂਦਿਆਂ ਕੁਰਲਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਇਕਲੌਤਾ ਚਿਰਾਗ਼ ਅੱਜ ਚਿੱਟੇ ਦੇ ਦੈਂਤ ਨੇ ਨਿਗਲ ਲਿਆ ਹੈ । ਉਨ੍ਹਾਂ ਦੀ ਮੰਗ ਹੈ ਕੇ ਉਕਤ ਚਿੱਟਾ ਵੇਚਣ ਵਾਲੇ ਪਰਿਵਾਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ । ਉੱਧਰ ਇਸ ਦਾ ਪਤਾ ਚੱਲਦਿਆਂ ਪੁਲਿਸ ਥਾਣਾ ਅਰਨੀਵਾਲਾ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ ਅਤੇ ਪਰਿਵਾਰ ’ਤੇ ਮਿ੍ਤਕ ਲੜਕੇ ਦੀ ਲਾਸ਼ ਦਾ ਸਸਕਾਰ ਕਰਨ ਲਈ ਦਬਾ ਬਣਾ ਰਹੀ ਸੀ । ਇਸ ਦਾ ਪਤਾ ਚੱਲਦਿਆਂ ਪਿੰਡ ਵਾਸੀਆਂ ਵਲੋਂ ਇਕੱਠੇ ਹੋ ਕੇ ਮਾਮਲਾ ਦਰਜ ਕਰਵਾਉਣ ਲਈ ਧਰਨਾ ਲਗਾ ਦਿੱਤਾ ਗਿਆ। ਸਥਿਤੀ ਵਿਗੜਦਿਆਂ ਵੇਖ ਡੀ.ਐੱਸ.ਪੀ ਜਲਾਲਾਬਾਦ ਵੀ ਮੌਕੇ ’ਤੇ ਪਹੁੰਚੇ । ਖ਼ਬਰ ਲਿਖੇ ਜਾਣ ਤੱਕ ਲੋਕ ਕਾਰਵਾਈ ਕਰਵਾਉਣ ਲਈ ਅੜੇ ਹੋਏ ਸਨ।
ਪਿਛਲੀ ਖ਼ਬਰ ਖੇਮਕਰਨ ’ਚ ਗੋਲੀਆਂ ਮਾਰ ਕੇ ਇਕ ਨੌਜਵਾਨ ਦੀ ਹੱਤਿਆ, 2 ਹੋਰ ਜ਼ਖ਼ਮੀ ਅਗਲੀ ਖ਼ਬਰ ਮਜੀਠੀਆ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੇ 736.96 ਕਰੋੜ ਰੁਪਏ ਦੇ ਵਿੱਤੀ ਨੈੱਟਵਰਕ ਦਾ ਕੀਤਾ ਪਰਦਾਫਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।