27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਾਜਪਾ ਦੇ ਸੰਗਰੂਰ ਦਫ਼ਤਰ ਉੱਤੇ ਪੈਟਰੋਲ ਬੰਬ ਸੁੱਟੇ ਜਾਣ ਦੇ ਮਾਮਲੇ ਦੀ ਜਾਂਚ ਹੁਣ ਐੱਨ.ਆਈ.ਏ. ਦੇ ਹਵਾਲੇ

ਸੰਗਰੂਰ, 26 ਅਕਤੂਬਰ (ਦਮਨਜੀਤ ਸਿੰਘ)-ਸੰਗਰੂਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲ੍ਹਾ ਦਫ਼ਤਰ ਉੱਤੇ ਕਰੀਬ ਤਿੰਨ ਮਹੀਨੇ ਪਹਿਲਾਂ ਹੋਏ ਪੈਟਰੋਲ ਬੰਬ ਹਮਲੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਐੱਨ. ਆਈ.

ਅਜੀਤ ਡੈਸਕ 27-10-2026
ਸੰਗਰੂਰ, 26 ਅਕਤੂਬਰ (ਦਮਨਜੀਤ ਸਿੰਘ)-ਸੰਗਰੂਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲ੍ਹਾ ਦਫ਼ਤਰ ਉੱਤੇ ਕਰੀਬ ਤਿੰਨ ਮਹੀਨੇ ਪਹਿਲਾਂ ਹੋਏ ਪੈਟਰੋਲ ਬੰਬ ਹਮਲੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਆਪਣੇ ਹੱਥਾਂ ਵਿਚ ਲੈ ਲਈ ਹੈ। ਡੀ.ਐੱਸ.ਪੀ. ਪਲਵੀ ਤਿਆਗੀ ਦੀ ਅਗਵਾਈ ਹੇਠ ਐੱਨ.ਆਈ.ਏ. ਦੀ ਟੀਮ ਸੰਗਰੂਰ ਪਹੁੰਚੀ ਤੇ ਸਥਾਨਕ ਪੁਲਿਸ ਤੋਂ ਮਾਮਲੇ ਨਾਲ ਸਬੰਧਿਤ ਸਾਰਾ ਰਿਕਾਰਡ ਆਪਣੇ ਕਬਜ਼ੇ ਵਿਚ ਲਿਆ। ਟੀਮ ਨੇ ਭਾਜਪਾ ਦਫ਼ਤਰ ਤੋਂ ਇਲਾਵਾ ਉਸ ਪੈਟਰੋਲ ਪੰਪ ਦਾ ਵੀ ਦੌਰਾ ਕੀਤਾ, ਜਿੱਥੋਂ ਪੈਟਰੋਲ ਖਰੀਦਿਆ ਗਿਆ ਸੀ। ਇਸ ਦੇ ਨਾਲ ਹੀ ਪੈਟਰੋਲ ਬੰਬ ਤਿਆਰ ਕਰਨ ਵਾਲੀ ਥਾਂ ਅਤੇ ਲਾਈਟਰ ਆਦਿ ਸਮਾਨ ਖਰੀਦਣ ਵਾਲੀਆਂ ਥਾਵਾਂ ਦੀ ਵੀ ਜਾਂਚ ਕੀਤੀ ਗਈ। ਸੰਗਰੂਰ ਪੁਲਿਸ ਅਨੁਸਾਰ ਇਸ ਮਾਮਲੇ ਵਿਚ ਹੁਣ ਤੱਕ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚ ਦੋ ਕਥਿਤ ਹਮਲਾਵਰ ਤੇ ਦੋ ਅਜਿਹੇ ਵਿਅਕਤੀ ਸ਼ਾਮਿਲ ਹਨ, ਜਿਨ੍ਹਾਂ ਉੱਤੇ ਹਮਲਾਵਰਾਂ ਨੂੰ ਪੈਸੇ ਭੇਜਣ ਦੇ ਦੋਸ਼ ਹਨ। ਐੱਨ.ਆਈ.ਏ. ਨੇ ਮਾਮਲੇ ਦੀ ਜਾਂਚ ਤੇ ਸੁਣਵਾਈ ਆਪਣੇ ਵਿਸ਼ੇਸ਼ ਅਦਾਲਤੀ ਅਧਿਕਾਰ ਖੇਤਰ ਵਿਚ ਤਬਦੀਲ ਕਰਨ ਲਈ ਮਨਜ਼ੂਰੀ ਵੀ ਹਾਸਲ ਕਰ ਲਈ ਹੈ। ਭਾਜਪਾ ਆਗੂਆਂ ਨੇ ਪਹਿਲਾਂ ਸੰਗਰੂਰ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੀ ਮੰਗ ਕੀਤੀ ਸੀ।
ਪਿਛਲੀ ਖ਼ਬਰ ਰਾਹੁਲ ਗਾਂਧੀ ਤੇ ਸੁਨੀਲ ਜਾਖੜ ਨੂੰ ਨਸ਼ਿਆਂ ਦੇ ਮੁੱਦੇ ’ਤੇ ਪੰਜਾਬੀਆਂ ਨੂੰ ਜਵਾਬ ਦੇਣਾ ਪਵੇਗਾ-ਬਲਤੇਜ ਪੰਨੂ ਅਗਲੀ ਖ਼ਬਰ ਨਸ਼ਿਆਂ ਸੰਬੰਧੀ ਕਰਵਾਏ ਸਰਵੇਖਣ ਦੀ ਰਿਪੋਰਟ ਜਨਤਕ ਕੀਤੀ ਜਾਵੇ-ਜਾਖੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।