24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਹੌਸਲਿਆਂ ਦੇ ਸ਼ਾਹਸਵਾਰ ਮੁਹੰਮਦ ਯਾਸਰ ਨੇ ਏਸ਼ਿਆਈ ਪੈਰਾ ਖੇਡਾਂ ’ਚ ਗੱਡਿਆ ਝੰਡਾ

ਅਮਰਗੜ੍ਹ (ਸੰਗਰੂਰ), 23 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਜਪਾਨ ਦੀ ਧਰਤੀ ’ਤੇ ਚੱਲ ਰਹੀਆਂ ਪੰਜਵੀਆਂ ਏਸ਼ਿਆਈ ਪੈਰਾ ਖੇਡਾਂ ’ਚ ਪੰਜਾਬ ਦੇ ਅਮਰਗੜ੍ਹ ਦੇ ਹੋਣਹਾਰ ਖਿਡਾਰੀ ਮੁਹੰਮਦ ਯਾਸਰ ਨੇ ਸ਼ਾਟਪੁੱਟ (ਗੋਲਾ ਸੁੱਟਣ) ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਯਾਸਰ ਨੇ 15.

ਅਜੀਤ ਡੈਸਕ 24-10-2026
ਅਮਰਗੜ੍ਹ (ਸੰਗਰੂਰ), 23 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਜਪਾਨ ਦੀ ਧਰਤੀ ’ਤੇ ਚੱਲ ਰਹੀਆਂ ਪੰਜਵੀਆਂ ਏਸ਼ਿਆਈ ਪੈਰਾ ਖੇਡਾਂ ’ਚ ਪੰਜਾਬ ਦੇ ਅਮਰਗੜ੍ਹ ਦੇ ਹੋਣਹਾਰ ਖਿਡਾਰੀ ਮੁਹੰਮਦ ਯਾਸਰ ਨੇ ਸ਼ਾਟਪੁੱਟ (ਗੋਲਾ ਸੁੱਟਣ) ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਯਾਸਰ ਨੇ 15.06 ਮੀਟਰ ਦੀ ਦੂਰੀ ਤੱਕ ਗੋਲਾ ਸੁੱਟ ਕੇ ਇਹ ਇਤਿਹਾਸਕ ਪ੍ਰਾਪਤੀ ਆਪਣੇ ਨਾਂਅ ਕੀਤੀ ਹੈ। ਅਮਰਗੜ੍ਹ ਹਲਕੇ ਦੇ ਪਿੰਡ ਮੁਹੰਮਦਪੁਰਾ ਦੇ ਜੰਮਪਲ ਮੁਹੰਮਦ ਯਾਸਰ ਦਾ ਇਨ੍ਹਾਂ ਵੱਕਾਰੀ ਖੇਡਾਂ ਵਿਚ ਇਹ ਦੂਜਾ ਤਗਮਾ ਹੈ। ਇਸ ਤੋਂ ਪਹਿਲਾਂ ਉਹ ਸਾਲ 2018 ਵਿਚ ਵੀ ਕਾਂਸੀ ਦਾ ਤਗਮਾ ਜਿੱਤ ਚੁੱਕਿਆ ਹੈ। ਯਾਸਰ ਨੂੰ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਵਉੱਚ ਖੇਡ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਕੁਦਰਤ ਦੇ ਸਖ਼ਤ ਇਮਤਿਹਾਨ ਵੀ ਯਾਸਰ ਦੇ ਬੁਲੰਦ ਹੌਸਲਿਆਂ ਨੂੰ ਕਮਜ਼ੋਰ ਨਹੀਂ ਕਰ ਸਕੇ। ਮਹਿਜ਼ ਪੰਜ ਸਾਲ ਦੀ ਉਮਰ ਵਿਚ ਹਾਦਸੇ ਦੌਰਾਨ ਉਸ ਨੇ ਆਪਣਾ ਖੱਬਾ ਹੱਥ ਗੁਆ ਲਿਆ ਸੀ। ਪਰ ਜਾਸਿਰ ਨੇ ਹਾਰ ਮੰਨਣ ਦੀ ਬਜਾਏ ਸੰਘਰਸ਼ ਨੂੰ ਆਪਣਾ ਹਥਿਆਰ ਬਣਾਇਆ। ਆਰਥਿਕ ਤੰਗੀ ਅਤੇ ਸੀਮਤ ਸਾਧਨਾਂ ਦੀਆਂ ਜ਼ੰਜੀਰਾਂ ਵੀ ਯਾਸਰ ਦੀ ਉਡਾਣ ਨੂੰ ਰੋਕ ਨਹੀਂ ਸਕੀਆਂ। ਉਸ ਦੇ ਪਿਤਾ ਸੌਦਾਗਰ ਖਾਨ ਅੱਜ ਵੀ ਪਿੰਡ ’ਚ ਚੱਕੀ ਚਲਾ ਕੇ ਆਪਣਾ ਗੁਜ਼ਾਰਾ ਤੋਰਦੇ ਹਨ ਅਤੇ ਯਾਸਰ ਆਪਣੇ ਵਿਹਲੇ ਸਮੇਂ ’ਚ ਪਿਤਾ ਦਾ ਹੱਥ ਵਟਾਉਂਦਾ ਹੈ। ਉਸ ਨੇ ਆਪਣੀ ਉੱਚ ਪੜ੍ਹਾਈ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਤੋਂ ਮੁਕੰਮਲ ਕੀਤੀ। ਯਾਸਰ ਦੇ ਚਚੇਰੇ ਭਰਾ ਸ਼ਹਿਬਾਜ਼ ਅਲੀ ਨੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਦੋਵੇਂ ਬਚਪਨ ਵਿਚ ਇਕੱਠੇ ਪੜ੍ਹਦੇ ਸਨ ਅਤੇ ਯਾਸਰ ਅੰਦਰ ਮੁੱਢੋਂ ਹੀ ਖੇਡਾਂ ਪ੍ਰਤੀ ਬੇਹੱਦ ਲਗਾਓ ਅਤੇ ਅਥਾਹ ਜਨੂੰਨ ਸੀ। ਮਾਲੇਰਕੋਟਲਾ ਦੇ ਐਥਲੈਟਿਕਸ ਕੋਚ ਹਰਮਿੰਦਰ ਪਾਲ ਸਿੰਘ ਘੁੰਮਣ ਦੀ ਅਗਵਾਈ ਹੇਠ ਸਿਖਲਾਈ ਪ੍ਰਾਪਤ ਕਰ ਚੁੱਕੇ ਯਾਸਰ ਬਾਰੇ ਕੋਚ ਘੁੰਮਣ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁੱਢੋਂ ਹੀ ਯਾਸਰ ਦੀ ਪ੍ਰਤਿਭਾ ’ਤੇ ਪੂਰਾ ਭਰੋਸਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਯਾਸਰ ਨੂੰ ਆਪਣੇ ਕੋਲ ਬੁਲਾ ਕੇ ਹੌਸਲਾ ਅਫ਼ਜ਼ਾਈ ਕਰ ਚੁੱਕੇ ਹਨ। ਭਗਵੰਤ ਮਾਨ ਸਰਕਾਰ ਵੱਲੋਂ ਵੀ ਉਸ ਨੂੰ ਨਕਦ ਇਨਾਮ ਅਤੇ ਕੋਚ ਦੀ ਨੌਕਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਯਾਸਰ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਆਈ.ਏ.ਐਸ. ਸੋਨਾਲੀ ਗਿਰੀ, ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਅਤੇ ਤਾਰਾ ਵਿਵੇਕ ਕਾਲਜ ਦੀ ਡਾਇਰੈਕਟਰ ਡਾ. ਪਰਮਿੰਦਰ ਕੌਰ ਮੰਡੇਰ ਨੇ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਅਤੇ ਹੋਰ ਬੁਲੰਦੀਆਂ ਛੂਹਣ ਦੀ ਕਾਮਨਾ ਕੀਤੀ ਹੈ।
ਪਿਛਲੀ ਖ਼ਬਰ ਬਿਆਸ ਦਰਿਆ ’ਤੇ ਸੂਬਾ ਪੱਧਰੀ ਮੋਰਚੇ ਸੰਬੰਧੀ ਦਿਵਿਆਂਗ ਐਕਸ਼ਨ ਕਮੇਟੀ ਵਲੋਂ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਬੋਰਡ ਦੀ ਬਹਾਲੀ ਲਈ ਮਹਾਰਾਸ਼ਟਰ ਸਰਕਾਰ ਨਿਆਇਕ ਹੁਕਮਾਂ ਦੀ ਪਾਲਣਾ ਕਰੇ-ਬਾਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।