24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਐੱਸ.ਆਈ.ਆਰ ਖ਼ੁਦ ਕਰਵਾਈ, ਸਵਾਲ ਵੀ ਖ਼ੁਦ ਹੀ ਉਠਾ ਰਹੇ ਹਨ-ਕੇਵਲ ਸਿੰਘ ਢਿੱਲੋਂ

ਚੰਡੀਗੜ੍ਹ, 23 ਅਕਤੂਬਰ (ਅਜੀਤ ਬਿਊਰੋ )- ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਵੋਟਰ ਸੂਚੀਆਂ ਦੀ ਐੱਸ. ਆਈ.

ਅਜੀਤ ਡੈਸਕ 24-10-2026
ਚੰਡੀਗੜ੍ਹ, 23 ਅਕਤੂਬਰ (ਅਜੀਤ ਬਿਊਰੋ )- ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਵੋਟਰ ਸੂਚੀਆਂ ਦੀ ਐੱਸ.ਆਈ.ਆਰ (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਬਾਰੇ ਦਿੱਤੇ ਭਾਸ਼ਣ ’ਤੇ ਤਿੱਖਾ ਪਲਟਵਾਰ ਕੀਤਾ ਹੈ। ਢਿੱਲੋਂ ਨੇ ਕਿਹਾ ਕਿ ਭਗਵੰਤ ਮਾਨ ਦਾ ਭਾਸ਼ਣ ਹਾਸੋਹੀਣਾ ਹੈ। ਉਨ੍ਹਾਂ ਕਿਹਾ ਸੂਬੇ ਵਿਚ ਸਰਕਾਰ ਤੁਹਾਡੀ, ਅਫ਼ਸਰ ਤੁਹਾਡੇ ਅਤੇ ਐੱਸ.ਆਈ.ਆਰ ਵੀ ਤੁਸੀਂ ਹੀ ਕਰਵਾਈ, ਹੁਣ ਸਵਾਲ ਵੀ ਤੁਸੀਂ ਹੀ ਉਠਾ ਰਹੇ ਹੋ। ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਪੂਰੀ ਪ੍ਰਕਿਰਿਆ ਸੂਬਾ ਸਰਕਾਰ ਦੀ ਮਸ਼ੀਨਰੀ ਨੇ ਨੇਪਰੇ ਚਾੜ੍ਹੀ। ਡਿਪਟੀ ਕਮਿਸ਼ਨਰਾਂ, ਐੱਸ.ਡੀ.ਐੱਮਜ਼ ਤੋਂ ਲੈ ਕੇ ਬੂਥ ਪੱਧਰ ਤੱਕ ਸਾਰੇ ਅਧਿਕਾਰੀ ਤੁਹਾਡੇ ਹੀ ਸਨ। ਉਨ੍ਹਾਂ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਸੂਬੇ ਦੇ ਕਿਸੇ ਇੱਕ ਅਜਿਹੇ ਵੋਟਰ ਨੂੰ ਸਾਹਮਣੇ ਲਿਆਉਣ, ਜਿਸ ਦਾ ਨਾਂਅ ਗ਼ਲਤ ਤਰੀਕੇ ਨਾਲ ਵੋਟਰ ਸੂਚੀ ਵਿਚੋਂ ਕੱਟਿਆ ਗਿਆ ਹੋਵੇ।
ਪਿਛਲੀ ਖ਼ਬਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਬੋਰਡ ਦੀ ਬਹਾਲੀ ਲਈ ਮਹਾਰਾਸ਼ਟਰ ਸਰਕਾਰ ਨਿਆਇਕ ਹੁਕਮਾਂ ਦੀ ਪਾਲਣਾ ਕਰੇ-ਬਾਬ... ਅਗਲੀ ਖ਼ਬਰ ਵਿਧਾਨ ਸਭਾ ’ਚ ਵਾਈਟ ਪੇਪਰ ਜਾਰੀ ਕਰੇ ਮਾਨ ਸਰਕਾਰ-ਤਰੁਣ ਚੁੱਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।