ਨਵੀਂ ਦਿੱਲੀ, 18 ਅਕਤੂਬਰ (ਪੀ.ਟੀ.ਆਈ.)-ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪਿਛਲੇ ਸਾਲ 25 ਨਵੰਬਰ ਨੂੰ ਹਰਿਆਣਾ ਦੇ ਸਿਰਸਾ ਵਿਚ ਇਕ ਮਹਿਲਾ ਪੁਲਿਸ ਥਾਣੇ ਨੇੜੇ ਹੋਏ ਗ੍ਰਨੇਡ ਹਮਲੇ ਦੇ ਸਬੰਧ ’ਚ ਚਾਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਨਿੱਚਰਵਾਰ ਨੂੰ ਪੰਚਕੂਲਾ ’ਚ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ’ਚ ਦਾਇਰ ਕੀਤੀ ਗਈ ਪੂਰਕ ਚਾਰਜਸ਼ੀਟ ਵਿਚ ਰਾਜਬੀਰ ਸਿੰਘ ਉਰਫ਼ ਫੌਜੀ, ਵੇਦ ਪ੍ਰਕਾਸ਼ ਉਰਫ਼ ਪੰਮਾ, ਜੀਵਨਜੋਤ ਸਿੰਘ ਗਰੇਵਾਲ ਉਰਫ਼ ਜੋਤੀ ਤੇ ਚਿਰਾਗ ਠਕਰਾਲ ਦੇ ਨਾਂਅ ਸ਼ਾਮਲ ਹਨ। ਇਹ ਮਾਮਲਾ, ਜੋ ਅਸਲ ’ਚ 26 ਨਵੰਬਰ 2025 ਨੂੰ ਸਿਰਸਾ ਦੇ ਸਿਵਲ ਲਾਈਨ ਥਾਣੇ ’ਚ ਦਰਜ ਕੀਤਾ ਗਿਆ ਸੀ, ਨੂੰ ਐਨ.ਆਈ.ਏ. ਦੁਆਰਾ ਪਿਛਲੇ ਸਾਲ 30 ਦਸੰਬਰ ਨੂੰ ਦੁਬਾਰਾ ਦਰਜ ਕੀਤਾ ਗਿਆ ਸੀ।