ਨਸ਼ੇ ਦੀ ਭੇਟ ਚੜ੍ਹਿਆ ਇਕ ਹੋਰ ਨੌਜਵਾਨ
ਬਠਿੰਡਾ, 3 ਅਕਤੂਬਰ (ਅਵਤਾਰ ਸਿੰਘ ਕੈਂਥ)- ਅੱਜ ਬਠਿੰਡਾ ’ਚ ਇਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ ਹੈ, ਜਿਸ ਦੀ ਲਾਸ਼ ਸਥਾਨਕ ਬਲਰਾਜ ਨਗਰ ਸਥਿਤ ਪਟਿਆਲਾ ਰੇਲਵੇ ਲਾਈਨ ਨੇੜਿਓਂ ਮਿਲੀ ਹੈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਵਿੱਕੀ ਕੁਮਾਰ, ਹਰਬੰਸ ਸਿੰਘ ਐਂਬੂਲੈਂਸ ਟੀਮ ਸਮੇਤ ਮੌਕੇ ’ਤੇ ਪਹੁੰਚੇ।
ਬਠਿੰਡਾ, 3 ਅਕਤੂਬਰ (ਅਵਤਾਰ ਸਿੰਘ ਕੈਂਥ)- ਅੱਜ ਬਠਿੰਡਾ ’ਚ ਇਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ ਹੈ, ਜਿਸ ਦੀ ਲਾਸ਼ ਸਥਾਨਕ ਬਲਰਾਜ ਨਗਰ ਸਥਿਤ ਪਟਿਆਲਾ ਰੇਲਵੇ ਲਾਈਨ ਨੇੜਿਓਂ ਮਿਲੀ ਹੈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਵਿੱਕੀ ਕੁਮਾਰ, ਹਰਬੰਸ ਸਿੰਘ ਐਂਬੂਲੈਂਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉੱਥੇ ਮੌਜੂਦ ਲੋਕਾਂ ਨੇ ਸਹਾਰਾ ਟੀਮ ਮੈਂਬਰਾਂ ਨੂੰ ਦੱਸਿਆ ਕਿ ਮ੍ਰਿਤਕ ਲੜਕੇ ਦੇ ਨਾਲ ਕਥਿਤ ਤੌਰ ’ਤੇ ਦੋ ਹੋਰ ਮੁੰਡੇ ਵੀ ਸਨ, ਜੋ ਭੱਜ ਗਏ ਹਨ। ਸਹਾਰਾ ਟੀਮ ਨੇ ਸਬੰਧਿਤ ਪੁਲਿਸ ਸਟੇਸ਼ਨ ਜੀ.ਆਰ.ਪੀ. ਨੂੰ ਸੂਚਿਤ ਕੀਤਾ। ਜੀ.ਆਰ.ਪੀ. ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਮ੍ਰਿਤਕ ਨੌਜਵਾਨ ਬੌਬੀ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਬੌਬੀ 6 ਮਹੀਨੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾਉਣ ਤੋਂ ਬਾਅਦ ਕੁਝ ਦਿਨ ਪਹਿਲਾਂ ਬਠਿੰਡਾ ਸਥਿਤ ਆਪਣੇ ਘਰ ਵਾਪਸ ਆਇਆ ਸੀ। ਮ੍ਰਿਤਕ ਨੌਜਵਾਨ ਬੌਬੀ ਸ਼ਰਮਾ ਵਾਸੀ ਦੀਪ ਨਗਰ ਦਾ ਰਹਿਣ ਵਾਲਾ ਸੀ।