02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

1,499 ਦੇ ‘ਜੀਓਭਾਰਤ 4 G ’ ਫੋਨ ’ਤੇ 6 ਮਹੀਨੇ ਦਾ ਰਿਚਾਰਜ ਮੁਫ਼ਤ

ਚੰਡੀਗੜ੍ਹ, 1 ਅਕਤੂਬਰ (ਅ. ਬ.)

ਅਜੀਤ ਡੈਸਕ 02-10-2026
ਚੰਡੀਗੜ੍ਹ, 1 ਅਕਤੂਬਰ (ਅ. ਬ.)-ਜੀਓ ਨੇ ਆਪਣੀ 10ਵੀਂ ਵਰ੍ਹੇਗੰਢ ਮੌਕੇ ‘ਜੀਓ ਭਾਰਤ 4ਜੀ’ ਫੋਨ ਨੂੰ 1,499 ਰੁਪਏ ਵਿਚ 6 ਮਹੀਨਿਆਂ ਦੇ ਮੁਫ਼ਤ ਰਿਚਾਰਜ ਨਾਲ ਮੁਹੱਈਆ ਕਰਵਾਇਆ ਹੈ। ਇਸ ਦੌਰਾਨ ਗਾਹਕਾਂ ਨੂੰ ਹਰ ਮਹੀਨੇ 14 ਜੀਬੀ ‘ਡੇਟਾ’ ਅਤੇ ‘ਅਨਲਿਮਿਟੇਡ ਐਚਡੀ ਵੌਇਸ ਕਾਲਿੰਗ’ ਯਾਨੀ ਫੋਨ ਖਰੀਦਣ ਦੇ ਨਾਲ ਵੀ ਅਗਲੇ ਛੇ ਮਹੀਨੇ ਦੇ ਰਿਚਾਰਜ ਦੀ ਚਿੰਤਾ ਖਤਮ ਕਰ ਦਿੱਤੀ ਹੈ। ਕੰਪਨੀ ਨੇ ਇਸ ਪੇਸ਼ਕਸ਼ ਨੂੰ ਖਾਸ ਤੌਰ ‘ਤੇ ਅਜੇ ਵੀ 2ਜੀ ਫੀਚਰ ਫੋਨ ਦਾ ਉਪਯੋਗ ਕਰਨ ਵਾਲੇ ਗਾਹਕਾਂ ਨੂੰ ਧਿਆਨ ਵਿਚ ਰੱਖ ਕੇ ਪੇਸ਼ ਕੀਤਾ ਹੈ। ਜਿਓ, ਮੁਤਾਬਕ ਅਜਿਹੇ ਗਾਹਕ ਆਮ ਤੌਰ ‘ਤੇ 199 ਰੁਪਏ ਮਹੀਨੇ ਦਾ ਰਿਚਾਰਜ ਕਰਵਾਉਂਦੇ ਹਨ। ਛੇ ਮਹੀਨਿਆਂ ਵਿਚ ਇਹ ਕਾਰੋਬਾਰ 1200 ਬੈਠਦਾ ਹੈ। ਇਸੇ ਤਰ੍ਹਾਂ 1,499 ਵਿਚ ਫ਼ੋਨ ਅਤੇ ਛੇ ਮਹੀਨਿਆਂ ਦੇ ਰਿਚਾਰਜ ਦੋਵੇਂ ਮਿਲਦੇ ਹਨ ਅਤੇ ਤੋਂ 2ਜੀ ਤੋਂ 4ਜੀ ’ਚ ਤਬਦੀਲ ਹੋਣ ਦਾ ਵਾਧੂ ਖਰਚਾ 299 ਰੁਪਏ ਹੈ। ਹਾਲਾਂਕਿ, ਗਾਹਕਾਂ ਨੂੰ ਫੋਨ ਖਰੀਦਣ ਲਈ ਪੂਰੀ ਕੀਮਤ 1,499 ਰੁਪਏ ਹੋਵੇਗੀ।
ਪਿਛਲੀ ਖ਼ਬਰ ਮੁੱਖ ਮੰਤਰੀ ਨਿਵਾਸ ਬਾਹਰ ਆਂਗਣਵਾੜੀ ਵਰਕਰਾਂ ਦੀਆਂ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਪੁਲਿਸ ਨਾਲ਼ ਤਿੱਖੀਆਂ ਝੜਪਾਂ ਅਗਲੀ ਖ਼ਬਰ ਗੁਰਤਾਗੱਦੀ ਦਿਵਸ ਮੌਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਖਡੂਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿਚ ਸੰਗਤ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।