02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਰਾਈਸੀਲਾ ਗਰੁੱਪ ਰਾਈਸ ਬਰਾਨ ਆਇਲ ਨਿਰਯਾਤ ਦੇ ਖੇਤਰ ਵਿਚ ਪਹਿਲੇ ਤੇ ਦੂਜੇ ਪੁਰਸਕਾਰ ਨਾਲ ਸਨਮਾਨਿਤ

ਧੂਰੀ, 1 ਅਕਤੂਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ)-ਧੂਰੀ ਸਥਿਤ ਰਾਈਸੀਲਾ ਗਰੁੱਪ ਨੂੰ ਸਾਲ 2026 ਵਿਚ ਸਭ ਤੋਂ ਵੱਧ ਮਾਤਰਾ ਵਿਚ ਰਿਫਾਇੰਡ ਰਾਈਸ ਬ੍ਰਾਨ ਆਇਲ ਦਾ ਨਿਰਯਾਤ ਕਰਨ ਲਈ ‘ਪਹਿਲੇ’ ਅਤੇ ‘ਦੂਜੇ’ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਹ ਐਵਾਰਡ ਏ.

ਅਜੀਤ ਡੈਸਕ 02-10-2026
ਧੂਰੀ, 1 ਅਕਤੂਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ)-ਧੂਰੀ ਸਥਿਤ ਰਾਈਸੀਲਾ ਗਰੁੱਪ ਨੂੰ ਸਾਲ 2026 ਵਿਚ ਸਭ ਤੋਂ ਵੱਧ ਮਾਤਰਾ ਵਿਚ ਰਿਫਾਇੰਡ ਰਾਈਸ ਬ੍ਰਾਨ ਆਇਲ ਦਾ ਨਿਰਯਾਤ ਕਰਨ ਲਈ ‘ਪਹਿਲੇ’ ਅਤੇ ‘ਦੂਜੇ’ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਹ ਐਵਾਰਡ ਏ.ਪੀ. ਆਰਗੈਨਿਕਸ ਦੇ ਡਾਇਰੈਕਟਰ ਪੁਨੀਤ ਗੋਇਲ, ਸੋਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਅਤੇ ਪਤੰਜਲੀ ਫੂਡਜ਼ ਲਿਮਟਿਡ ਦੇ ਸੀ. ਈ. ਓ. ਸੰਜੀਵ ਅਸਥਾਨਾ ਤੇ ਏ. ਡਬਲਯੂ. ਐਲ. ਐਗਰੀ ਬਿਜ਼ਨਸ ਲਿਮਟਿਡ ਦੇ ਐਗਜ਼ੀਕਿਊਟਿਵ ਡਿਪਟੀ ਚੇਅਰਮੈਨ ਅੰਗਸ਼ੂ ਮਲਿਕ ਵਲੋਂ ਹਾਲ ਹੀ ਵਿਚ ਮੁੰਬਈ ਵਿਖੇ ਕਰਵਾਈ ਸੋਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੀ 55ਵੀਂ ਸਾਲਾਨਾ ਮੀਟਿੰਗ ਅਤੇ ਪੁਰਸਕਾਰ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਪੁਰਸਕਾਰ ਸਮਾਰੋਹ ਵਿਚ ਸੰਜੀਵ ਚੋਪੜਾ, ਸਕੱਤਰ (ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ), ਕੰਜ਼ਿਊਮਰ ਅਫੇਅਰਜ਼, ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਮੰਤਰਾਲਾ, ਭਾਰਤ ਸਰਕਾਰ ਅਤੇ ਸ੍ਰੀ ਪਾਸ਼ਾ ਪਟੇਲ, ਚੇਅਰਮੈਨ, ਮਹਾਰਾਸ਼ਟਰ ਰਾਜ ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ ਸਮੇਤ ਹੋਰ ਦੇਸ਼ਾਂ ਦੇ ਅਧਿਕਾਰੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਰਾਈਸੀਲਾ ਗਰੁੱਪ ਨੂੰ ਇਹ ਪੁਰਸਕਾਰ ਪਿਛਲੇ 11 ਸਾਲਾਂ ਤੋਂ ਲਗਾਤਾਰ ਮਿਲ ਰਿਹਾ ਹੈ। ਰਾਈਸੀਲਾ ਗਰੁੱਪ ਦੇ ਚੇਅਰਮੈਨ ਡਾ. ਏ . ਆਰ. ਸ਼ਰਮਾ ਨੇ ਦੱਸਿਆ ਕਿ ਹਾਲ ਹੀ ਵਿੱਚ ਯੂਰਪ ਨੇ ਕੁਝ ਨਵੇਂ ਅਤੇ ਸਖ਼ਤ ਫੂਡ ਸੇਫਟੀ ਨਿਯਮ ਲਾਗੂ ਕੀਤੇ ਹਨ। ਡਾ. ਸ਼ਰਮਾ ਨੇ ਦੱਸਿਆ ਕਿ ਇਸ ਪਲਾਂਟ ਵਿਚ ਆਉਣ ਵਾਲੇ ਸਮੇਂ ਦੌਰਾਨ ਪੋਲੀਕੋਸਾਨੋਲ ਅਤੇ ਓਕਟਾਕੋਸਾਨੋਲ ਵਰਗੇ ਉਤਪਾਦ ਵੀ ਬਣਾਏ ਜਾਣਗੇ, ਜਿਸ ਨਾਲ ਨਿਊਟਰਾਸਿਊਟੀਕਲ ਖੇਤਰ ਵਿਚ ਨਵੇਂ ਮੌਕੇ ਵਿਕਸਤ ਹੋਣਗੇ।
ਪਿਛਲੀ ਖ਼ਬਰ ਸਰਕਾਰ ਵਲੋਂ 3 ਐਸ.ਪੀ. ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ ਅਗਲੀ ਖ਼ਬਰ ਚੋਣ ਮਨੋਰਥ ਪੱਤਰ ਲਈ ਘਰ - ਘਰ ਜਾਵੇਗਾ ਸ਼੍ਰੋਮਣੀ ਅਕਾਲੀ ਦਲ ( ਬ ), 6 ਅਕਤੂਬਰ ਤੋਂ ਸ਼ੁਰੂ ਹੋਵੇਗੀ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।