12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਰਾਸਾ ਪੰਜਾਬ ਦੇ ਵਫ਼ਦ ਵਲੋਂ ਕਾਂਗਰਸ ਮੈਨੀਫੈਸਟੋ ਕਮੇਟੀ ਪੰਜਾਬ ਨਾਲ ਮੁਲਾਕਾਤ

ਅੰਮ੍ਰਿਤਸਰ, 11 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲਾਂ ਦੀ ਨੁਮਾਇੰਦਾ ਸੰਸਥਾ ਦ ਰੈਕੋਗਨਾਈਜਡ ਐਂਡ ਐਫੀਲੀਏਟਡ ਸਕੂਲਜ਼ ਐਸੋਸੀਏਸ਼ਨ (ਰਜਿ:) (ਰਾਸਾ ਪੰਜਾਬ) ਦੇ ਵਫ਼ਦ ਵਲੋਂ ਕਾਂਗਰਸ ਮੈਨੀਫੈਸਟੋ ਕਮੇਟੀ ਪੰਜਾਬ ਦੇ ਆਗੂਆਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਗੁਰਜੀਤ ਸਿੰਘ ਔਜਲਾ ਲੋਕ ਸਭਾ ਮੈਂਬਰ, ਪਰਗਟ ਸਿੰਘ ਵਿਧਾਇਕ, ਹਰਦਿਆਲ ਕੰਬੋਜ ਸਾਬਕਾ ਵਿਧਾਇਕ ਨੂੰ ਮੰਗ ਪੱਤਰ ਦਿੱਤਾ।

ਅਜੀਤ ਡੈਸਕ 12-09-2026
ਅੰਮ੍ਰਿਤਸਰ, 11 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲਾਂ ਦੀ ਨੁਮਾਇੰਦਾ ਸੰਸਥਾ ਦ ਰੈਕੋਗਨਾਈਜਡ ਐਂਡ ਐਫੀਲੀਏਟਡ ਸਕੂਲਜ਼ ਐਸੋਸੀਏਸ਼ਨ (ਰਜਿ:) (ਰਾਸਾ ਪੰਜਾਬ) ਦੇ ਵਫ਼ਦ ਵਲੋਂ ਕਾਂਗਰਸ ਮੈਨੀਫੈਸਟੋ ਕਮੇਟੀ ਪੰਜਾਬ ਦੇ ਆਗੂਆਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਗੁਰਜੀਤ ਸਿੰਘ ਔਜਲਾ ਲੋਕ ਸਭਾ ਮੈਂਬਰ, ਪਰਗਟ ਸਿੰਘ ਵਿਧਾਇਕ, ਹਰਦਿਆਲ ਕੰਬੋਜ ਸਾਬਕਾ ਵਿਧਾਇਕ ਨੂੰ ਮੰਗ ਪੱਤਰ ਦਿੱਤਾ। ਵਫਦ ਦੀ ਅਗਵਾਈ ਕਰਦਿਆ ਰਾਜਕੰਵਲਪ੍ਰੀਤ ਸਿੰਘ ਲੱਕੀ ਸੀਨੀਅਰ ਵਾਈਸ ਪ੍ਰਧਾਨ ਰਾਸਾ ਪੰਜਾਬ ਅਤੇ ਸੁਜੀਤ ਸ਼ਰਮਾ ਬੱਬਲੂ, ਜਨਰਲ ਸਕੱਤਰ ਨੇ ਅਪੀਲ ਕੀਤੀ ਕਿ ਐਫੀਲੀਏਟਿਡ ਸਕੂਲਾਂ ਨਾਲ ਸੰਬੰਧਿਤ ਸਮੱਸਿਆਵਾਂ, ਮੰਗਾਂ ਅਤੇ ਭਵਿੱਖ ਦੀ ਸਿੱਖਿਆ ਨੀਤੀ ਸੰਬੰਧੀ ਰਾਸਾ ਪੰਜਾਬ ਦੀਆਂ ਸਿਫ਼ਾਰਸ਼ਾਂ ਨੂੰ ਕਾਂਗਰਸ ਦੇ ਚੋਣ ਮਨੋਰਥ ਪੱਤਰ ’ਚ ਸਪਸ਼ਟ ਤੌਰ ’ਤੇ ਸ਼ਾਮਿਲ ਕੀਤਾ ਜਾਵੇ। ਇਸ ਮੌਕੇ ਵਫ਼ਦ ’ਚ ਜਗਤਪਾਲ ਮਹਾਜਨ, ਪ੍ਰਧਾਨ, ਸੁਖਵਿੰਦਰ ਸਿੰਘ ਭੱਲਾ ਸੀਨੀਅਰ ਵਾਈਸ ਚੇਅਰਮੈਨ, ਜਗਜੀਤ ਸਿੰਘ ਚੀਫ਼ ਐਡਵਾਈਜ਼ਰ, ਸੁਸ਼ੀਲ ਅਗਰਵਾਲ ਜ਼ਿਲ੍ਹਾ ਪ੍ਰਧਾਨ, ਸਮੀਰ ਭਾਟੀਆ, ਯਾਦਵਿੰਦਰ ਸਿੰਘ, ਕਮਲਜੋਤ ਸਿੰਘ ਕੋਹਲੀ, ਅਰੁਣ ਮਨਸੋਤਰਾ ਹਾਜ਼ਰ ਸਨ। ਸੰਸਥਾ ਨੇ ਮੰਗ ਕੀਤੀ ਕਿ ਸਿੱਖਿਆ ਨਾਲ ਸੰਬੰਧਿਤ ਕੋਈ ਵੀ ਨਵੀਂ ਨੀਤੀ ਲਾਗੂ ਕਰਨ ਤੋਂ ਪਹਿਲਾਂ ਰਾਸਾ ਸਮੇਤ ਸਕੂਲ ਐਸੋਸੀਏਸ਼ਨਾਂ ਨਾਲ ਲਾਜ਼ਮੀ ਸਲਾਹ-ਮਸ਼ਵਰਾ ਕੀਤਾ ਜਾਵੇ ਅਤੇ ਸਿੱਖਿਆ ਨੀਤੀ ਬਣਾਉਣ ਲਈ ਮੈਨੀਫੈਸਟੋ ’ਚ ਰਾਸਾ ਪੰਜਾਬ ਨੂੰ ਯੋਗ ਨੁਮਾਇੰਦਗੀ ਦਿੱਤੀ ਜਾਵੇ।
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਰਾਹਤ ਸਮੱਗਰੀ ਦੇ 4 ਟਰੱਕ ਨਿਪਾਲ ਲਈ ਰਵਾਨਾ ਅਗਲੀ ਖ਼ਬਰ ਇੰਜ: ਕੇਵਲ ਸਿੰਘ ਹੀਰਾ ਦੀ ਕਿਤਾਬ ‘ਅਰਜੋਈਆਂ’ ਦਾ ਲੋਕ ਅਰਪਣ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।