ਬੈਂਗਲੁਰੂ, 7 ਸਤੰਬਰ (ਅ.ਬ.)-ਮਾਰੂਤੀ ਸੁਜ਼ੁਕੀ ਇੰਡੀਆ ਲਿਮ. (ਮਾਰੂਤੀ ਸੁਜ਼ੁਕੀ) ਨੇ ਸ਼ਾਨਦਾਰ ਨਵੀਂ ਬਲੇਨੋ ਪੇਸ਼ ਕੀਤੀ ਹੈ। ਇਸ ਨੂੰ ਨੌਜਵਾਨਾਂ ਤੇ ਅਹਿਮ ਇਛਾਵਾਂ ਰੱਖਣ ਵਾਲੇ ਲੋਕਾਂ ਲਈ ਡਿਜ਼ਾਇਨ ਕੀਤਾ ਗਿਆ ਹੈ, ਜੋ ਸੂਝ-ਬੂਝ ਤੇ ਸ਼ਾਨੋ-ਸ਼ੌਕਤ ਨਾਲ ਆਪਣੀ ਜਿੰਦਗੀ ਜਿਉਂਦੇ ਹਨ। ‘ਡੇਅਰ ਟੂ ਗੋ ਗਲੈਮ’ ਦੀ ਸੋਚ ਨਾਲ ਬਣਾਈ ਗਈ ਇਹ ਸ਼ਾਨਦਾਰ ਨਵੀਂ ਬਲੇਨੋ ਇਕ ਪ੍ਰੀਮੀਅਮ ਤੇ ਆਧੁਨਿਕ ਡਿਜ਼ਾਈਨ ਨਾਲ ਆਉਂਦੀ ਹੈ, ਜੋ ਇਸ ਪ੍ਰੀਮੀਅਮ ਹੈਚਬੈਕ ਦੀ ਆਕਰਸ਼ਕ ਦਿਖ ਨੂੰ ਹੋਰ ਵਧਾਉਂਦੀ ਹੈ। ਪ੍ਰੀਮੀਅਮ ਹੈਚਬੈਕ ਸੈਗਮੈਂਟ ’ਚ ਨਵੇਂ ਸਟੈਂਡਰਡ ਸੈਟ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਨਾਲ ਇਹ ਨਵੀਂ ਬਲੇਨੋ ਸੁਰੱਖਿਆ ਤੇ ਸਹੂਲਤ ਦਾ ਇਕ ਨਵਾਂ ਅਨੁਭਵ ਪ੍ਰਦਾਨ ਕਰਦੀ ਹੈ। ਇਸ ’ਚ ਰਡਾਰ ਤੇ ਕੰਬੀਨੇਸ਼ਨ ਵਾਲਾ ਲੈਵਲ 2 ਏਡੀਏਐਸ ਤੇ ਸ਼ਾਨਦਾਰ ਲੈਦਰੇਟ ਅਪਹੋਲਸਟ੍ਰੀ ਦੇ ਨਾਲ ਹਵਾਦਾਰ ਮੋਹਰੀ ਸੀਟਾਂ ਦਿੱਤੀਆਂ ਗਈਆਂ ਹਨ। ਇਸ ਨਵੀਂ ਬਲੇਨੋ ਦੀ ਬੁਕਿੰਗ ਹੁਣ 11000 ਰੁਪਏ ’ਚ ਸ਼ੁਰੂ ਹੋ ਗਈ ਹੈ ਤੇ ਇਸ ਦੀ ਸ਼ੁਰੂਆਤੀ ਕੀਮਤ 6,09,900 ਰੁਪਏ (ਐਕਸ ਸ਼ੋਰੂਮ) ਹੈ। ਨਵੀਂ ਬਲੇਨੋ ਪੇਸ਼ ਕਰਦੇ ਹੋਏ ਮਾਰੂਤੀ ਸੁਜ਼ੁਕੀ ਇੰਡੀਆ ਲਿਮ.ਦੇ ਮਾਰਕੀਟਿੰਗ ਤੇ ਸੇਲਜ਼ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਪਾਰਥੋ ਬੈਨਰਜੀ ਨੇ ਕਿਹਾ ਕਿ ਬਲੇਨੋ ਪਿਛਲੇ ਇਕ ਦਹਾਕੇ ਤੋਂ ਨੈਕਸਾ ਤੇ ਪ੍ਰੀਮੀਅਮ ਹੈਚਬੈਕ ਸੈਗਮੈਂਟ ਦਾ ਅਹਿਮ ਹਿੱਸਾ ਰਹੀ ਹੈ। ਸ਼ਾਨਦਾਰ ਨਵੀਂ ਬਲੇਨੋ ਹੁਣ ਕੇਵਲ 2 ਏਡੀਏਐਸ ਵਰਗੇ ਸੈਗਮੈਂਟ ’ਚ ਪਹਿਲੀ ਵਾਰ ਦਿੱਤੀਆਂ ਜਾ ਰਹੀਆਂ ਵਿਸ਼ੇਸ਼ਤਾਵਾਂ ਤੇ ਸਿਗਨੇਚਰ ਨੈਕਸਵੇਵ ਗ੍ਰਿਲ ਦੀ ਆਧੁਨਿਕ ਦਿਖ ਨਾਲ ਗ੍ਰਾਹਕਾਂ ਦੀਆਂ ਉਮੀਦਾਂ ਨੂੰ ਇਕ ਨਵੀਂ ਪਛਾਣ ਦੇਣ ਲਈ ਤਿਆਰ ਹੈ। ਨਵੀਂ ਬਲੇਨੋ 7 ਰੰਗਾਂ ਦੇ ਵਿਕਲਪਾਂ ’ਚ ਉਪਲੱਬਧ ਹੈ।ਇਸ ’ਚ ‘ਐਨਿਗਮੈਂਟ ਟੀਲ’ ਰੰਗ ਦੀ ਨਵੀਂ ਸ਼ੇਡ ਵੀ ਸ਼ਾਮਿਲ ਹੈ, ਜੋ ਸਮੁੰਦਰ ਦੀ ਡੂੰਘਾਈ ਤੇ ਡਿਜੀਟਲ ਫਿਊਜ਼ਨ ਤੋਂ ਪ੍ਰੇਰਿਤ ਹੈ ਜੋ ਗਹਿਰਾਈ ਤੇ ਰੋਸ਼ਣੀ ’ਚ ਚਮਕ ਦਾ ਅਹਿਸਾਸ ਕਰਵਾਉਂਦਾ ਹੈ।