05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਭਾਰਤੀ ਹਵਾਈ ਫ਼ੌਜ ਵਲੋਂ ਪੱਛਮੀ ਸਰਹੱਦ ਨੇੜੇ 17 ਦਿਨਾਂ ਦਾ ਵਿਸ਼ਾਲ ਜੰਗੀ ਅਭਿਆਸ

ਅੰਮ੍ਰਿਤਸਰ, 4 ਸਤੰਬਰ (ਸੁਰਿੰਦਰ ਕੋਛੜ)-ਭਾਰਤੀ ਹਵਾਈ ਫ਼ੌਜ ਪੱਛਮੀ ਸਰਹੱਦ ਨੇੜੇ ਵੱਡੇ ਪੱਧਰ ’ਤੇ 17 ਦਿਨਾਂ ਦਾ ਜੰਗੀ ਅਭਿਆਸ ਕਰਨ ਜਾ ਰਹੀ ਹੈ। ਇਹ ਅਭਿਆਸ 21 ਸਤੰਬਰ ਤੋਂ 7 ਅਕਤੂਬਰ ਤੱਕ ਜੈਸਲਮੇਰ-ਬਾੜਮੇਰ-ਫਲੌਦੀ-ਜੋਧਪੁਰ ਸੈਕਟਰ ’ਚ ਚਲਾਇਆ ਜਾਵੇਗਾ।

ਅਜੀਤ ਡੈਸਕ 05-09-2026

ਅੰਮ੍ਰਿਤਸਰ, 4 ਸਤੰਬਰ (ਸੁਰਿੰਦਰ ਕੋਛੜ)-ਭਾਰਤੀ ਹਵਾਈ ਫ਼ੌਜ ਪੱਛਮੀ ਸਰਹੱਦ ਨੇੜੇ ਵੱਡੇ ਪੱਧਰ ’ਤੇ 17 ਦਿਨਾਂ ਦਾ ਜੰਗੀ ਅਭਿਆਸ ਕਰਨ ਜਾ ਰਹੀ ਹੈ। ਇਹ ਅਭਿਆਸ 21 ਸਤੰਬਰ ਤੋਂ 7 ਅਕਤੂਬਰ ਤੱਕ ਜੈਸਲਮੇਰ-ਬਾੜਮੇਰ-ਫਲੌਦੀ-ਜੋਧਪੁਰ ਸੈਕਟਰ ’ਚ ਚਲਾਇਆ ਜਾਵੇਗਾ। ਇਸ ਦੇ ਨਾਲ ਹੀ ਨਾਲ ਬੀਕਾਨੇਰ ਨੇੜਲੇ ਹਵਾਈ ਖੇਤਰ ਨੂੰ ਵੀ ਰਿਜ਼ਰਵ ਕੀਤਾ ਗਿਆ ਹੈ। ਭਾਰਤ ਦੇ ਇਸ ਅਭਿਆਸ ਨੂੰ ਲੈ ਕੇ ਜਾਰੀ ਕੀਤੇ ਗਏ ਨੋਟਿਸ ਮਗਰੋਂ ਪਾਕਿਸਤਾਨ ’ਚ ਚਿੰਤਾ ਵਧ ਗਈ ਹੈ ਅਤੇ ਉਸ ਨੇ ਸਰਹੱਦ ’ਤੇ ਨਿਗਰਾਨੀ ਵਧਾਉਂਦਿਆਂ ਉੱਚ ਪੱਧਰੀ ਹੰਗਾਮੀ ਮੀਟਿੰਗ ਬੁਲਾਈ ਹੈ। ਪਾਕਿ ਮੀਡਿਆ ਰਿਪੋਰਟਾਂ ਮੁਤਾਬਕ ਭਾਰਤੀ ਹਵਾਈ ਫ਼ੌਜ ਵਲੋਂ ਜਾਰੀ ਕੀਤੇ ਗਏ ਨੋਟਮ (ਨੋਟਿਸ ਟੂ ਏਅਰਮੈਨ) ਤੋਂ ਬਾਅਦ ਪਾਕਿ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਸਰਵੀਲੈਂਸ (ਨਿਗਰਾਨੀ) ਤੇਜ਼ ਕਰ ਦਿੱਤੀ ਹੈ। ਪਾਕਿ ਦੇ ਰੱਖਿਆ ਮੰਤਰਾਲੇ ਨੇ ਸੀਨੀਅਰ ਰੱਖਿਆ ਅਧਿਕਾਰੀਆਂ ਦੀ ਇਕ ਹੰਗਾਮੀ ਮੀਟਿੰਗ ਸੱਦੀ ਹੈ ਅਤੇ ਇਸ ਪੂਰੇ ਮਾਮਲੇ ਨੂੰ ਉੱਚ ਫ਼ੌਜੀ ਲੀਡਰਸ਼ਿਪ ਦੇ ਧਿਆਨ ’ਚ ਲਿਆਂਦਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਹਵਾਈ ਫ਼ੌਜ ਨੇ ਇਸ ਜੰਗੀ ਅਭਿਆਸ ਲਈ 40,000 ਫੁੱਟ ਦੀ ਉਚਾਈ ਤੱਕ ਦਾ ਹਵਾਈ ਖੇਤਰ ਰਾਖਵਾਂ ਰੱਖਿਆ ਹੈ। ਸੂਤਰਾਂ ਮੁਤਾਬਕ ਇਸ ਬਹੁ-ਕੌਮੀ ਹਵਾਈ ਅਭਿਆਸ ’ਚ ਕਈ ਮਿੱਤਰ ਦੇਸ਼ਾਂ ਦੀਆਂ ਹਵਾਈ ਫ਼ੌਜਾਂ ਸ਼ਾਮਿਲ ਹੋਣਗੀਆਂ। ਇਸ ਜੰਗੀ ਅਭਿਆਸ ਦਾ ਉਦੇਸ਼ ਹਵਾਈ ਫ਼ੌਜ ਦੀਆਂ ਆਪ੍ਰੇਸ਼ਨਲ ਪ੍ਰਕਿਰਿਆਵਾਂ, ਫ਼ੌਜੀ ਤਾਲਮੇਲ, ਤੇਜ਼ੀ ਨਾਲ ਤਾਇਨਾਤੀ ਅਤੇ ਜਵਾਨਾਂ ਤੇ ਜਹਾਜ਼ਾਂ ਦੀ ਸਮੁੱਚੀ ਜੰਗੀ ਤਿਆਰੀ ਨੂੰ ਪਰਖਣਾ ਹੈ। ਕੀ ਹੁੰਦਾ ਹੈ ਨੋਟਮ? ਨੋਟਮ ਦਾ ਮਤਲਬ ‘ਨੋਟਿਸ ਟੂ ਏਅਰਮੈਨ’ ਹੁੰਦਾ ਹੈ। ਇਹ ਇਕ ਅਧਿਕਾਰਤ ਨੋਟਿਸ ਹੁੰਦਾ ਹੈ ਜੋ ਕਿਸੇ ਯੁੱਧ, ਅਸਾਧਾਰਨ ਸਥਿਤੀ, ਮਿਜ਼ਾਈਲ ਪਰੀਖਣ, ਰਾਕੇਟ ਲਾਂਚ ਜਾਂ ਵੱਡੇ ਫ਼ੌਜੀ ਅਭਿਆਸ ਦੌਰਾਨ ਜਾਰੀ ਕੀਤਾ ਜਾਂਦਾ ਹੈ। ਇਸ ਦਾ ਮਕਸਦ ਨਿਰਧਾਰਤ ਸਮੇਂ ਅਤੇ ਖੇਤਰ ’ਚੋਂ ਲੰਘਣ ਵਾਲੀਆਂ ਨਾਗਰਿਕ ਅਤੇ ਫ਼ੌਜੀ ਉਡਾਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦਾ ਹੈ।

ਪਿਛਲੀ ਖ਼ਬਰ ਪਹਿਲਾਂ ਲੋਕ ਸਰਕਾਰਾਂ ਚੁਣਦੇ ਸੀ ਹੁਣ ਸਰਕਾਰਾਂ ਲੋਕ ਚੁਣ ਰਹੀਆਂ ਹਨ- ਡਾ. ਧਰਮਵੀਰ ਗਾਂਧੀ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ 181 ਅਧਿਆਪਕਾਂ ਨੂੰ ਹੈੱਡਮਾਸਟਰ ਵਜੋਂ ਪਦਉੱਨਤ ਕੀਤਾ-ਹਰਜੋਤ ਸਿੰਘ ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।