31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਭਾਰਤ ਨਾਲ ਸੰਬੰਧ ਮਜ਼ਬੂਤ ਕਰਨ ਲਈ ਤਾਲਿਬਾਨ ਉਤਸੁਕ-ਜ਼ਬੀਹੁੱਲਾ ਮੁਜਾਹਿਦ

ਅੰਮ੍ਰਿਤਸਰ, 30 ਅਗਸਤ (ਸੁਰਿੰਦਰ ਕੋਛੜ)-ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਇਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਅਫ਼ਗਾਨਿਸਤਾਨ ਵਲੋਂ ਭਾਰਤ ਨਾਲ ਰਿਸ਼ਤਿਆਂ ’ਚ ਕੋਈ ਸਮੱਸਿਆ ਨਹੀਂ ਹੈ ਅਤੇ ਉਹ ਭਾਰਤ ਨਾਲ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਬਹੁਤ ਉਤਸੁਕ ਹਨ। ਜਦੋਂ ਮੁਜਾਹਿਦ ਤੋਂ ਪੁੱਛਿਆ ਗਿਆ ਕਿ ਕੀ ਦੋਵਾਂ ਦੇਸ਼ਾਂ ਦੇ ਸੰਬੰਧ ਜ਼ਮੀਨੀ ਪੱਧਰ ’ਤੇ ਵੀ ਓਨੇ ਹੀ ਚੰਗੇ ਹਨ, ਜਿੰਨੇ ਕਾਗ਼ਜ਼ਾਂ ’ਤੇ ਦਿਸਦੇ ਹਨ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਧੀਆ ਅਤੇ ਸੁਖਾਵੇਂ ਸੰਬੰਧ ਕਾਇਮ ਹਨ।

ਅਜੀਤ ਡੈਸਕ 31-08-2026
ਅੰਮ੍ਰਿਤਸਰ, 30 ਅਗਸਤ (ਸੁਰਿੰਦਰ ਕੋਛੜ)-ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਇਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਅਫ਼ਗਾਨਿਸਤਾਨ ਵਲੋਂ ਭਾਰਤ ਨਾਲ ਰਿਸ਼ਤਿਆਂ ’ਚ ਕੋਈ ਸਮੱਸਿਆ ਨਹੀਂ ਹੈ ਅਤੇ ਉਹ ਭਾਰਤ ਨਾਲ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਬਹੁਤ ਉਤਸੁਕ ਹਨ। ਜਦੋਂ ਮੁਜਾਹਿਦ ਤੋਂ ਪੁੱਛਿਆ ਗਿਆ ਕਿ ਕੀ ਦੋਵਾਂ ਦੇਸ਼ਾਂ ਦੇ ਸੰਬੰਧ ਜ਼ਮੀਨੀ ਪੱਧਰ ’ਤੇ ਵੀ ਓਨੇ ਹੀ ਚੰਗੇ ਹਨ, ਜਿੰਨੇ ਕਾਗ਼ਜ਼ਾਂ ’ਤੇ ਦਿਸਦੇ ਹਨ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਧੀਆ ਅਤੇ ਸੁਖਾਵੇਂ ਸੰਬੰਧ ਕਾਇਮ ਹਨ। ਉਨ੍ਹਾਂ ਤੋਂ ਇਹ ਪੁੱਛੇ ਜਾਣ ’ਤੇ ਕਿ ਕੀ ਤਾਲਿਬਾਨੀ ਫ਼ੌਜ ਭਾਰਤ ਦੇ ਸਮਰਥਨ ’ਚ ਪਾਕਿਸਤਾਨ ਖ਼ਿਲਾਫ਼ ਜ਼ਮੀਨੀ ਲੜਾਈ ’ਚ ਉਤਰ ਸਕਦੀ ਹੈ ਤਾਂ ਇਸ ਸਵਾਲ ’ਤੇ ਲੜਾਈ ਤੋਂ ਦੂਰੀ ਬਣਾਉਣ ਦਾ ਸੰਕੇਤ ਦਿੰਦਿਆਂ ਮੁਜਾਹਿਦ ਨੇ ਕਿਹਾ ਕਿ ਉਹ ਖੇਤਰ ’ਚ ਕੋਈ ਜੰਗ ਜਾਂ ਅਸਥਿਰਤਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਜੰਗ ਨਾਲ ਕਿਸੇ ਦਾ ਵੀ ਭਲਾ ਨਹੀਂ ਹੁੰਦਾ ਅਤੇ ਅਫ਼ਗਾਨਿਸਤਾਨ ਪਹਿਲਾਂ ਹੀ ਜੰਗ ਕਾਰਨ ਬਹੁਤ ਕੁਝ ਝੱਲ ਚੁੱਕਾ ਹੈ, ਇਸ ਲਈ ਉਹ ਕਿਸੇ ਵੀ ਦੇਸ਼ ਨਾਲ ਟਕਰਾਅ ਦੇ ਪੱਖ ਵਿਚ ਨਹੀਂ ਹਨ।
ਪਿਛਲੀ ਖ਼ਬਰ ਬੀ.ਐੱਲ.ਐੱਫ. ਨੇ ਮਸ਼ਕੇਲ ਕਸਬੇ ’ਤੇ ਮੁਕੰਮਲ ਕਬਜ਼ੇ ਦਾ ਕੀਤਾ ਦਾਅਵਾ ਫ਼ੌਜੀ ਕੈਂਪ ਦਾ ਘਿਰਾਓ, ਹਾਈਵੇਅ ’ਤੇ ਨਾਕੇਬੰਦੀ ਅਗਲੀ ਖ਼ਬਰ ਸਿੱਖ ਰਾਜ ਵੇਲੇ ਦੀਆਂ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਢਾਲਣ ਵਾਲੀਆਂ ਟਕਸਾਲਾਂ ਅੱਜ ਵੀ ਮੌਜੂਦ ‘ਪੰਜ-ਆਬ ਹੈਰੀਟੇਜ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।