27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਹੁਣ ਸਿੰਧ ’ਚ ਪੈਰ ਪਸਾਰ ਰਿਹਾ ਲਸ਼ਕਰ-ਏ-ਤਾਇਬਾ ਇਕ ਸਾਲ ’ਚ ਬਣਾਏ 7 ਮਰਕਜ਼ ਤੇ ਮਸਜਿਦਾਂ

ਅੰਮ੍ਰਿਤਸਰ, 26 ਅਗਸਤ (ਸੁਰਿੰਦਰ ਕੋਛੜ)-ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਪਾਕਿਸਤਾਨ ਦੇ ਲਹਿੰਦੇ ਪੰਜਾਬ, ਖ਼ੈਬਰ ਪਖਤੂਨਖਵਾ ਸਮੇਤ ਮਕਬੂਜਾ ਕਸ਼ਮੀਰ ’ਚ ਵੱਡੇ ਪੱਧਰ ’ਤੇ ਆਪਣੇ ਵਿਸਥਾਰ ਦੀ ਮੁਹਿੰਮ ਚਲਾਉਣ ਦੇ ਨਾਲ-ਨਾਲ ਹੁਣ ਸੂਬਾ ਸਿੰਧ ’ਚ ਵੀ ਆਪਣੇ ਮਰਕਜ਼ ਤੇ ਮਸਜਿਦਾਂ ਦੀ ਉਸਾਰੀ ਤੇਜ਼ੀ ਨਾਲ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਅੱਤਵਾਦੀ ਸੰਗਠਨ ਨੇ ਪਿਛਲੇ ਇਕ ਸਾਲ ਦੌਰਾਨ ਇਕੱਲੇ ਸਿੰਧ ਸੂਬੇ ’ਚ 7 ਮਰਕਜ਼ (ਕੇਂਦਰ) ਅਤੇ ਮਸਜਿਦਾਂ ਬਣਾਈਆਂ ਹਨ।

ਅਜੀਤ ਡੈਸਕ 27-08-2026
ਅੰਮ੍ਰਿਤਸਰ, 26 ਅਗਸਤ (ਸੁਰਿੰਦਰ ਕੋਛੜ)-ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਪਾਕਿਸਤਾਨ ਦੇ ਲਹਿੰਦੇ ਪੰਜਾਬ, ਖ਼ੈਬਰ ਪਖਤੂਨਖਵਾ ਸਮੇਤ ਮਕਬੂਜਾ ਕਸ਼ਮੀਰ ’ਚ ਵੱਡੇ ਪੱਧਰ ’ਤੇ ਆਪਣੇ ਵਿਸਥਾਰ ਦੀ ਮੁਹਿੰਮ ਚਲਾਉਣ ਦੇ ਨਾਲ-ਨਾਲ ਹੁਣ ਸੂਬਾ ਸਿੰਧ ’ਚ ਵੀ ਆਪਣੇ ਮਰਕਜ਼ ਤੇ ਮਸਜਿਦਾਂ ਦੀ ਉਸਾਰੀ ਤੇਜ਼ੀ ਨਾਲ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਅੱਤਵਾਦੀ ਸੰਗਠਨ ਨੇ ਪਿਛਲੇ ਇਕ ਸਾਲ ਦੌਰਾਨ ਇਕੱਲੇ ਸਿੰਧ ਸੂਬੇ ’ਚ 7 ਮਰਕਜ਼ (ਕੇਂਦਰ) ਅਤੇ ਮਸਜਿਦਾਂ ਬਣਾਈਆਂ ਹਨ। ਇਨ੍ਹਾਂ ਸਹੂਲਤਾਂ ਲਈ ਪਾਕਿ ਦਾ ਸਰਕਾਰੀ ਤੰਤਰ ਵੱਡੇ ਪੱਧਰ ’ਤੇ ਫੰਡ ਮੁਹੱਈਆ ਕਰਵਾ ਰਿਹਾ ਹੈ।ਲਸ਼ਕਰ ਵੱਡੇ ਪੱਧਰ ’ਤੇ ਫੰਡ ਇਕੱਠਾ ਕਰਨ ਦੀਆਂ ਮੁਹਿੰਮਾਂ ਵੀ ਚਲਾ ਰਿਹਾ ਹੈ। ਉਸ ਨੂੰ ਚੈਰੀਟੇਬਲ ਸੰਸਥਾਵਾਂ ਦੇ ਨਾਂਅ ’ਤੇ ਵਿਦੇਸ਼ਾਂ ਤੋਂ ਵੀ ਪੈਸਾ ਮਿਲਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਤਵਾਦੀ ਸੰਗਠਨ ਦੇ ਚੋਟੀ ਦੇ ਕਮਾਂਡਰ ਭਾਰੀ ਸੁਰੱਖਿਆ ਵਾਲੇ ਕਾਫ਼ਲਿਆਂ ’ਚ ਪਾਕਿ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰ ਰਹੇ ਹਨ। ਲਸ਼ਕਰ-ਏ-ਤੋਇਬਾ ਦੇ ਪ੍ਰਮੁੱਖ ਆਗੂਆਂ ’ਚ ਸ਼ਾਮਿਲ ਸੈਫ਼ੁੱਲਾ ਕਸੂਰੀ, ਤਲਹਾ ਹਾਫ਼ਿਜ਼ ਸਈਦ ਅਤੇ ਨਦੀਮ ਫ਼ੈਸਲ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ।
ਪਿਛਲੀ ਖ਼ਬਰ ਬਰਸੀ ’ਤੇ ਵਿਸ਼ੇਸ਼ ਸੰਤ ਬਾਬਾ ਸੁੱਚਾ ਸਿੰਘ ਅਗਲੀ ਖ਼ਬਰ ਪੰਜਾਬ ਦੇ ਸਰਕਾਰੀ ਸਕੂਲਾਂ ’ਤੇ ਸਵਾਲ ਚੁੱਕਣ ਵਾਲੇ 2022 ਤੋਂ ਪਹਿਲਾਂ ਦੀ ਹਾਲਤ ਨਾਲ ਤੁਲਨਾ ਕਰਨ-ਸਿਸੋਦੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।