27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੰਜਾਬ ’ਚ 5 ਸਾਲਾਂ ਦੌਰਾਨ ਨਰਮੇ ਦੀ ਬਿਜਾਈ ਹੇਠਲਾ ਰਕਬਾ 68 ਫ਼ੀਸਦੀ ਘਟਿਆ

ਬਠਿੰਡਾ, 26 ਅਗਸਤ-ਪੰਜਾਬ ਵਿਚ ਕਦੇ ਨਰਮਾ (ਕਪਾਹ) ਪ੍ਰਮੁੱਖ ਫਸਲ ਰਹੀ ਹੈ ਅਤੇ ਇਸ ‘ਚਿੱਟੇ ਸੋਨੇ’ ਦੀ ਕਾਸ਼ਤ ਲਈ ਪ੍ਰਸਿੱਧ ਮਾਲਵਾ ਖਿੱਤੇ ਨੂੰ ‘ਕਪਾਹ ਪੱਟੀ’ ਵਜੋਂ ਜਾਣਿਆ ਜਾਂਦਾ ਸੀ ਪਰ ਪਿਛਲੇ ਕੁਝ ਸਾਲਾਂ ਦੌਰਾਨ ਨਰਮੇ ਹੇਠਲਾ ਰਕਬਾ ਲਗਾਤਾਰ ਸੁੰਗੜਦਾ ਜਾ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਖੇਤੀਬਾੜੀ ਵਿਭਾਗਾਂ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਸਾਲ 2022-23 ਤੋਂ 2026-27 ਤੱਕ ਨਰਮੇ ਦੀ ਬਿਜਾਈ ਹੇਠਲਾ ਰਕਬਾ ਲਗਭਗ 68 ਫ਼ੀਸਦੀ ਘਟ ਗਿਆ ਹੈ, ਜੋ ਤਿੰਨਾਂ ਸੂਬਿਆਂ ਵਿਚ ਸਭ ਤੋਂ ਵੱਡੀ ਗਿਰਾਵਟ ਹੈ।

ਅਜੀਤ ਡੈਸਕ 27-08-2026
ਬਠਿੰਡਾ, 26 ਅਗਸਤ-ਪੰਜਾਬ ਵਿਚ ਕਦੇ ਨਰਮਾ (ਕਪਾਹ) ਪ੍ਰਮੁੱਖ ਫਸਲ ਰਹੀ ਹੈ ਅਤੇ ਇਸ ‘ਚਿੱਟੇ ਸੋਨੇ’ ਦੀ ਕਾਸ਼ਤ ਲਈ ਪ੍ਰਸਿੱਧ ਮਾਲਵਾ ਖਿੱਤੇ ਨੂੰ ‘ਕਪਾਹ ਪੱਟੀ’ ਵਜੋਂ ਜਾਣਿਆ ਜਾਂਦਾ ਸੀ ਪਰ ਪਿਛਲੇ ਕੁਝ ਸਾਲਾਂ ਦੌਰਾਨ ਨਰਮੇ ਹੇਠਲਾ ਰਕਬਾ ਲਗਾਤਾਰ ਸੁੰਗੜਦਾ ਜਾ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਖੇਤੀਬਾੜੀ ਵਿਭਾਗਾਂ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਸਾਲ 2022-23 ਤੋਂ 2026-27 ਤੱਕ ਨਰਮੇ ਦੀ ਬਿਜਾਈ ਹੇਠਲਾ ਰਕਬਾ ਲਗਭਗ 68 ਫ਼ੀਸਦੀ ਘਟ ਗਿਆ ਹੈ, ਜੋ ਤਿੰਨਾਂ ਸੂਬਿਆਂ ਵਿਚ ਸਭ ਤੋਂ ਵੱਡੀ ਗਿਰਾਵਟ ਹੈ। ਅੰਕੜਿਆਂ ਅਨੁਸਾਰ ਪੰਜਾਬ ਵਿਚ 2022-23 ਦੌਰਾਨ ਨਰਮੇ ਦੀ ਬਿਜਾਈ 2.49 ਲੱਖ ਹੈਕਟੇਅਰ ਰਕਬੇ ਵਿਚ ਹੋਈ ਸੀ, ਜੋ 2023-24 ਵਿਚ ਘਟ ਕੇ 2.14 ਲੱਖ ਹੈਕਟੇਅਰ ਰਹਿ ਗਈ ਅਤੇ 2024 -25 ਵਿਚ ਰਕਬੇ ਵਿਚ ਭਾਰੀ ਗਿਰਾਵਟ ਆਈ ਅਤੇ ਇਹ ਸਿਰਫ਼ 97 ਹਜ਼ਾਰ ਹੈਕਟੇਅਰ ਰਹਿ ਗਿਆ। ਸਾਲ 2025-26 ਵਿਚ ਬੇਸ਼ੱਕ ਕੁਝ ਸੁਧਾਰ ਨਾਲ ਇਹ ਰਕਬਾ 1.28 ਲੱਖ ਹੈਕਟੇਅਰ ਤੱਕ ਅਪੜਿਆ ਪਰ 2026-27 ਵਿਚ ਮੁੜ ਤੇਜ਼ ਗਿਰਾਵਟ ਨਾਲ ਇਹ ਸਿਰਫ 80 ਹਜ਼ਾਰ ਹੈਕਟੇਅਰ ਹੀ ਰਹਿ ਗਿਆ। ਇਸ ਤਰ੍ਹਾਂ ਪਿਛਲੇ ਪੰਜ ਸਾਲਾਂ ਵਿਚ ਪੰਜਾਬ ਅੰਦਰ ਨਰਮੇ ਦੀ ਬਿਜਾਈ ਹੇਠਲਾ ਰਕਬਾ 1.69 ਲੱਖ ਹੈਕਟੇਅਰ ਘਟਿਆ ਹੈ, ਜੋ ਸ਼ੁਰੂਆਤੀ ਰਕਬੇ ਦੇ ਮੁਕਾਬਲੇ ਕਰੀਬ 68 ਫ਼ੀਸਦੀ ਦੀ ਵੱਡੀ ਕਮੀ ਹੈ।ਪੰਜਾਬ ਦੇ ਨਰਮੇ ਦੀ ਕਿਸੇ ਸਮੇਂ ਬਾਹਰੀ ਮੁਲਕਾਂ ਵਿਚ ਭਾਰੀ ਮੰਗ ਹੁੰਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਨਰਮੇ ਦੀ ਫਸਲ ’ਤੇ ਲਗਾਤਾਰ ਹੋ ਰਹੇ ਗੁਲਾਬੀ ਤੇ ਚਿੱਟੀ ਸੁੰਡੀ ਦੇ ਹਮਲਿਆਂ, ਗੈਰ-ਮਿਆਰੀ ਬੀਜਾਂ/ਖਾਦਾਂ, ਭਾਅ ਵਿਚ ਅਨਿਸ਼ਚਿਤਤਾ, ਝਾੜ ਵਿਚ ਕਮੀ ਤੇ ਵੱਧਦੀ ਲਾਗਤ ਨੇ ਕਿਸਾਨਾਂ ਦਾ ਨਰਮੇ ਦੀ ਬਿਜਾਈ ਤੋਂ ਮੂੰਹ ਮੋੜ ਕੇ ਰੱਖ ਦਿੱਤਾ ਹੈ ਤੇ ਉਹ ਵਧੇਰੇ ਯਕੀਨੀ ਮੰਡੀਕਰਨ ਕਰਕੇ ਲਗਾਤਾਰ ਝੋਨੇ ਦੀ ਬਿਜਾਂਦ ਵੱਲ ਤੁਰ ਰਹੇ ਹਨ। ਬ੍ਰਾਜ਼ੀਲ-ਆਸਟਰੇਲੀਆ ਨਰਮਾ ਖੇਤੀ ਵਿਧੀ ਅਪਨਾਉਣ ਦੀ ਲੋੜ-ਬਾਂਸਲ ਪੰਜਾਬ ਕਾਟਨ ਫੈਕਟਰੀਜ਼ ਅਤੇ ਜਿੰਨਰਜ਼ ਐਸੋਸੀਏਸ਼ਨ ਦੇ ਸਰਪ੍ਰਸਤ ਭਗਵਾਨ ਦਾਸ ਬਾਂਸਲ ਮੁਕਤਸਰ ਨੇ ਕਿਹਾ ਕਿ ਸੂਬੇ ’ਚ ਲਗਾਤਾਰ ਨਰਮੇ ਦੀ ਖੇਤੀ ਘਟਣ ਕਰਕੇ ਇਕੱਲੀ ਕਿਸਾਨੀ ਹੀ ਪ੍ਰਭਾਵਿਤ ਨਹੀਂ ਹੋਈ ਹੈ, ਪੰਜਾਬ ਦੀਆਂ 422 ਕਪਾਹ ਮਿੱਲਾਂ ਵਿਚੋਂ ਸਿਰਫ 25 ਕੁ ਮਿੱਲਾਂ ’ਚ ਹੀ ਹੁਣ ‘ਘੂੰ-ਘੂੰ’ ਹੁੰਦੀ ਹੈ ਤੇ 397 ਮਿਲਾਂ ਦਾ ਪਤਨ ਹੋ ਚੁੱਕਾ, ਜਿਸ ਕਾਰਨ ਇਨ੍ਹਾਂ ਮਿੱਲਾਂ ਵਿਚ ਕੰਮ ਕਰਦੇ 45000 ਕਾਮਿਆਂ ਦਾ ਰੁਜ਼ਗਾਰ ਪ੍ਰਭਾਵਿਤ ਹੋਇਆ ਤੇ ਹੁਣ ਸਿਰਫ 1200 ਕਾਮੇ ਉੱਕਤ 25 ਮਿੱਲਾਂ ਵਿਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਨਰਮੇ ਹੇਠ ਲਗਾਤਾਰ ਰਕਬਾ ਘਟਣਾ ਖੇਤੀਬਾੜੀ ਨੀਤੀ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਉੱਦਮੀ ਕਿਸਾਨਾਂ ਤੇ ਕਪਾਹ ਵਪਾਰੀਆਂ ਨੂੰ ਨਰਮੇ ਦੀ ਅਧੁਨਿਕ ਖੇਤੀ ਲਈ ਬ੍ਰਾਂਜ਼ੀਲ, ਆਸਟ੍ਰੇਲੀਆ ਵਗੈਰਾ ਦਾ ਦੌਰਾ ਕਰਵਾ ਕੇ ਉਥੋਂ ਦੀ ਖੇਤੀ ਤਕਨੀਕ ਤੋਂ ਜਾਣੂ ਕਰਵਾ ਕੇ ਉਹ ਵਿਧੀ ਪੰਜਾਬ ਵਿਚ ਗੰਭੀਰਤਾ ਨਾਲ ਲਾਗੂ ਕਰਨੀ ਚਾਹੀਦੀ ਹੈ ਤਾਂ ਹੀ ਪੰਜਾਬ ਦੀ ਕਿਸਾਨੀ ਅਤੇ ਕਪਾਹ ਉੱਦਯੋਗ ਪ੍ਰਫੁਲਿਤ ਹੋ ਸਕਦੇ ਹਨ। ਬਾਂਸਲ ਨੇ ਕਿਹਾ ਕਿ 1 ਸਤੰਬਰ ਨੂੰ ਮਲੋਟ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਕਪਾਹ ਵਪਾਰੀ ਇਹ ਮੰਗ ਉਠਾਉਣਗੇ।
ਪਿਛਲੀ ਖ਼ਬਰ ਸੁਕੇਸ਼ ਚੰਦਰਸ਼ੇਖਰ ਸੁਪਰੀਮ ਕੋਰਟ ਦੇ ਜੱਜ ਵਜੋਂ ਪਛਾਣ ਦੱਸਣ ਦੇ ਮਾਮਲੇ ’ਚ ਦੋਸ਼ੀ ਕਰਾਰ ਅਗਲੀ ਖ਼ਬਰ ਖੰਡ ਦੀਆਂ ਵੱਧਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕਰਦੇ ਕਾਂਗਰਸੀਆਂ ’ਤੇ ਪਾਣੀ ਦੀਆਂ ਬੁਛਾੜਾਂ ਪੰਜਾਬ ਲੋਕ ਭਵਨ ਘੇਰਨ ਜਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।