23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪੰਜਾਬ ਪੌਲੀਟੈਕਨਿਕ ਵਰਕਰਸ਼ਾਪ ਸਟਾਫ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਤੇਜ ਪ੍ਰਤਾਪ ਸਿੰਘ ਕਾਹਲੋਂ ਪ੍ਰਧਾਨ ਤੇ ਰੀਤਵਿੰਦਰ ਸਿੰਘ ਬਡਬਰ ਚੇਅਰਮੈਨ ਬਣੇ

ਜਲੰਧਰ, 22 ਅਗਸਤ (ਸਟਾਫ ਰਿਪੋਰਟਰ)-ਪੰਜਾਬ ਪੌਲੀਟੈਕਨਿਕ ਵਰਕਸ਼ਾਪ ਸਟਾਫ਼ ਐਸੋਸੀਏਸ਼ਨ ਦਾ ਜਨਰਲ ਇਜਲਾਸ ਸਥਾਨਕ ਡਾ. ਬੀ.

ਅਜੀਤ ਡੈਸਕ 23-08-2026
ਜਲੰਧਰ, 22 ਅਗਸਤ (ਸਟਾਫ ਰਿਪੋਰਟਰ)-ਪੰਜਾਬ ਪੌਲੀਟੈਕਨਿਕ ਵਰਕਸ਼ਾਪ ਸਟਾਫ਼ ਐਸੋਸੀਏਸ਼ਨ ਦਾ ਜਨਰਲ ਇਜਲਾਸ ਸਥਾਨਕ ਡਾ. ਬੀ.ਆਰ. ਅੰਬੇਡਕਰ ਭਵਨ ਵਿਖੇ ਹੋਇਆ, ਜਿਸ ਵਿਚ ਸੂਬੇ ਭਰ ਦੇ ਵੱਖ-ਵੱਖ ਪੌਲੀਟੈਕਨਿਕ ਕਾਲਜਾਂ ਤੋਂ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਜਲਾਸ ਦੌਰਾਨ ਐਸੋਸੀਏਸ਼ਨ ਦੇ ਸਰਪ੍ਰਸਤ ਰਾਮ ਸਰੂਪ ਅੰਮ੍ਰਿਤਸਰ ਅਤੇ ਚੇਅਰਮੈਨ ਜਸਬੀਰ ਸਿੰਘ ਲੁਧਿਆਣਾ ਨੇ ਸਾਂਝੇ ਤੌਰ ’ਤੇ ਪੁਰਾਣੀ ਜਥੇਬੰਦੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਇਜਲਾਸ ਦੌਰਾਨ ਸਰਬਸੰਮਤੀ ਨਾਲ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਹਰਪ੍ਰੀਤ ਸਿੰਘ ਵਰਕਸ਼ਾਪ ਸੁਪਰਡੈਂਟ ਪਟਿਆਲਾ ਨੂੰ ਸਰਪ੍ਰਸਤ, ਰੀਤਵਿੰਦਰ ਸਿੰਘ ਬਡਬਰ ਬਰਨਾਲਾ ਨੂੰ ਚੇਅਰਮੈਨ, ਤੇਜ ਪ੍ਰਤਾਪ ਸਿੰਘ ਕਾਹਲੋਂ ਬਟਾਲਾ ਨੂੰ ਪ੍ਰਧਾਨ, ਰਜਿੰਦਰ ਸਿੰਘ ਸੈਣੀ ਹੁਸ਼ਿਆਰਪੁਰ ਨੂੰ ਸੀਨੀਅਰ ਮੀਤ ਪ੍ਰਧਾਨ, ਬਿਮਲ ਪ੍ਰਕਾਸ਼ ਜੀ.ਟੀ.ਬੀ. ਗੜ੍ਹ ਮੋਗਾ ਨੂੰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਅੰਮ੍ਰਿਤਸਰ ਨੂੰ ਜਨਰਲ ਸਕੱਤਰ, ਜਸਪਾਲ ਸਿੰਘ ਲੁਧਿਆਣਾ ਨੂੰ ਖ਼ਜਾਨਚੀ, ਕਸ਼ਮੀਰ ਲੱਧੜ ਹੁਸ਼ਿਆਰਪੁਰ ਨੂੰ ਸੰਯੁਕਤ ਸਕੱਤਰ, ਪ੍ਰਗਟ ਸਿੰਘ ਬਹਿਰਾਮ ਨਵਾਂਸ਼ਹਿਰ ਨੂੰ ਆਡੀਟਰ ਅਤੇ ਸਚਿਨ ਅਠਵਾਲ ਬਟਾਲਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ । ਇਸੇ ਤਰ੍ਹਾਂ ਅਰੁਣ ਕੁਮਾਰ ਮੋਗਾ, ਗੁਰਚਰਨ ਸਿੰਘ ਫਿਰੋਜ਼ਪੁਰ ਅਤੇ ਰਜਿੰਦਰ ਕੌਰ ਮੁੱਖ ਦਫ਼ਤਰ ਚੰਡੀਗੜ੍ਹ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ। ਜਸਵੀਰ ਸਿੰਘ ਮਾਂਹਪੁਰ, ਵਰਕਸ਼ਾਪ ਸੁਪਰਡੈਂਟ ਲੁਧਿਆਣਾ, ਰਾਮ ਸਰੂਪ, ਵਰਕਸ਼ਾਪ ਸੁਪਰਡੈਂਟ ਅੰਮ੍ਰਿਤਸਰ ਅਤੇ ਦਲਬੀਰ ਚੰਦ, ਵਰਕਸ਼ਾਪ ਸੁਪਰਡੈਂਟ ਦੀਨਾਨਗਰ ਨੂੰ ਐਸੋਸੀਏਸ਼ਨ ਦੇ ਚੀਫ਼ ਐਡਵਾਈਜ਼ਰ ਨਿਯੁਕਤ ਕੀਤਾ ਗਿਆ । ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਕਿਹਾ ਕਿ ਉਹ ਵਰਕਸ਼ਾਪ ਸਟਾਫ਼ ਦੀਆਂ ਹੱਕੀ ਮੰਗਾਂ ਅਤੇ ਸਮੱਸਿਆਵਾਂ ਨੂੰ ਸੰਬੰਧਿਤ ਵਿਭਾਗ ਅਤੇ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਦੇ ਹੱਲ ਲਈ ਇਕਜੁੱਟ ਹੋ ਕੇ ਯਤਨ ਕਰਨਗੇ । ਇਸ ਮੌਕੇ ਜਸਬੀਰ ਸਿੰਘ ਲੁਧਿਆਣਾ, ਜਗਤਾਰ ਸਿੰਘ ਅੰਮ੍ਰਿਤਸਰ, ਰਾਜ ਕਮਾਰ ਅੰਮ੍ਰਿਤਸਰ, ਬੰਤ ਰਾਮ ਅੰਮ੍ਰਿਤਸਰ, ਠਾਕੁਰ ਪ੍ਰਕਾਸ਼ ਸਿੰਘ ਜੀ.ਟੀ.ਬੀ. ਗੜ੍ਹ ਮੋਗਾ, ਨਿਰਮਲ ਸਿੰਘ, ਅਵਤਾਰ ਸਿੰਘ ਅੰਮ੍ਰਿਤਸਰ, ਬੰਤ ਰਾਮ ਅੰਮ੍ਰਿਤਸਰ, ਹਰਪ੍ਰੀਤ ਪਾਲ ਸਿੰਘ, ਦਿਲਬਾਗ ਸਿੰਘ, ਪ੍ਰਤਾਪ ਸਿੰਘ ਫਿਰੋਜ਼ਪੁਰ, ਰਾਜਿੰਦਰ ਸਿੰਘ ਸੈਣੀ, ਸਮਤਾ ਰੋਪੜ, ਮਨਜੀਤ ਸਿੰਘ ਧਨੇਸਰ, ਹਰਜਿੰਦਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਮੈਚ ਦੌਰਾਨ ਭਾਰਤ ਤੇ ਨੀਦਰਲੈਂਡ ਦੇ ਖ਼ਿਡਾਰੀ। ਹਾਕੀ ਵਿਸ਼ਵ ਕੱਪ : ਨੀਦਰਲੈਂਡ ਤੋਂ 3-1 ਨਾਲ ਹਾਰੀ ਭਾਰਤੀ ਟੀਮ ਭਾਰਤ ਦੀਆਂ... ਅਗਲੀ ਖ਼ਬਰ ਤਿੰਨ ਸਾਲਾਂ ਤੋਂ ਲੰਬਿਤ 565 ਐੱਫ.ਆਈ.ਆਰਜ਼ ’ਤੇ ਹਾਈ ਕੋਰਟ ਸਖ਼ਤ * ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਮੰਗਿਆ ਹਿਸਾਬ * ਅੰਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।