23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅੰਮ੍ਰਿਤਸਰੀ ਕੁਲਚੇ ਪਾਕਿਸਤਾਨੀ ਰੈਸਟੋਰੈਂਟਾਂ ਦੀ ਬਣ ਰਹੇ ਸ਼ਾਨ ਅਮਰੀਕੀ ਵੀ ਲੈ ਰਹੇ ਭਾਰਤ ਦੇ ਖੇਤਰੀ ਪਕਵਾਨਾਂ ’ਚ ਦਿਲਚਸਪੀ

ਅੰਮ੍ਰਿਤਸਰ, 22 ਅਗਸਤ (ਸੁਰਿੰਦਰ ਕੋਛੜ)-ਭਾਰਤੀ ਭੋਜਨ ਅਤੇ ਕੱਪੜਿਆਂ ਦੀ ਖਿੱਚ ਹੁਣ ਭਾਰਤ ਦੀਆਂ ਸਰਹੱਦਾਂ ਤੋਂ ਪਰੇ ਵੀ ਸਪਸ਼ਟ ਦਿਖਾਈ ਦੇ ਰਹੀ ਹੈ। ਪਾਕਿਸਤਾਨ ਦੇ ਲਾਹੌਰ ਅਤੇ ਕਰਾਚੀ ’ਚ ਅੰਮ੍ਰਿਤਸਰੀ ਕੁਲਚੇ, ਦਿੱਲੀ ਚਾਟ, ਕੋਲਕਾਤਾ ਕਾਠੀ ਰੋਲ ਅਤੇ ਮੁਗ਼ਲਈ ਪਕਵਾਨ ਵਧੇਰੇ ਪਸੰਦ ਕੀਤੇ ਜਾ ਰਹੇ ਹਨ, ਜਦੋਂਕਿ ਢਾਕਾ ਦੇ ਵਿਆਹਾਂ ’ਚ ਭਾਰਤੀ ਬਨਾਰਸੀ, ਕਾਂਜੀਵਰਮ ਅਤੇ ਚੰਦੇਰੀ ਸਾੜੀਆਂ ਦੀ ਮੰਗ ਹੈ।

ਲਾਹੌਰ ਦੀ ਗਵਾਲ ਮੰਡੀ ਸਥਿਤ ਫੂਡ ਸਟ੍ਰੀਟ ਦਾ ਦ੍ਰਿਸ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ 23-08-2026
ਅੰਮ੍ਰਿਤਸਰ, 22 ਅਗਸਤ (ਸੁਰਿੰਦਰ ਕੋਛੜ)-ਭਾਰਤੀ ਭੋਜਨ ਅਤੇ ਕੱਪੜਿਆਂ ਦੀ ਖਿੱਚ ਹੁਣ ਭਾਰਤ ਦੀਆਂ ਸਰਹੱਦਾਂ ਤੋਂ ਪਰੇ ਵੀ ਸਪਸ਼ਟ ਦਿਖਾਈ ਦੇ ਰਹੀ ਹੈ। ਪਾਕਿਸਤਾਨ ਦੇ ਲਾਹੌਰ ਅਤੇ ਕਰਾਚੀ ’ਚ ਅੰਮ੍ਰਿਤਸਰੀ ਕੁਲਚੇ, ਦਿੱਲੀ ਚਾਟ, ਕੋਲਕਾਤਾ ਕਾਠੀ ਰੋਲ ਅਤੇ ਮੁਗ਼ਲਈ ਪਕਵਾਨ ਵਧੇਰੇ ਪਸੰਦ ਕੀਤੇ ਜਾ ਰਹੇ ਹਨ, ਜਦੋਂਕਿ ਢਾਕਾ ਦੇ ਵਿਆਹਾਂ ’ਚ ਭਾਰਤੀ ਬਨਾਰਸੀ, ਕਾਂਜੀਵਰਮ ਅਤੇ ਚੰਦੇਰੀ ਸਾੜੀਆਂ ਦੀ ਮੰਗ ਹੈ। ਅਮਰੀਕਾ ’ਚ ਵੀ ਖੇਤਰੀ ਭਾਰਤੀ ਪਕਵਾਨ ਅਤੇ ਰਵਾਇਤੀ ਕੱਪੜੇ ਵਧੇਰੇ ਪਸੰਦ ਕੀਤੇ ਜਾ ਰਹੇ ਹਨ। ਇਸ ਸਭ ਦੇ ਚਲਦਿਆਂ ਸੱਭਿਆਚਾਰਕ ਤਰਜੀਹਾਂ ਰਾਜਨੀਤਿਕ ਹੱਦਾਂ ਨਾਲੋਂ ਮਜ਼ਬੂਤ ਸਾਬਤ ਹੋ ਰਹੀਆਂ ਹਨ। ਇਹ ਸਥਿਤੀ ਇਸ ਲਈ ਵੀ ਦਿਲਚਸਪ ਹੈ ਕਿਉਂਕਿ ਰਾਜਨੀਤਿਕ ਵਖਰੇਵਿਆਂ ਦੇ ਬਾਵਜੂਦ ਲੋਕਾਂ ਦੀਆਂ ਸੱਭਿਆਚਾਰਕ ਪਸੰਦਾਂ ਵੱਖ-ਵੱਖ ਦਿਸ਼ਾਵਾਂ ’ਚ ਵਧਦੀਆਂ ਵਿਖਾਈ ਦੇ ਰਹੀਆਂ ਹਨ। ਅਮਰੀਕਾ ’ਚ ਭਾਰਤੀ ਭੋਜਨ ਦਾ ਦ੍ਰਿਸ਼ ਹਾਲ ਹੀ ਵਿਚ ਬਦਲਿਆ ਹੈ। ਭਾਰਤੀ ਭੋਜਨ ਕਦੇ ਸਾਦੀ ਕੜੀ ਤੱਕ ਸੀਮਤ ਹੁੰਦਾ ਸੀ ਪਰ ਅਮਰੀਕੀ ਖਪਤਕਾਰ ਹੁਣ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਪਕਵਾਨਾਂ ’ਚ ਵੀ ਦਿਲਚਸਪੀ ਲੈ ਰਹੇ ਹਨ। 2026 ਦੇ ਭੋਜਨ ਰੁਝਾਨਾਂ ’ਚ ਖੇਤਰੀ ਭਾਰਤੀ ਪਕਵਾਨਾਂ ਨੂੰ ਚੋਟੀ ਦੇ ਪੰਜ ’ਚ ਜਗ੍ਹਾ ਮਿਲੀ ਹੈ। ਅਮਰੀਕੀ ਸ਼ਹਿਰਾਂ ’ਚ ਭਾਰਤੀ ਰੈਸਟੋਰੈਂਟਾਂ ਦੀ ਗਿਣਤੀ ‘ਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਉੱਧਰ, ਲਾਹੌਰ ਦੀ ਗਵਾਲ ਮੰਡੀ ਅਤੇ ਕਰਾਚੀ ਦੀਆਂ ਫੂਡ ਸਟ੍ਰੀਟਾਂ ਭਾਰਤੀ ਸੁਆਦਾਂ ਲਈ ਵਿਸ਼ੇਸ਼ ਤੌਰ ‘ਤੇ ਪ੍ਰਸਿੱਧ ਹਨ। ਸੋਸ਼ਲ ਮੀਡੀਆ ਨੇ ਵੀ ਇਸ ਦਿਲਚਸਪੀ ਨੂੰ ਵਧਾਉਣ ’ਚ ਭੂਮਿਕਾ ਨਿਭਾਈ ਹੈ। ਯੂਟਿਊਬਰ ਅਤੇ ਵਲੌਗਰ ਆਪਣੇ ਵੀਡੀਓ ਰਾਹੀਂ ਦਿੱਲੀ, ਅੰਮ੍ਰਿਤਸਰ, ਲਖਨਊ ਅਤੇ ਦੱਖਣੀ ਭਾਰਤ ਦੇ ਪਕਵਾਨਾਂ ਨੂੰ ਦਰਸ਼ਕਾਂ ਤੱਕ ਪਹੁੰਚਾ ਰਹੇ ਹਨ। ਭਾਰਤੀ ਸ਼ਹਿਰਾਂ ਦੇ ਨਾਂਅ ’ਤੇ ਰੱਖੇ ਗਏ ਪਕਵਾਨ ਵੀ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ। ਇਸ ਤਰ੍ਹਾਂ ਭੋਜਨ ਰਾਜਨੀਤਿਕ ਸੀਮਾਵਾਂ ਤੋਂ ਪਾਰ ਹੋ ਗਿਆ ਹੈ।
ਪਿਛਲੀ ਖ਼ਬਰ ਪ੍ਰਿਤਪਾਲ ਕੌਰ ਚੀਮਾ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਦੇ ਪੈਟਰਨ ਤੇ ਸਿਮਰਪ੍ਰੀਤ ਸਿੰਘ ਪ੍ਰਧਾਨ ਬਣੇ ਅਗਲੀ ਖ਼ਬਰ ਭਾਰਤ ਲੋੜ ਦੇ ਸਮੇਂ ਪਾਣੀ ਰੋਕ ਕੇ ਉਸ ਨੂੰ ਹਥਿਆਰ ਵਜੋਂ ਵਰਤ ਸਕਦਾ ਕਿਹਾ, ਭਾਰਤ ਦੀ ਭਾਗੀਦਾਰੀ ਖੇਤਰੀ ਸਥਿਰਤਾ ਅਤੇ ਸ਼ਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।