21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਖੰਡ ਦੀਆਂ ਕੀਮਤਾਂ ਨੂੰ ਲੈ ਕੇ ਸੰਬੰਧਿਤ ਵਿਭਾਗ ਵੀ ਹੋਣ ਲੱਗੇ ਚੌਕਸ ਤੈਅ ਸਟਾਕ ਤੋਂ ਜ਼ਿਆਦਾ ਰੱਖਣ ਵਾਲਿਆਂ ’ਤੇ ਵੀ ਰੱਖੀ ਜਾ ਸਕਦੀ ਹੈ ਨਿਗਰਾਨੀ

ਜਲੰਧਰ, 20 ਅਗਸਤ (ਸ਼ਿਵ)-ਤਿਉਹਾਰਾਂ ਦੇ ਸੀਜ਼ਨ ਵਿਚ ਇਕ ਮਹੀਨੇ ਤੋਂ ਖੰਡ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਲੋਕਾਂ ਵਿਚ ਮਚੀ ਹਾਹਾਕਾਰ ਅਤੇ ਚਰਚਾ ਦਾ ਵਿਸ਼ਾ ਬਣਨ ਤੋਂ ਬਾਅਦ ਇਸ ਕਾਰੋਬਾਰ ਨਾਲ ਜੁੜੇ ਸਰਕਾਰੀ ਵਿਭਾਗ ਵੀ ਚੌਕਸ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਕ ਮਹੀਨੇ ਵਿਚ ਹੀ ਖੰਡ ਦੀ ਕੀਮਤ 65 ਰੁਪਏ ਕਿੱਲੋ ਵੱਧ ਗਈਆਂ ਹਨ।

ਅਜੀਤ ਡੈਸਕ 21-08-2026
ਜਲੰਧਰ, 20 ਅਗਸਤ (ਸ਼ਿਵ)-ਤਿਉਹਾਰਾਂ ਦੇ ਸੀਜ਼ਨ ਵਿਚ ਇਕ ਮਹੀਨੇ ਤੋਂ ਖੰਡ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਲੋਕਾਂ ਵਿਚ ਮਚੀ ਹਾਹਾਕਾਰ ਅਤੇ ਚਰਚਾ ਦਾ ਵਿਸ਼ਾ ਬਣਨ ਤੋਂ ਬਾਅਦ ਇਸ ਕਾਰੋਬਾਰ ਨਾਲ ਜੁੜੇ ਸਰਕਾਰੀ ਵਿਭਾਗ ਵੀ ਚੌਕਸ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਕ ਮਹੀਨੇ ਵਿਚ ਹੀ ਖੰਡ ਦੀ ਕੀਮਤ 65 ਰੁਪਏ ਕਿੱਲੋ ਵੱਧ ਗਈਆਂ ਹਨ। ਕੇਂਦਰ ਸਰਕਾਰ ਨੇ ਕੁਝ ਸਮਾਂ ਪਹਿਲਾਂ ਹੀ ਖੰਡ ਦੇ ਸਟਾਕ ਰੱਖਣ ਦੀ ਹੱਦ ਤੈਅ ਕਰ ਦਿੱਤੀ ਸੀ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਕੇਂਦਰ ਸਰਕਾਰ ਵਲੋਂ ਖੰਡ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਇਸ ਦੇ ਸਟਾਕ ਦੀ ਹੱਦ ਤੈਅ ਕੀਤੀ ਗਈ ਸੀ ਤਾਂ ਸਰਕਾਰੀ ਵਿਭਾਗਾਂ ਨੂੰ ਸਟਾਕ ਦੀ ਵੀ ਨਿਗਰਾਨੀ ਕਰਨੀ ਚਾਹੀਦੀ ਹੈ।ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ਵਿਚ ਵਿਭਾਗ ਵੀ ਅੰਦਰਖਾਤੇ ਜਾਣਕਾਰੀ ਲੈ ਰਹੇ ਹਨ ਕਿ ਖੰਡ ਦੀਆਂ ਕੀਮਤਾਂ ਕਿਸ ਤਰਾਂ ਨਾਲ ਲਗਾਤਾਰ ਵਧ ਰਹੀਆਂ ਹਨ। ਚੀਜ਼ਾਂ ਦੀਆਂ ਕੀਮਤਾਂ ’ਤੇ ਨਿਗਰਾਨੀ ਕਰਨ ਦਾ ਕੰਮ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਕੀਤਾ ਜਾਂਦਾ ਹੈ। ਉਂਜ ਇਸ ਤਰ੍ਹਾਂ ਦੀ ਚਰਚਾ ਵੀ ਹੈ ਕਿ ਇਸ ਕਾਰੋਬਾਰ ਨਾਲ ਜੁੜੇ ਸਰਕਾਰੀ ਵਿਭਾਗ ਜਾਣਕਾਰੀਆਂ ਰੱਖ ਰਹੇ ਹਨ ਤਾਂ ਜੋ ਖੰਡ ਦੀਆਂ ਕੀਮਤਾਂ ਵਧਣ ਦਾ ਅਸਲ ਕਾਰਨ ਕੀ ਹੈ। ਸੋਸ਼ਲ ਮੀਡੀਆ ਵਿਚ ਮਹਿੰਗੀ ਖੰਡ ਨੂੰ ਲੈ ਕੇ ਵੀ ਕਾਫੀ ਟਿੱਪਣੀਆਂ ਕਰ ਰਹੇ ਹਨ ਤੇ ਇਸ ਨੂੰ ਉਹ ਗੰਨੇ ਦੀ ਜ਼ਿਆਦਾ ਈਥਾਨੋਲ ਬਣਾਉਣ ਕਰਨ ਕਰਕੇ ਖੰਡ ਮਹਿੰਗੀ ਹੋਈ ਦੱਸ ਰਹੇ ਹਨ। ਖੰਡ ਦੀਆਂ ਕੀਮਤਾਂ ਉਨ੍ਹਾਂ ਦਿਨਾਂ ਵਿਚ ਵਧ ਰਹੀਆਂ ਹਨ, ਜਦੋਂ ਕਿ ਹੁਣ ਰੱਖੜੀ ਦੇ ਆਉਣ ਨਾਲ ਹੀ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਇਸ ਸੀਜ਼ਨ ਵਿਚ ਵੱਡੀ ਮਾਤਰਾ ਵਿਚ ਮਿਠਾਈਆਂ, ਬੇਕਰੀ ਦਾ ਸਾਮਾਨ, ਮੁਰੱਬੇ ਤੇ ਹੋਰ ਵੀ ਖੰਡ ਨਾਲ ਬਣਨ ਵਾਲੀਆਂ ਚੀਜ਼ਾਂ ਤਿਆਰ ਹੁੰਦੀਆਂ ਹਨ।
ਪਿਛਲੀ ਖ਼ਬਰ ‘ਪੰਜਾਬ ਬੰਦ’ ਦੇ ਸਮਰਥਨ ’ਚ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ ਅਗਲੀ ਖ਼ਬਰ ਪੇਸ਼ੀ ਲਈ ਹਿਸਾਰ ਅਦਾਲਤ ’ਚ ਆਏ ਗੈਂਗਸਟਰ ਵਿਨੋਦ ਪਾਨੂ ਦੀ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।