18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਟਰੰਪ ਦੇ ਮੱਕਾ ਸਮਝੌਤੇ ’ ਤੇ ਦਿੱਤੇ ਬਿਆਨ ਨਾਲ ਸ਼ਾਹਬਾਜ਼ ਸ਼ਰੀਫ਼ ਹੋਏ ਬਾਗੋ - ਬਾਗ ਭਾਰਤ ਨਾਲ ‘ਜੰਗ’ ਦਾ ਹਵਾਲਾ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਦੇ ਗਾਏ ਸੋਹਲੇ

ਅੰਮ੍ਰਿਤਸਰ, 17 ਅਗਸਤ (ਸੁਰਿੰਦਰ ਕੋਛੜ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੱਕਾ ਰੱਖਿਆ ਸਮਝੌਤੇ ’ਤੇ ਦਿੱਤੇ ਬਿਆਨ ਤੋਂ ਬਾਅਦ ਬਾਗੋ-ਬਾਗ ਹੋਏ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਟਵੀਟ ਕੀਤਾ ਕਿ ਮੈਂ ਮੱਕਾ ਸੰਯੁਕਤ ਰੱਖਿਆ ਸਮਝੌਤੇ ’ਤੇ ਦਸਤਖ਼ਤ ਦੇ ਮੌਕੇ ਰਾਸ਼ਟਰਪਤੀ ਟਰੰਪ ਦੇ ਸਮਰਥਨ ਦੇ ਸ਼ਬਦਾਂ ਦੀ ਦਿਲੋਂ ਕਦਰ ਕਰਦਾ ਹਾਂ। ਸਾਡੇ ਸਹਿਯੋਗੀ ਸਾਊਦੀ ਅਰਬ ਤੇ ਤੁਰਕੀ ਦੇ ਨਾਲ ਪਾਕਿ ਨਾ ਸਿਰਫ਼ ਸਾਡੇ ਦੇਸ਼ਾਂ ਦੀ ਸਗੋਂ ਪੂਰੇ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ’ਚ ਰਚਨਾਤਮਿਕ ਭੂਮਿਕਾ ਨਿਭਾਉਂਦਾ ਰਹੇਗਾ।

ਸ਼ਾਹਬਾਜ਼ ਸ਼ਰੀਫ਼ ਤੇ ਡੋਨਾਲਡ ਟਰੰਪ। 18-08-2026
ਅੰਮ੍ਰਿਤਸਰ, 17 ਅਗਸਤ (ਸੁਰਿੰਦਰ ਕੋਛੜ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੱਕਾ ਰੱਖਿਆ ਸਮਝੌਤੇ ’ਤੇ ਦਿੱਤੇ ਬਿਆਨ ਤੋਂ ਬਾਅਦ ਬਾਗੋ-ਬਾਗ ਹੋਏ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਟਵੀਟ ਕੀਤਾ ਕਿ ਮੈਂ ਮੱਕਾ ਸੰਯੁਕਤ ਰੱਖਿਆ ਸਮਝੌਤੇ ’ਤੇ ਦਸਤਖ਼ਤ ਦੇ ਮੌਕੇ ਰਾਸ਼ਟਰਪਤੀ ਟਰੰਪ ਦੇ ਸਮਰਥਨ ਦੇ ਸ਼ਬਦਾਂ ਦੀ ਦਿਲੋਂ ਕਦਰ ਕਰਦਾ ਹਾਂ। ਸਾਡੇ ਸਹਿਯੋਗੀ ਸਾਊਦੀ ਅਰਬ ਤੇ ਤੁਰਕੀ ਦੇ ਨਾਲ ਪਾਕਿ ਨਾ ਸਿਰਫ਼ ਸਾਡੇ ਦੇਸ਼ਾਂ ਦੀ ਸਗੋਂ ਪੂਰੇ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ’ਚ ਰਚਨਾਤਮਿਕ ਭੂਮਿਕਾ ਨਿਭਾਉਂਦਾ ਰਹੇਗਾ। ਸ਼ਾਹਬਾਜ਼ ਸ਼ਰੀਫ਼ ਨੇ ਇਸ ਤੋਂ ਬਾਅਦ ਭਾਰਤ ਨਾਲ ਪਿਛਲੇ ਸਾਲ ਦੀ ਜੰਗ ਲਈ ਅਮਰੀਕੀ ਰਾਸ਼ਟਰਪਤੀ ਦੇ ਕਥਿਤ ਜੰਗਬੰਦੀ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ ਕਿ ਉਹ ਇਕ ਵਾਰ ਫਿਰ ਰਾਸ਼ਟਰਪਤੀ ਟਰੰਪ ਦੀ ਦਲੇਰ ਅਤੇ ਫ਼ੈਸਲਾਕੁਨ ਲੀਡਰਸ਼ਿਪ ਦੀ ਪ੍ਰਸੰਸਾ ਕਰਨੀ ਚਾਹੁੰਦੇ ਹਨ, ਜਿਸ ਨੇ ਦੱਖਣੀ ਏਸ਼ੀਆ ’ਚ ਪ੍ਰਮਾਣੂ ਤਬਾਹੀ ਨੂੰ ਟਾਲਣ ਵਿਚ ਮਦਦ ਕੀਤੀ ਅਤੇ ਲੱਖਾਂ ਜਾਨਾਂ ਬਚਾਈਆਂ। ਪਾਕਿ ਮੀਡੀਆ ਰਿਪੋਰਟਾਂ ਮੁਤਾਬਿਕ ਟਰੰਪ ਨੇ ਲੰਘੇ ਦਿਨ ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ’ਚ ਹੋਏ ਮੱਕਾ ਸੰਯੁਕਤ ਰੱਖਿਆ ਸਮਝੌਤੇ ਦਾ ਸਮਰਥਨ ਕਰਦਿਆਂ ਇਸ ਨੂੰ ਇਕ ਵੱਡਾ, ਦਲੇਰਾਨਾ ਅਤੇ ਮਹੱਤਵਪੂਰਨ ਪਹਿਲਾ ਕਦਮ ਕਿਹਾ।
ਪਿਛਲੀ ਖ਼ਬਰ ਸ਼ਾਇਦ ਮੇਰੇ ਫੁੱਟਬਾਲ ਕਰੀਅਰ ਦਾ ਇਹ ਆਖਰੀ ਸਾਲ ਹੋਵੇ-ਰੋਨਾਲਡੋ ਅਗਲੀ ਖ਼ਬਰ ਰਾਵਲਪਿੰਡੀ ਛਾਉਣੀ ਦੇ ਨਜ਼ਦੀਕ ਲਸ਼ਕਰ ਨੇ ਬਣਾਇਆ ਅੱਤਵਾਦੀ ਸਿਖਲਾਈ ਕੇਂਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।