ਅਮਨ ਪਸੰਦ ਲੋਕਾਂ ਨੇ ਭਾਰਤ-ਪਾਕਿ ਸਰਹੱਦ ’ਤੇ ਜਗਾਈਆਂ ਮੋਮਬਤੀਆਂ
ਅਟਾਰੀ ਸਰਹੱਦ (ਅੰਮ੍ਰਿਤਸਰ), 16 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਅਤੇ ਪਾਕਿਸਤਾਨ ਦੇਸ਼ਾਂ ਦਰਮਿਆਨ ਕੁੜੱਤਣ ਭਰੇ ਰਿਸ਼ਤਿਆਂ ’ਚ ਆਪਸੀ ਭਾਈਚਾਰਕ ਸਾਂਝ ਵਧਾਉਣ ਦੀਆਂ ਮੁਦਈ ਸੰਸਥਾਵਾਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕੈਡਮੀ ਰਜਿ:ਅੰਮ੍ਰਿਤਸਰ, ਸਾਊਥ ਏਸ਼ੀਆ ਫਰੀ ਮੀਡੀਆ ਐਸੋਸੀਏਸ਼ਨ ਸਾਫਮਾ ਤੇ ਸਹਿਯੋਗੀ ਪਾਕਿਸਤਾਨ ਪੀਪਲ ਫੋਰਮ ਪੀਸ ਐਂਡ ਡੈਮੋਕਰੇਸੀ, ਵਿਰਸਾ ਵਿਹਾਰ ਅੰਮ੍ਰਿਤਸਰ, ਸਰਬੱਤ ਦਾ ਭਲਾ ਟਰੱਸਟ ਵਲੋਂ ਦੇਰ ਰਾਤ ਆਜ਼ਾਦੀ ਦਿਵਸ ਮੌਕੇ ਅਟਾਰੀ-ਵਾਹਗਾ ਸਰਹੱਦ ਵਿਖੇ ਮੋਮਬੱਤੀਆਂ ਜਗਾ ਕੇ ਅਮਨ ਸ਼ਾਂਤੀ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਉੱਘੇ ਪੱਤਰਕਾਰ ਸਤਨਾਮ ਮਾਣਕ ਅਤੇ ਰਮੇਸ਼ ਯਾਦਵ ਦੀ ਅਗਵਾਈ ਵਿਚ ਅਮਨ ਪਸੰਦ ਲੋਕਾਂ ਨੇ ਭਰਵੇਂ ਰੂਪ ’ਚ ਸ਼ਮੂਲੀਅਤ ਕੀਤੀ।
ਅਟਾਰੀ ਸਰਹੱਦ (ਅੰਮ੍ਰਿਤਸਰ), 16 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਅਤੇ ਪਾਕਿਸਤਾਨ ਦੇਸ਼ਾਂ ਦਰਮਿਆਨ ਕੁੜੱਤਣ ਭਰੇ ਰਿਸ਼ਤਿਆਂ ’ਚ ਆਪਸੀ ਭਾਈਚਾਰਕ ਸਾਂਝ ਵਧਾਉਣ ਦੀਆਂ ਮੁਦਈ ਸੰਸਥਾਵਾਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕੈਡਮੀ ਰਜਿ:ਅੰਮ੍ਰਿਤਸਰ, ਸਾਊਥ ਏਸ਼ੀਆ ਫਰੀ ਮੀਡੀਆ ਐਸੋਸੀਏਸ਼ਨ ਸਾਫਮਾ ਤੇ ਸਹਿਯੋਗੀ ਪਾਕਿਸਤਾਨ ਪੀਪਲ ਫੋਰਮ ਪੀਸ ਐਂਡ ਡੈਮੋਕਰੇਸੀ, ਵਿਰਸਾ ਵਿਹਾਰ ਅੰਮ੍ਰਿਤਸਰ, ਸਰਬੱਤ ਦਾ ਭਲਾ ਟਰੱਸਟ ਵਲੋਂ ਦੇਰ ਰਾਤ ਆਜ਼ਾਦੀ ਦਿਵਸ ਮੌਕੇ ਅਟਾਰੀ-ਵਾਹਗਾ ਸਰਹੱਦ ਵਿਖੇ ਮੋਮਬੱਤੀਆਂ ਜਗਾ ਕੇ ਅਮਨ ਸ਼ਾਂਤੀ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਉੱਘੇ ਪੱਤਰਕਾਰ ਸਤਨਾਮ ਮਾਣਕ ਅਤੇ ਰਮੇਸ਼ ਯਾਦਵ ਦੀ ਅਗਵਾਈ ਵਿਚ ਅਮਨ ਪਸੰਦ ਲੋਕਾਂ ਨੇ ਭਰਵੇਂ ਰੂਪ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਭਾਰਤ ਪਾਕਿਸਤਾਨ ਦੋਸਤੀ, ਅਟਾਰੀ ਸਰਹੱਦ ਖੋਲਣ ਦੇ ਨਾਲ ਨਾਲ ਸ੍ਰੀ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਕੋਰੀਡੋਰ ਰਸਤਾ ਖੋਲਣ ਦੇ ਨਾਅਰੇ ਲਗਾਉਂਦਿਆਂ ਦੇਰ ਰਾਤ ਅਟਾਰੀ ਸਰਹੱਦ ’ਤੇ ਪੁੱਜੇ ਦੇਸ਼ ਭਗਤਾਂ ਵਲੋਂ ਮੋਮਬੱਤੀਆਂ ਜਗਾਈਆਂ। ਇਸ ਮੌਕੇ ਹਿੰਦ ਪਾਿਕ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਮਾਣਕ ਨੇ ਕਿਹਾ ਕਿ ਭਾਰਤ ਸਰਕਾਰ ਪਾਸੋਂ ਦੋ ਮਹੀਨੇ ਪਹਿਲਾਂ ਹਰ ਸਾਲ ਦੀ ਤਰ੍ਹਾਂ ਮੋਮਬੱਤੀਆਂ ਜਗਾਉਣ ਲਈ ਭੇਜੇ ਗਏ ਚਿੱਠੀ ਪੱਤਰ ’ਤੇ ਗੌਰ ਨਾ ਕਰਦਿਆਂ ਅਟਾਰੀ ਸਰਹੱਦ ’ਤੇ ਬਣੇ ਦੋਸਤੀ ਸਮਾਰਕ ਤੱਕ ਵੀ ਨਾ ਜਾਣ ਦੀ ਇਜਾਜ਼ਤ ਮਿਲਣ ਕਾਰਨ ਦੋਵੇਂ ਦੇਸ਼ਾਂ ਦੇ ਹਮ ਖਿਆਲੀ ਲੋਕਾਂ ਵਿਚ ਵੱਡੀ ਨਿਰਾਸ਼ਾ ਪਾਈ ਗਈ ਹੈ। ਉਨ੍ਹਾਂ ਕਿਹਾ ਵੀ ਕੇਂਦਰੀ ਗ੍ਰਹਿ ਵਿਭਾਗ ਵਲੋਂ ਭਾਰਤ-ਪਾਕਿ ਦੇਸ਼ਾਂ ਦੇ ਆਜ਼ਾਦੀ ਦਿਵਸ ਮੌਕੇ ਅਟਾਰੀ ਸਰਹੱਦ ’ਤੇ 14-15 ਅਗਸਤ ਦੀ ਦਰਮਿਆਨੀ ਰਾਤ ਨੂੰ 1996 ਤੋਂ ਜਗਾਈਆਂ ਜਾਂਦੀਆਂ ਮੋਮਬੱਤੀਆਂ ਪਿਛਲੇ ਦੋ ਸਾਲਾਂ ਤੋਂ ਇਜਾਜ਼ਤ ਨਾ ਦਿੱਤੀ ਜਾਣ ’ਤੇ ਦੋਵੇਂ ਦੇਸ਼ਾਂ ਦੀ ਅਵਾਮ ਦੇ ਆਪਸੀ ਪਿਆਰ ਤੇ ਮਿਲਣ ਵਰਤਣ ਨੂੰ ਵੀ ਰੋਕਿਆ ਗਿਆ ਹੈ। ਇਸ ਮੌਕੇ ਗਿਆਨ ਸਿੰਘ ਜਰਮਨ, ਦਿੱਲੀ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਪੰਜਾਬ ਮਨਜੀਤ ਸਿੰਘ ਭੋਮਾ, ਜਤਿਨ ਦੇਸਾਈ, ਗੁਰਸ਼ਰਨ ਸਿੰਘ ਗੋਲਡੀ ਬੱਲੇ ਬੱਲੇ, ਹਰਜੀਤ ਸਿੰਘ ਸਰਕਾਰੀਆ, ਪਟਵਾਰੀ ਹਰੀਸ਼ ਸਾਬਰੀ, ਐੱਨਸੀਸੀ ਮਾਸਟਰ ਸੁਖਪਾਲ ਸਿੰਘ ਆਦਿ ਹਾਜ਼ਰ ਸਨ।