13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪਿੰਡ ਭੈਣੀ ਦਾ ਨੌਜਵਾਨ ਯੂਗਾਂਡਾ ’ਚ ਅਗਵਾ, 70 ਹਜ਼ਾਰ ਡਾਲਰ ਦੀ ਮੰਗੀ ਫਿਰੌਤੀ ਇਟਲੀ ਭੇਜਣ ਦੇ ਨਾਂਅ ’ਤੇ ਯੂਗਾਂਡਾ ਪਹੁੰਚਾਉਣ ਦਾ ਦੋਸ਼, ਕੁੱਟ-ਮਾਰ ਦੀ ਵੀਡੀਓ ਪਰਿਵਾਰ ਨੂੰ ਭੇਜੀ

ਫਿਲੌਰ, 12 ਅਗਸਤ (ਸਤਿੰਦਰ ਸ਼ਰਮਾ)-ਵਿਦੇਸ਼ ਜਾਣ ਦਾ ਸੁਪਨਾ ਇਕ ਪਰਿਵਾਰ ਲਈ ਉਸ ਵੇਲੇ ਚਿੰਤਾ ਅਤੇ ਦਹਿਸ਼ਤ ਵਿਚ ਬਦਲ ਗਿਆ, ਜਦੋਂ ਫਿਲੌਰ ਦੇ ਨੇੜਲੇ ਪਿੰਡ ਭੈਣੀ ਦੇ ਇਕ ਨੌਜਵਾਨ ਨੂੰ ਇਟਲੀ ਭੇਜਣ ਦੀ ਬਜਾਏ ਯੁਗਾਂਡਾ ਲਿਜਾਇਆ ਗਿਆ ਅਤੇ ਉਥੇ ਕੁਝ ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ ਅਗਵਾਕਾਰਾਂ ਨੇ ਉਕਤ ਨੌਜਵਾਨ ਅਤੇ ਕਈ ਹੋਰ ਵਿਅਕਤੀਆਂ ਦੀ ਰਿਹਾਈ ਲਈ ਲਗਭਗ 70 ਹਜ਼ਾਰ ਡਾਲਰ ਦੀ ਮੰਗ ਕੀਤੀ ਹੈ। ਉਕਤ ਨੌਜਵਾਨ ਦੀ ਕੁੱਟਮਾਰ ਦੀ ਲਗਭਗ 20 ਸਕਿੰਟ ਦੀ ਵੀਡੀਓ ਕਲਿਪ ਪਰਿਵਾਰ ਨੂੰ ਭੇਜੇ ਜਾਣ ਤੋਂ ਬਾਅਦ ਘਰ ਵਿਚ ਦਹਿਸ਼ਤ ਦਾ ਮਾਹੌਲ ਹੈ।

ਪੀੜਤ ਪਰਿਵਾਰ ਨਾਲ ਗੱਲਬਾਤ ਦੌਰਾਨ ਪ੍ਰਿੰ. ਪ੍ਰੇਮ ਕੁਮਾਰ ਤੇ ਹੋਰ। ਤਸਵੀਰ : ਸਤਿੰਦਰ ਸ਼ਰਮਾ 13-08-2026
ਫਿਲੌਰ, 12 ਅਗਸਤ (ਸਤਿੰਦਰ ਸ਼ਰਮਾ)-ਵਿਦੇਸ਼ ਜਾਣ ਦਾ ਸੁਪਨਾ ਇਕ ਪਰਿਵਾਰ ਲਈ ਉਸ ਵੇਲੇ ਚਿੰਤਾ ਅਤੇ ਦਹਿਸ਼ਤ ਵਿਚ ਬਦਲ ਗਿਆ, ਜਦੋਂ ਫਿਲੌਰ ਦੇ ਨੇੜਲੇ ਪਿੰਡ ਭੈਣੀ ਦੇ ਇਕ ਨੌਜਵਾਨ ਨੂੰ ਇਟਲੀ ਭੇਜਣ ਦੀ ਬਜਾਏ ਯੁਗਾਂਡਾ ਲਿਜਾਇਆ ਗਿਆ ਅਤੇ ਉਥੇ ਕੁਝ ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ ਅਗਵਾਕਾਰਾਂ ਨੇ ਉਕਤ ਨੌਜਵਾਨ ਅਤੇ ਕਈ ਹੋਰ ਵਿਅਕਤੀਆਂ ਦੀ ਰਿਹਾਈ ਲਈ ਲਗਭਗ 70 ਹਜ਼ਾਰ ਡਾਲਰ ਦੀ ਮੰਗ ਕੀਤੀ ਹੈ। ਉਕਤ ਨੌਜਵਾਨ ਦੀ ਕੁੱਟਮਾਰ ਦੀ ਲਗਭਗ 20 ਸਕਿੰਟ ਦੀ ਵੀਡੀਓ ਕਲਿਪ ਪਰਿਵਾਰ ਨੂੰ ਭੇਜੇ ਜਾਣ ਤੋਂ ਬਾਅਦ ਘਰ ਵਿਚ ਦਹਿਸ਼ਤ ਦਾ ਮਾਹੌਲ ਹੈ। ਪੀੜਤ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ। ਉਸ ਦੇ ਪਿਤਾ ਲਛਮਣ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਿਦੇਸ਼ ਜਾਣ ਲਈ ਇਕ ਏਜੰਟ ਦੇ ਸੰਪਰਕ ਵਿਚ ਆਇਆ ਸੀ, ਜਿਸ ਨੇ ਰਾਕੇਸ਼ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਸ ਨੂੰ ਇਟਲੀ ਭੇਜ ਦੇਵੇਗਾ, ਕਿਉਂਕਿ ਏਜੰਟ ਦੀ ਭੈਣ ਇਟਲੀ ਵਿਚ ਰਹਿ ਰਹੀ ਸੀ। ਪਰਿਵਾਰ ਅਨੁਸਾਰ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ ਉਨ੍ਹਾਂ ਤੋਂ ਪੈਸੇ ਲੈ ਕੇ ਰਾਕੇਸ਼ ਨੂੰ ਜਲਦਬਾਜ਼ੀ ਵਿਚ ਵਿਦੇਸ਼ ਭੇਜ ਦਿੱਤਾ। ਲਛਮਣ ਲਾਲ ਨੇ ਦੱਸਿਆ ਕਿ ਕੁਝ ਦਿਨ ਬਾਅਦ ਉਨ੍ਹਾਂ ਨੂੰ ਯੁਗਾਂਡਾ ਤੋਂ ਇਕ ਵੀਡੀਓ ਕਲਿੱਪ ਮਿਲੀ, ਜਿਸ ਵਿਚ ਰਾਕੇਸ਼ ਅਤੇ ਕਈ ਹੋਰ ਵਿਅਕਤੀਆਂ ’ਤੇ ਕਥਿਤ ਤੌਰ ’ਤੇ ਕੁੱਟਮਾਰ ਹੁੰਦੀ ਵਿਖਾਈ ਦੇ ਰਹੀ ਸੀ। ਕਥਿਤ ਅਗਵਾਕਾਰਾਂ ਨੇ ਤਿੰਨਾਂ ਵਿਅਕਤੀਆਂ ਦੀ ਰਿਹਾਈ ਦੇ ਬਦਲੇ 70 ਹਜ਼ਾਰ ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਹੈ। ਪਰਿਵਾਰ ਨੇ ਉਕਤ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਮੰਗ ਕੀਤੀ ਕਿ ਰਾਕੇਸ਼ ਨੂੰ ਸੁਰੱਖਿਅਤ ਵਾਪਸ ਘਰ ਲਿਆਂਦਾ ਜਾਵੇ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਪਿ੍ਰੰਸੀਪਲ ਪ੍ਰੇਮ ਕੁਮਾਰ ਪੀੜਤ ਪਰਿਵਾਰ ਦੇ ਘਰ ਪਹੁੰਚੇ ਅਤੇ ਲਛਮਣ ਲਾਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸਰਕਾਰ ਵਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।ਥਾਣਾ ਫਿਲੌਰ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮਿਲੀ ਸ਼ਿਕਾਇਤ ਦੇ ਅਧਾਰ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਵਿਦਿਆਰਥੀਆਂ ਦਾ ਬੀ.ਸੀ.ਏ. ਦੇ ਨਤੀਜੇ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਬਲੋਚ ਲਿਬਰੇਸ਼ਨ ਆਰਮੀ ਵਲੋਂ ਪਾਕਿਸਤਾਨੀ ਫ਼ੌਜ ਦੇ 32 ਸੈਨਿਕਾਂ ਨੂੰ ਮਾਰਨ ਦਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।