13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਕੌਮੀ ਸ਼ਾਹ-ਮਾਰਗਾਂ ’ਤੇ ਹੁਣ ਚੌੜੇ ਹੋਣਗੇ ‘ਸ਼ੋਲਡਰ’, ਹਾਦਸਿਆਂ ’ਤੇ ਲੱਗੇਗੀ ਰੋਕ

ਮੰਡੀ ਗੋਬਿੰਦਗੜ੍ਹ, 12 ਅਗਸਤ (ਮੋਹਿਤ ਸਿੰਗਲਾ)-ਕੌਮੀ ਸ਼ਾਹ-ਮਾਰਗਾਂ ’ਤੇ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨੇ ‘ਸ਼ੋਲਡਰ’ ਦੀ ਚੌੜਾਈ ਵਧਾਉਣ ਦੇ ਨਵੇਂ ਮਾਪਦੰਡਾਂ ਨੂੰ ਮਨਜ਼ੂਰੀ ਦਿੱਤੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੋਧੇ ਹੋਏ ਪ੍ਰਬੰਧ ਜਾਰੀ ਕਰਦਿਆਂ ਨਵੀਆਂ ਅਤੇ ਨਿਰਮਾਣ ਅਧੀਨ ਯੋਜਨਾਵਾਂ ਦੀ ਵਿਸਤਾਰਤ ਪ੍ਰੋਜੈਕਟ ਰਿਪੋਰਟ (ਡੀ.

ਅਜੀਤ ਡੈਸਕ 13-08-2026
ਮੰਡੀ ਗੋਬਿੰਦਗੜ੍ਹ, 12 ਅਗਸਤ (ਮੋਹਿਤ ਸਿੰਗਲਾ)-ਕੌਮੀ ਸ਼ਾਹ-ਮਾਰਗਾਂ ’ਤੇ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨੇ ‘ਸ਼ੋਲਡਰ’ ਦੀ ਚੌੜਾਈ ਵਧਾਉਣ ਦੇ ਨਵੇਂ ਮਾਪਦੰਡਾਂ ਨੂੰ ਮਨਜ਼ੂਰੀ ਦਿੱਤੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੋਧੇ ਹੋਏ ਪ੍ਰਬੰਧ ਜਾਰੀ ਕਰਦਿਆਂ ਨਵੀਆਂ ਅਤੇ ਨਿਰਮਾਣ ਅਧੀਨ ਯੋਜਨਾਵਾਂ ਦੀ ਵਿਸਤਾਰਤ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ.) ਨਵੇਂ ਮਾਪਦੰਡਾਂ ਅਨੁਸਾਰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।ਸੋਧੇ ਹੋਏ ਮਾਪਦੰਡਾਂ ਤਹਿਤ ਦੋ-ਲੇਨ ਵਾਲੇ ਕੌਮੀ ਰਾਜਮਾਰਗਾਂ ’ਤੇ ਪੱਕੇ ‘ਸ਼ੋਲਡਰ’ ਦੀ ਚੌੜਾਈ 1.5 ਮੀਟਰ ਤੋਂ ਵਧਾ ਕੇ 2.5 ਮੀਟਰ ਕਰ ਦਿੱਤੀ ਗਈ ਹੈ, ਜਦਕਿ ਮਿੱਟੀ ਵਾਲੇ ‘ਸ਼ੋਲਡਰ’ ਦੀ ਚੌੜਾਈ 2 ਮੀਟਰ ਤੋਂ ਘਟਾ ਕੇ 1.5 ਮੀਟਰ ਕੀਤੀ ਗਈ ਹੈ। ਚਾਰ-ਲੇਨ ਵਾਲੇ ਰਾਜਮਾਰਗਾਂ ’ਤੇ ਵੀ ਪੱਕੇ ‘ਸ਼ੋਲਡਰ’ ਦੀ ਚੌੜਾਈ ਵਧਾ ਕੇ 2.5 ਮੀਟਰ ਕਰ ਦਿੱਤੀ ਗਈ ਹੈ ਅਤੇ ਮਿੱਟੀ ਵਾਲੇ ‘ਸ਼ੋਲਡਰ’ ਦੀ ਚੌੜਾਈ 1.5 ਤੋਂ 2 ਮੀਟਰ ਦੇ ਵਿਚਕਾਰ ਰੱਖੀ ਜਾਵੇਗੀ। ਪਹਾੜੀ ਅਤੇ ਦੁਰਗਮ ਇਲਾਕਿਆਂ ਵਿਚ ਸਥਾਨਕ ਹਲਾਤ ਅਤੇ ਨਿਰਮਾਣ ਦੀਆਂ ਵਿਹਾਰਕ ਸੀਮਾਵਾਂ ਨੂੰ ਧਿਆਨ ਵਿਚ ਰੱਖਦਿਆਂ ਪੱਕੇ ‘ਸ਼ੋਲਡਰ’ ਦੀ ਚੌੜਾਈ 1.5 ਤੋਂ 2 ਮੀਟਰ ਤੱਕ ਰੱਖਣ ਦੀ ਇਜਾਜ਼ਤ ਹੋਵੇਗੀ।‘ਸ਼ੋਲਡਰ’ ਚੌੜੇ ਕਰਨ ਦਾ ਮੁੱਖ ਮਕਸਦ ਖਰਾਬ ਜਾਂ ਹਾਦਸਾਗ੍ਰਸਤ ਵਾਹਨਾਂ ਨੂੰ ਮੁੱਖ ਆਵਾਜਾਈ ਲੇਨ ਤੋਂ ਹਟਾ ਕੇ ਸੁਰੱਖਿਅਤ ਥਾਂ ਮੁਹੱਈਆ ਕਰਵਾਉਣਾ ਹੈ। ਲੋੜੀਂਦਾ ‘ਸ਼ੋਲਡਰ’ ਨਾ ਹੋਣ ਕਾਰਨ ਕਈ ਵਾਰ ਖਰਾਬ ਵਾਹਨ ਮੁੱਖ ਲੇਨ ਦੇ ਕਿਨਾਰੇ ਖੜ੍ਹੇ ਰਹਿੰਦੇ ਹਨ, ਜਿਸ ਨਾਲ ਪਿੱਛੋਂ ਆਉਣ ਵਾਲੇ ਤੇਜ਼ ਰਫ਼ਤਾਰ ਵਾਹਨਾਂ ਦੀ ਟੱਕਰ ਦਾ ਖਤਰਾ ਵਧ ਜਾਂਦਾ ਹੈ। ਨਵੇਂ ਪ੍ਰਬੰਧਾਂ ਨਾਲ ਅਜਿਹੇ ਵਾਹਨਾਂ ਨੂੰ ਮੁੱਖ ਲੇਨ ਤੋਂ ਬਾਹਰ ਕਰਨ ਲਈ ਕਾਫ਼ੀ ਥਾਂ ਮਿਲੇਗੀ ਅਤੇ ਆਵਾਜਾਈ ਦੇ ਪ੍ਰਵਾਹ ਵਿਚ ਵੀ ਰੁਕਾਵਟ ਘਟੇਗੀ।
ਪਿਛਲੀ ਖ਼ਬਰ ਹੂਤੀ ਬਾਗ਼ੀਆਂ ਵਲੋਂ ਜਹਾਜ਼ ’ ਤੇ ਮਿਜ਼ਾਈਲ ਹਮਲਾ , 6 ਮੌਤਾਂ ਅਗਲੀ ਖ਼ਬਰ ਕੰਗਨਾ ਰਣੌਤ ਨੇ ਨਸੀਰੂਦੀਨ ਸ਼ਾਹ ’ਤੇ ਨਿਸ਼ਾਨਾ ਸਾਧਿਆ, ਗੁਆਂਢੀ ਦੇਸ਼ ਦਾ ਪੱਖ ਲੈਣ ਦਾ ਦੋਸ਼ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।