11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸ਼੍ਰੋਮਣੀ ਅਕਾਲੀ ਦਲ ( ਬ ) ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

ਚੰਡੀਗੜ੍ਹ , 10 ਅਗਸਤ ( ਪ੍ਰੋ . ਅਵਤਾਰ ਸਿੰਘ )- ਸ਼੍ਰੋਮਣੀ ਅਕਾਲੀ ਦਲ ( ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਹੋਰ ਸੀਨੀਅਰ ਆਗੂਆਂ ਨੂੰ ਵੱਖ - ਵੱਖ ਜਿੰਮੇਵਾਰੀਆਂ ਦਿੱਤੀਆਂ ਹਨ ।

ਅਜੀਤ ਡੈਸਕ 11-08-2026
ਚੰਡੀਗੜ੍ਹ , 10 ਅਗਸਤ ( ਪ੍ਰੋ . ਅਵਤਾਰ ਸਿੰਘ )- ਸ਼੍ਰੋਮਣੀ ਅਕਾਲੀ ਦਲ ( ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਹੋਰ ਸੀਨੀਅਰ ਆਗੂਆਂ ਨੂੰ ਵੱਖ - ਵੱਖ ਜਿੰਮੇਵਾਰੀਆਂ ਦਿੱਤੀਆਂ ਹਨ । ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ . ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਦੇਸ ਰਾਜ ਸਿੰਘ ਧੁੱਗਾ ਅਤੇ ਕਰਮਜੀਤ ਸਿੰਘ ਭਗੜਾਣਾ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਕੰਵਲਪ੍ਰੀਤ ਸਿੰਘ ਕਾਕੀ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ । ਇਸੇ ਤਰ੍ਹਾਂ ਮੀਤ ਪ੍ਰਧਾਨਾਂ ਵਿਚ ਹਰਦਿਆਲ ਸਿੰਘ ਮਿੱਠੂ ਚਾਓਕੇ ਲਖਵਿੰਦਰ ਸਿੰਘ ਮਹਿਮਾ , ਜਥੇਦਾਰ ਪ੍ਰੀਤਮ ਸਿੰਘ ਮਨਸੀਹਾਂ , ਜਥੇਦਾਰ ਮਨਮੋਹਨ ਸਿੰਘ ਮੁਕਾਰੋਂਪੁਰ , ਗੁਰਬਚਨ ਸਿੰਘ ਕਰਮੂਵਾਲਾ , ਮਾਸਟਰ ਬਲਵਿੰਦਰ ਸਿੰਘ ਗੋਰਾਇਆ , ਜਥੇਦਾਰ ਮੋਹਣ ਸਿੰਘ ਡੁਮੇਵਾਲ , ਸੁਖਦੇਵ ਸਿੰਘ ਝਾੜੀਵਾਲਾ , ਸ਼ਾਮ ਲਾਲ ਬਜਾਜ ਫਰੀਦਕੋਟ , ਬਲਜਿੰਦਰ ਸਿੰਘ ਧਾਲੀਵਾਲ ਸਾਦਿਕ , ਸੁਖਬੀਰ ਸਿੰਘ ਵਾਹਲਾ , ਜਥੇਦਾਰ ਜਸਮੇਲ ਸਿੰਘ ਬੌਂਦਲੀ , ਜਥੇਦਾਰ ਸਵਰਨ ਸਿੰਘ ਹਰੀਪੁਰਾ , ਕੁਲਦੀਪ ਸਿੰਘ ਮੂੜ ਸ੍ਰੀ ਹਰਗੋਬਿੰਦਪੁਰ , ਨਰਿੰਦਰਜੀਤ ਸਿੰਘ ਹੁਸੈਨਪੁਰ ਸ਼ਾਮਚੁਰਾਸੀ , ਰਣਜੀਤ ਸਿੰਘ ਰਾਣਾ ਜਲੰਧਰ , ਕ੍ਰਿਸਚਨ ਆਗੁੂ ਅਗਸਤਨ ਦਾਸ , ਅਵਤਾਰ ਸਿੰਘ ਭੁੰਗਰਨੀ ਫਗਵਾੜਾ , ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ , ਚਰਨਜੀਤ ਸਿੰਘ ਸੰਧੂ ਸੱਕਾਂਵਾਲੀ , ਅਮਨਪਾਲ ਸਿੰਘ ਨਾਨਹੇੜਾ ਬਸੀ ਪਠਾਣਾਂ , ਜਤਿੰਦਰ ਸਿੰਘ ਰੋਬਿਨ ਲੁਧਿਆਣਾ , ਬਲਵਿੰਦਰ ਸਿੰਘ ਲਾਇਲਪੁਰੀ ਲੁਧਿਆਣਾ , ਰਣਜੀਤ ਸਿੰਘ ਰਾਣਾ ਰਾਜਪੁਰਾ , ਐਡਵੋਕੇਟ ਵਿਜੇ ਧੀਰ ਮੋਗਾ , ਰਾਜਵੰਤ ਸਿੰਘ ਮਾਹਲਾ , ਰਣਜੀਤ ਸਿੰਘ ਭਾਊੁ , ਦਿਲਾਬਰ ਸਿੰਘ ਦਿੱਲੀ ਬਲਾਚੌਰ , ਕੁਲਦੀਪ ਸਿੰਘ ਔਲਖ ਗੋਇੰਦਵਾਲ ਸਾਹਿਬ , ਕ੍ਰਿਸ਼ਨ ਸਿੰਘ ਸਨੌਰ , ਰਜਿੰਦਰ ਸਿੰਘ ਚਕੇਰੀਆਂ ਮਾਨਸਾ , ਬੀਬੀ ਵਜਿੰਦਰ ਕੌਰ ਵੇਰਕਾ ਅੰਮ੍ਰਿਤਸਰ , ਦਵਿੰਦਰ ਸਿੰਘ ਦਿਆਲ ਪਟਿਆਲਾ , ਬੂਟਾ ਸਿੰਘ ਅਲੀਪੁਰ , ਪਰਮਿੰਦਰ ਸਿੰਘ ਪੰਨੂ ਕੰਗ ਮਾਈ , ਯੁਗਵਿੰਦਰ ਸਿੰਘ ਧਾਲੀਵਾਲ , ਦਿਲਦਾਰ ਸਿੰਘ ਬੱਬਰ ਮਜਾਰਾ , ਕੁਲਦੀਪ ਸਿੰਘ ਨੱਸੂਪੁਰ , ਸਰਬਜੀਤ ਸਿੰਘ ਪਾਰਸ ਮੋਹਾਲੀ , ਗੁਰਜੀਤ ਸਿੰਘ ਪੰਧੇਰਖੇੜੀ ਪਾਇਲ , ਅਵਤਾਰ ਸਿੰਘ ਚੀਮਾ ਵਡਾਲਾ ਗ੍ਰੰਥੀਆਂ , ਸੁਰਜੀਤ ਸਿੰਘ ਦੰਗਾ ਪੀੜਤ ਲੁਧਿਆਣਾ ਅਤੇ ਜਥੇਦਾਰ ਕੁਲਦੀਪ ਸਿੰਘ ਮਛਰਾਈ ਅਮਲੋਹ ਦੇ ਨਾਂਅ ਸ਼ਾਮਲ ਹਨ । ਇਸੇ ਤਰ੍ਹਾਂ ਜਥੇਬੰਦਕ ਸਕੱਤਰਾਂ ਵਿਚ ਹਰਪਾਲ ਸਿੰਘ ਗੱਜਪੁਰ , ਗੁਰਮੁਖ ਸਿੰਘ ਸੈਣੀ ਰੋਪੜ੍ਹ , ਜਰਨੈਲ ਸਿੰਘ ਜੈਲੀ ਭਰਤਗੜ੍ਹ , ਜੋਗਾ ਸਿੰਘ ਸਿੱਧੂ ਪਾਤੜਾਂ , ਸਰੂਪ ਸਿੰਘ ਬਟਾਲਾ , ਸ਼ਮਸ਼ੇਰ ਸਿੰਘ ਚੀਮਾ ਬਟਾਲਾ , ਬਲਕਾਰ ਸਿੰਘ ਬਾਰਨ , ਜਸਵਿੰਦਰ ਸਿੰਘ ਪ੍ਰਿੰਸ ਸੰਗਰੂਰ , ਸੁਖਪਾਲ ਸਿੰਘ ਬਾਜ਼ੀਗਰ , ਸ਼ਾਦੀਰਾਮ ਬਾਜ਼ੀਗਰ ਪਟਿਆਲਾ , ਹਰਜੀਤ ਸਿੰਘ ਇਬਰਾਹਿਮਪੁਰ , ਜੋਗਾ ਸਿੰਘ ਭਰਤਪੁਰ ਜੱਟਾਂ , ਅਮਰਜੀਤ ਸਿੰਘ ਟੋਡਰਪੁਰ , ਮਲਕੀਤ ਸਿੰਘ ਚੰਨਣਖੇੜਾ , ਕਮਲਜੀਤ ਸਿੰਘ ਮੱਲ੍ਹਾ , ਹਰਮਿੰਦਰ ਸਿੰਘ ਕੁੰਭੜਾ , ਪ੍ਰਤਾਪ ਭੱਟੀ ਫਤਹਿਗੜ੍ਹ ਚੂੜੀਆਂ , ਅਮਨਦੀਪ ਗਿੱਲ ਮਜੀਠਾ , ਭਿੰਦਰ ਸਿੰਘ ਮੰਡੀ ਗੋਬਿੰਦਗੜ੍ਹ , ਸ਼ਰਧਾ ਸਿੰਘ ਛੰਨਾਂ , ਪਰਮਿੰਦਰ ਸਿੰਘ ਨੀਟਾ ਸੰਧੂ ਅਤੇ ਸੰਤੋਖ ਸਿੰਘ ਲੁਧਿਆਣਾ ਦੇ ਨਾਂਅ ਸ਼ਾਮਲ ਹਨ । ਸੰਯੁਕਤ ਸਕੱਤਰਾਂ ਸਿਮਰਨਜੀਤ ਸਿੰਘ ਰਸੂਲਪੁਰ ਬਸੀ ਪਠਾਣਾਂ , ਜਸਵਿੰਦਰ ਸਿੰਘ ਪਾਰਸ ਜੰਡਿਆਲਾ ਗੁਰੂ , ਬਲਵਿੰਦਰ ਸਿੰਘ ਲਾਲਕਾ ਬਾਜ਼ੀਗਰ ਬਰਾਦਰੀ , ਡਾ . ਜਗਬੀਰ ਸਿੰਘ ਬਾਜ਼ੀਗਰ ਬਰਾਦਰੀ , ਅਵਤਾਰ ਸਿੰਘ ਧਮੋਟ , ਹੰਸ ਰਾਜ ਰਾਮਪੁਰਾ ਬੱਲੂਆਣਾ , ਲਖਵੀਰ ਸਿੰਘ ਲੁਧਿਆਣਾ ਅਤੇ ਪਵਿੱਤਰ ਸਿੰਘ ਲੁਧਿਆਣਾ ਦੇ ਨਾਂਅ ਸ਼ਾਮਲ ਹਨ ।
ਪਿਛਲੀ ਖ਼ਬਰ ਗੁਰੂ ਰਵਿਦਾਸ ਦਾ ਬੇਗ਼ਮਪੁਰੇ ਦਾ ਸੰਕਲਪ ਤੇ ਭਾਜਪਾ ਦੀ ਕਲਸ਼ ਯਾਤਰਾ ਅਗਲੀ ਖ਼ਬਰ ਵਿਧਾਨ ਸਭਾ ਅੰਦਰ ਮੰਤਰੀਆਂ ਅਤੇ ਵਿਧਾਇਕਾਂ ਵਿਚਾਲੇ ਸਵਾਲ-ਜਵਾਬ ਦੀ ਕਾਰਵਾਈ ਵਿਕਾਸ ਕਾਰਜਾਂ ਵਿਚ ਅਣਗਹਿਲੀ ਕਰਨ ਵਾਲਿਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।