26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪਾਕਿ ਅਤੇ ਭਾਰਤ ਨੇ ਸਾਂਝੀ ਕੀਤੀ ਜੇਲ੍ਹਾਂ ’ਚ ਬੰਦ ਕੈਦੀਆਂ ਦੀ ਸੂਚੀ

ਅਜੀਤ ਡੈਸਕ 02-07-2026

ਅੰਮ੍ਰਿਤਸਰ, 1 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿਖੇ ਭਾਰਤੀ ਸਫ਼ਾਰਤਖ਼ਾਨੇ ਦੀ ਚਾਰਜ ਡੀ ਅਫੇਅਰ ਗੀਤਿਕਾ ਸ੍ਰੀਵਾਸਤਵ ਨੂੰ ਪਾਕਿ ਦੀਆਂ ਵੱਖ-ਵੱਖ ਜੇਲ੍ਹ ‘ਚ ਬੰਦ ਭਾਰਤੀ ਕੈਦੀਆਂ ਦੀ ਸੂਚੀ ਪਾਕਿਸਤਾਨੀ ਸਮੇਂ ਮੁਤਾਬਿਕ ਅੱਜ ਸਵੇਰੇ ਪੂਰੇ 10 ਵਜੇ ਅਧਿਕਾਰਕ ਤੌਰ ‘ਤੇ ਸੌਂਪੀ ਗਈ। ਵਿਦੇਸ਼ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਪਾਕਿ ਨੇ ਇਸਲਾਮਾਬਾਦ ‘ਚ ਭਾਰਤੀ ਹਾਈ ਕਮਿਸ਼ਨ ਨੂੰ 250 ਭਾਰਤੀ ਕੈਦੀਆਂ ਦੀ ਸੂਚੀ ਸੌਂਪੀ, ਜਿਸ ‘ਚ 198 ਮਛੇਰੇ ਅਤੇ 52 ਹੋਰ ਨਾਗਰਿਕ ਕੈਦੀ ਸ਼ਾਮਿਲ ਹਨ। ਇਸੇ ਤਰ੍ਹਾਂ ਨਵੀਂ ਦਿੱਲੀ ‘ਚ ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਭਾਰਤੀ ਸਮੇਂ ਮੁਤਾਬਿਕ ਸਵੇਰੇ 10:30 ਵਜੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਚਾਰਜ ਡੀ ਅਫੇਅਰ ਸਾਦ ਵੜੈਚ ਨੂੰ ਭਾਰਤ ਦੀਆਂ ਜੇਲ੍ਹਾਂ ‘ਚ ਬੰਦ 439 ਪਾਕਿਸਤਾਨੀ ਕੈਦੀਆਂ ਦੀ ਸੂਚੀ ਸੌਂਪੀ ਗਈ। ਪਾਕਿ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ 97 ਪਾਕਿਸਤਾਨੀ ਕੈਦੀਆਂ (64 ਆਮ ਨਾਗਰਿਕ ਅਤੇ 33 ਮਛੇਰੇ) ਨੂੰ ਤੁਰੰਤ ਰਿਹਾਅ ਕਰੇ ਅਤੇ ਉਨ੍ਹਾਂ ਦੀ ਨਾਗਰਿਕਤਾ ਦੀ ਤਸਦੀਕ ‘ਚ ਤੇਜ਼ੀ ਲਿਆਉਣ ਲਈ ਸਾਰੇ ਪਾਕਿਸਤਾਨੀ ਕੈਦੀਆਂ ਤੱਕ ਕੌਂਸਲਰ ਪਹੁੰਚ ਦੀ ਮੰਗ ਵੀ ਕੀਤੀ।
ਪਿਛਲੀ ਖ਼ਬਰ ਸਰਬਜੋਤ ਸਿੰਘ ਸਾਬੀ ਸਮੇਤ ਕਈ ਸੀਨੀਅਰ ਆਗੂ ‘ਆਪ’ ਵਿਚ ਸ਼ਾਮਿਲ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਾਕਿਸਤਾਨ ਦੇ ਫ਼ਾਰੂਕਾਬਾਦ ’ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਲਿਆ ਸਖ਼ਤ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।