27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਨਹਿਰ ਕਿਨਾਰੇ ਝਾੜੀਆਂ ਵਿਚੋਂ ਮਿਲੀ ਵਿਦਿਆਰਥੀ ਦੀ ਲਾਸ਼

ਅਜੀਤ ਡੈਸਕ 02-07-2026
ਜਾਡਲਾ (ਨਵਾਂਸ਼ਹਿਰ), 1 ਜੁਲਾਈ (ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਜਾਡਲਾ ਦੇ 17 ਸਾਲਾ ਨੌਜਵਾਨ ਉੱਤਮ ਕੁਮਾਰ ਪੁੱਤਰ ਰਵੀ ਕੁਮਾਰ ਦੀ ਲਾਸ਼ ਜਾਡਲਾ ਨਹਿਰ ਦੀ ਪਟੜੀ ਨਾਲ ਲੱਗੀਆਂ ਝਾੜੀਆਂ ਵਿਚੋਂ ਮਿਲਣ ਨਾਲ ਇਲਾਕੇ ਵਿਚ ਸੋਗ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਉੱਤਮ ਕੁਮਾਰ ਬਾਰਵੀਂ ਦਾ ਵਿਦਿਆਰਥੀ ਸੀ ਅਤੇ 29 ਜੂਨ ਨੂੰ ਆਪਣੇ ਘਰ ਤੋਂ ਗਿਆ ਹੋਇਆ ਸੀ, ਜਿਸ ਤੋਂ ਬਾਅਦ ਉਹ ਵਾਪਸ ਨਹੀਂ ਪਰਤਿਆ। ਬੀਤੀ ਸ਼ਾਮ ਉਸ ਦੀ ਲਾਸ਼ ਬਰਾਮਦ ਹੋਣ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਘਟਨਾ ਸੰਬੰਧੀ ਸਾਹਮਣੇ ਆ ਰਹੀ ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਇਕ ਹੋਰ ਸਾਥੀ ਨਾਲ ਮੌਜੂਦ ਸੀ ਅਤੇ ਦੋਵੇਂ ਕਥਿਤ ਤੌਰ ‘ਤੇ ਨਸ਼ਾ ਕਰ ਰਹੇ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟੀਕਾ ਲਗਾਉਣ ਤੋਂ ਬਾਅਦ ਉੱਤਮ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਉਥੋਂ ਚਲਾ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਰਤਿਆ ਗਿਆ ਨਸ਼ੀਲਾ ਪਦਾਰਥ ਲੰਗੜੋਆ ਇਲਾਕੇ ਤੋਂ ਲਿਆਂਦਾ ਗਿਆ ਸੀ।


ਦੋ ਨੌਜਵਾਨਾਂ ਨੇ ਭਾਖੜਾ ਨਹਿਰ ਵਿਚ ਮਾਰੀ ਛਾਲ
ਸਮਾਣਾ, 1 ਜੁਲਾਈ (ਸਾਹਿਬ ਸਿੰਘ)-ਦੇਰ ਸ਼ਾਮ ਦੋ ਨੌਜਵਾਨਾਂ ਨੇ ਸਮਾਣਾ ਵਿਚੋਂ ਲੰਘਦੀ ਭਾਖੜਾ ਨਹਿਰ ਦੀ ਮੁੱਖ ਸ਼ਾਖਾ (ਬੀ.ਐਮ.ਐਲ.) ਵਿਚ ਛਾਲ ਮਾਰ ਦਿੱਤੀ ਹੈ। ਤਫ਼ਤੀਸ਼ੀ ਅਧਿਕਾਰੀ ਥਾਣਾ ਸ਼ਹਿਰੀ ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਸ਼ਾਲ ਉਮਰ 20 ਸਾਲ ਪੁੱਤਰ ਕੁਲਦੀਪ ਕੁਮਾਰ ਅਤੇ ਉਸ ਦਾ ਇਕ ਸਾਥੀ ਸਕੂਟਰੀ ’ਤੇ ਸਵਾਰ ਹੋ ਕੇ ਆਏ। ਉਨ੍ਹਾਂ ਸਕੂਟਰੀ ਭਾਖੜਾ ਨਹਿਰ ਦੇ ਕੰਢੇ ’ਤੇ ਖੜ੍ਹੀ ਕਰ ਦਿੱਤੀ ਅਤੇ ਉਸ ’ਤੇ ਆਪਣਾ ਮੋਬਾਈਲ ਫ਼ੋਨ ਵੀ ਰੱਖ ਦਿੱਤਾ। ਬਾਅਦ ਵਿਚ ਉਨ੍ਹਾਂ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਪਾਣੀ ਦਾ ਤੇਜ਼ ਵਹਾਅ ਉਨ੍ਹਾਂ ਨੂੰ ਰੋੜ ਕੇ ਲੈ ਗਿਆ। ਦੋਵਾਂ ਦੀ ਭਾਲ ਜਾਰੀ ਹੈ।

ਪਿਛਲੀ ਖ਼ਬਰ ਦੁਆਬਾ ਕਿਸਾਨ ਕਮੇਟੀ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਤੇ ਬਿਜਲੀ ਕੱਟਾਂ ਨੂੰ ਲੈ ਕੇ ਕੌਮੀ ਹਾਈਵੇਅ ਅਣਮਿੱਥੇ ਸਮੇਂ ਲਈ ਜਾਮ ਅਗਲੀ ਖ਼ਬਰ ਬਿਜਲੀ ਨਿਗਮ ਦੇ ਤਕਨੀਕੀ ਚੇਅਰਮੈਨਾਂ ਕੋਲ 25 ਸਾਲਾਂ ਤੋਂ ਲਟਕ ਰਹੇ ਫੈਸਲਿਆਂ ਦਾ ਡਾ. ਬਸੰਤ ਗਰਗ ਨੇ ਕੀਤਾ ਹੱਲ ਪਹਿਲਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।