29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮਸਤੂਆਣਾ ਸਾਹਿਬ ਦੇ 3 ਵਾਲੀਬਾਲ ਖਿਡਾਰੀਆਂ ਦੀ ਵਿਸ਼ਵ ਸਕੂਲ ਚੈਂਪੀਅਨਸ਼ਿਪ ਲਈ ਭਾਰਤੀ ਟੀਮ ’ਚ ਚੋਣ

ਅਜੀਤ ਡੈਸਕ 25-06-2026
ਸੰਗਰੂਰ, 24 ਜੂਨ (ਸੁਖਵਿੰਦਰ ਸਿੰਘ ਫੁੱਲ) - ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਟ੍ਰੇਨਿੰਗ ਸੈਂਟਰ (ਐੱਸ.ਟੀ.ਸੀ.), ਮਸਤੂਆਣਾ ਸਾਹਿਬ ਦੇ ਤਿੰਨ ਹੋਣਹਾਰ ਵਾਲੀਬਾਲ ਖਿਡਾਰੀਆਂ ਦੀ ਅੰਤਰਰਾਸ਼ਟਰੀ ਪੱਧਰ ’ਤੇ ਭਾਰਤੀ ਟੀਮ ਵਿਚ ਚੋਣ ਹੋਈ ਹੈ । ਇਹ ਖਿਡਾਰੀ ਸ਼ਬਦ ਗੌਤਮ, ਸਰਵਪ੍ਰੀਤ ਸਿੰਘ ਅਤੇ ਅਰਪਿਤ ਸਾਗਵਾਨ ਹਨ । ਚੀਨ ਦੇ ਸ਼ਹਿਰ ਵਿਚ 1 ਤੋਂ 10 ਜੁਲਾਈ ਤੱਕ ਹੋਣ ਜਾ ਰਹੀ ਅੰਤਰ 18 ਵਰਲਡ ਸਕੂਲ ਵਾਲੀਬਾਲ ਚੈਂਪੀਅਨਸ਼ਿਪ ਵਿਚ ਇਹ ਭਾਰਤੀ ਟੀਮ ਦੀ ਪ੍ਰਤੀਨਿਧਤਾ ਕਰਨਗੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨਗੇ। ਇਹ ਮਾਣਯੋਗ ਪ੍ਰਾਪਤੀ ਇਨ੍ਹਾਂ ਖਿਡਾਰੀਆਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ, ਲਗਨ, ਅਨੁਸ਼ਾਸਨ ਤੇ ਖੇਡ ਪ੍ਰਤੀ ਸਮਰਪਣ ਦਾ ਹੀ ਨਤੀਜਾ ਹੈ। ਇੱਥੇ ਦੱਸਣਯੋਗ ਹੈ ਕਿ ਇਹ ਖਿਡਾਰੀ ਪ੍ਰਾਈਮਰੀ ਪੱਧਰ ’ਤੇ ਦੇਸ਼ ਦੀ ਅਗਵਾਈ ਕਰ ਚੁੱਕੇ ਹਨ । ਇਸ ਸਫ਼ਲਤਾ ਦਾ ਸਿਹਰਾ ਐੱਸ.ਟੀ.ਸੀ. ਸੰਸਥਾ ਦੇ ਡਿਪਟੀ ਡਾਇਰੈਕਟ ਪੁਸ਼ਕਰ ਸਿੰਘ ਤੇ ਕੋਚ ਯਾਦਵਿੰਦਰ ਸਿੰਘ ਨੂੰ ਜਾਂਦਾ ਹੈ ਕਿ ਇਹ ਟ੍ਰੇਨਿੰਗ ਸੈਂਟਰ ਸਦੀਆਂ ਤੋਂ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਤਰਾਸ਼ਣ ਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਵਿਚ ਲਗਾਤਾਰ ਮਹੱਤਵਪੂਰਨ ਕੰਮ ਕਰ ਰਿਹਾ ਹੈ। ਇਸ ਇਤਿਹਾਸਕ ਮੌਕੇ ’ਤੇ ਐੱਸ.ਟੀ.ਸੀ. ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਅਤੇ ਕੋਚਿੰਗ ਸਟਾਫ਼ ਵਲੋਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ, ਮਨਜੀਤ ਸਿੰਘ ਬਾਲੀਆਂ ਸੀਨੀਅਰ ਕੌਂਸਲ ਮੈਂਬਰ ਅਤੇ ਸਾਬਕਾ ਸਾਈ ਕੋਚ ਅਤੇ ਸਮੂਹ ਕੌਂਸਲ ਮੈਂਬਰ ਸਾਹਿਬਾਨ ਵਲੋਂ ਮਿਲੇ ਨਿਰੰਤਰ ਸਹਿਯੋਗ, ਹੌਸਲਾ ਅਫ਼ਜ਼ਾਈ ਤੇ ਬਿਹਤਰ ਸਹੂਲਤਾਂ ਸਦਕਾ ਹੀ ਐੱਸ.ਟੀ.ਸੀ. ਸੰਸਥਾ ਦੇ ਵਿਦਿਆਰਥੀ ਇਸ ਮੁਕਾਮ ’ਤੇ ਪਹੁੰਚਣ ਵਿਚ ਕਾਮਯਾਬ ਹੋਏ ਹਨ ।
ਪਿਛਲੀ ਖ਼ਬਰ ਯੂਥ ਚੋਣਾਂ ’ਚ ਹਲਕਾ ਬਾਘਾ ਪੁਰਾਣਾ ਨੇ ਭੋਲਾ ਸਿੰਘ ਬਰਾੜ ਦੀ ਹਰਮਨ ਪਿਆਰਤਾ ’ਤੇ ਲਾਈ ਮੋਹਰ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਈ-ਸੇਵਾ ਪੋਰਟਲ ’ਚ ਖਰਾਬੀ ਦਾ ਖਮਿਆਜ਼ਾ ਭੁਗਤ ਰਹੇ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।