29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪੰਜਾਬ ਸਰਕਾਰ ਦੇ ਈ-ਸੇਵਾ ਪੋਰਟਲ ’ਚ ਖਰਾਬੀ ਦਾ ਖਮਿਆਜ਼ਾ ਭੁਗਤ ਰਹੇ ਲੋਕ

ਅਜੀਤ ਡੈਸਕ 25-06-2026
ਜਲੰਧਰ, 24 ਜੂਨ (ਜਤਿੰਦਰ ਪੰਮੀ)-ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਦੇ ਈ-ਸੇਵਾ ਪੋਰਟਲ ’ਚ ਲਗਾਤਾਰ ਖਰਾਬੀ ਰਹਿਣ ਨਾਲ ਸੇਵਾ ਕੇਂਦਰਾਂ ’ਚ ਦਸਤਾਵੇਜ਼ ਤਿਆਰ ਕਰਵਾਉਣ ਅਤੇ ਹੋਰ ਸੇਵਾਵਾਂ ਦਾ ਲਾਭ ਲੈਣ ਆਉਣ ਵਾਲੇ ਆਮ ਲੋਕਾਂ ਨੂੰ ਖੱਜਲ-ਖਰਾਬ ਹੋਣਾ ਪੈ ਰਿਹਾ ਹੈ। ਲੋਕ ਰੋਜ਼ਾਨਾ ਹੀ ਸੇਵਾ ਕੇਂਦਰਾਂ ’ਚ ਕੰਮ ਕਰਵਾਉਣ ਦੀ ਆਸ ਲੈ ਕੇ ਆਉਂਦੇ ਹਨ ਪਰ ਉਥੇ ਪੁੱਜਣ ’ਤੇ ਮੁਲਾਜ਼ਮਾਂ ਕੋਲੋਂ ਰੋਜ਼ ਉਹੀ ਜਵਾਬ ਮਿਲਦਾ ਹੈ ਕਿ ਈ-ਸੇਵਾ ਪੋਰਟਲ ’ਚ ਖਰਾਬੀ ਹੋਣ ਕਰਕੇ ਰੁਕ-ਰੁਕ ਕੇ ਚੱਲ ਰਿਹਾ ਹੈ। ਕਈ ਲੋਕ ਕੰਮ ਕਰਵਾਉਣ ਲਈ ਘੰਟਿਆਬੱਧੀ ਬੈਠੇ ਰਹਿੰਦੇ ਹਨ ਕਿ ਜਦੋਂ ਪੋਟਰਲ ਚੱਲੇਗਾ ਤਾਂ ਉਨ੍ਹਾਂ ਦਾ ਕੰਮ ਹੋ ਜਾਵੇਗਾ। ਸੇਵਾ ਕੇਂਦਰ ’ਚ ਆਉਣ ਵਾਲੇ ਲੋਕਾਂ ਨੂੰ ਕਈ-ਕਈ ਘੰਟੇ ਧੁੱਪ ਵਿੱਚ ਲਾਈਨਾਂ ’ਚ ਖੜ੍ਹੇ ਹੋਣਾ ਪੈ ਰਿਹਾ ਹੈ। ਇਹ ਸਮੱਸਿਆ ਇਕ ਜ਼ਿਲ੍ਹੇ ਦੀ ਨਹੀਂ ਬਲਕਿ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਅੰਦਰ ਇਸ ਸਮੱਸਿਆ ਕਾਰਨ ਲੋਕਾਂ ’ਚ ਨਿਰਾਸ਼ਾ ਦਾ ਆਲਮ ਪੈਦਾ ਹੋ ਰਿਹਾ ਹੈ। ਇਸ ਲਈ ਉਨ੍ਹਾਂ ਅੰਦਰ ਸਰਕਾਰੀ ਸੇਵਾਵਾਂ ਨੂੰ ਲੈ ਕੇ ਰੋਸ ਵੀ ਪਾਇਆ ਜਾ ਰਿਹਾ ਹੈ। ਸੇਵਾ ਕੇਂਦਰ ਦੇ ਡੀ. ਐੱਮ. ਹਰਜੋਤ ਸਿੰਘ ਨੇ ਕਿਹਾ ਕਿ ਪੂਰੇ ਪੰਜਾਬ ’ਚ ਈ-ਸੇਵਾ ਪੋਰਟਲ ’ਤੇ ਇਹ ਸਮੱਸਿਆ ਚੱਲ ਰਹੀ ਹੈ ਕਿਉਂਕਿ ਈ-ਸੇਵਾ ਪੋਰਟਲ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।
ਸੂਬੇ ਵਿਚਲੇ 544 ਸੇਵਾ ਕੇਂਦਰਾਂ ਦੇ 2283 ਕਾਊਂਟਰਾਂ ’ਚੋਂ ਚੱਲੇ ਸਿਰਫ 132:
ਪੰਜਾਬ ਸਰਕਾਰ ਦੇ ਈ-ਸੇਵਾ ਪੋਰਟਲ ਦੀਆਂ ਸੇਵਾਵਾਂ ਦੇਣ ਲਈ ਸੂਬੇ ਦੇ ਕੁੱਲ 544 ਸੇਵਾ ਕੇਂਦਰਾਂ ਰਾਹੀਂ ਆਮ ਲੋਕਾਂ ਨੂੰ 400 ਦੇ ਕਰੀਬ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਸੇਵਾ ਕੇਂਦਰਾਂ ’ਚ ਕੁੱਲ 2283 ਕਾਊਂਟਰ ਹਨ, ਜਿਨ੍ਹਾਂ ’ਚੋਂ ਬੁੱਧਵਾਰ ਨੂੰ ਸਿਰਫ਼ 132 ਕਾਊਂਟਰ ਹੀ ਚੱਲੇ। ਈ-ਸੇਵਾ ਪੋਰਟਲ ’ਤੇ ਪਾਈ ਗਈ ਜਾਣਕਾਰੀ ਮੁਤਾਬਕ 26873 ਅਰਜ਼ੀਆਂ ਆਈਆਂ। ਇਨ੍ਹਾਂ ਵਿੱਚੋਂ 14245 ਅਰਜ਼ੀਆਂ ’ਤੇ ਪ੍ਰਕਿਰਿਆ ਚਲਾਈ ਗਈ, ਜਿਨ੍ਹਾਂ ’ਚੋਂ 8351 ’ਤੇ ਕੰਮ ਹੋਇਆ।
ਪਿਛਲੀ ਖ਼ਬਰ ਮਸਤੂਆਣਾ ਸਾਹਿਬ ਦੇ 3 ਵਾਲੀਬਾਲ ਖਿਡਾਰੀਆਂ ਦੀ ਵਿਸ਼ਵ ਸਕੂਲ ਚੈਂਪੀਅਨਸ਼ਿਪ ਲਈ ਭਾਰਤੀ ਟੀਮ ’ਚ ਚੋਣ ਅਗਲੀ ਖ਼ਬਰ ਪੰਜਾਬ ਵਿਚ ਝੋਨੇ ਦੀ ਲੁਆਈ ਦਾ ਜ਼ੋਰ, ਘੱਟ ਸਮਾਂ ਅਤੇ ਘੱਟ ਪਾਣੀ ਵਾਲੀਆਂ ਕਿਸਮਾਂ ਵੱਲ ਕਿਸਾਨਾਂ ਦਾ ਰੁਝਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।