08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨੌਜਵਾਨ ਨੇ ਐਲੀਵੇਟਿਡ ਰੋਡ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਅਜੀਤ ਡੈਸਕ 09-05-2026

ਕੁਝ ਸਮਾਂ ਪਹਿਲਾਂ ਭਰਾ ਨੇ ਵੀ ਕਰ ਲਈ ਸੀ ਖੁਦਕੁਸ਼ੀ
ਅੰਮਿ੍ਤਸਰ, 8 ਮਈ (ਰੇਸ਼ਮ ਸਿੰਘ)-ਬੀਤੀ ਦੇਰ ਰਾਤ ਇਥੇ ਐਲੀਵੇਟਿਡ ਰੋਡ ਜੀ. ਟੀ. ਰੋਡ ਦੇ ਪੁੱਲ ਤੋਂ ਹੇਠਾਂ ਛਾਲ ਮਾਰ ਕੇ ਮਾਨਸਿਕ ਪ੍ਰੇਸ਼ਾਨੀ ਕਾਰਨ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰ ਲਈ ਗਈ | ਪਰਿਵਾਰ ਦੀ ਤ੍ਰਾਸਦੀ ਇਹ ਹੈ ਕਿ ਮਿ੍ਤਕ ਦੇ ਸਕੇ ਭਰਾ ਵਲੋਂ ਵੀ ਕੁਝ ਸਮਾਂ ਪਹਿਲਾਂ ਖੁਦਕੁਸ਼ੀ ਕਰ ਲਈ ਗਈ ਸੀ | ਮਿ੍ਤਕ ਦੀ ਸ਼ਨਾਖਤ ਸ਼ੁਭ ਕੁਮਾਰ (20) ਪੱੁਤਰ ਦਲਜੀਤ ਸਿੰਘ ਵਾਸੀ ਮਕਬੂਲਪੁਰਾ ਮਹਿਤਾ ਰੋਡ ਵਜੋਂ ਹੋਈ ਹੈ | ਇਹ ਘਟਨਾ ਇਥੇ 100 ਫੁੱਟੀ ਰੋਡ ਨੇੜੇ ਜੇ.ਸੀ. ਮੋਟਰਜ਼ ਉਪਰੋਂ ਲੰਘਦੇ ਪੁੱਲ 'ਤੇ ਵਾਪਰੀ | ਵੇਰਵਿਆਂ ਅਨੁਸਾਰ ਮਿ੍ਤਕ ਨੌਜਵਾਨ ਜੋ ਈ. ਰਿਕਸ਼ਾ ਚਾਲਕ ਸੀ ਤੇ ਰਾਤ ਵੇਲੇ ਘਰੋਂ ਮੋਟਰਸਾਇਕਲ 'ਤੇ ਬਾਜ਼ਾਰ ਜਾਣ ਲਈ ਨਿਕਲਿਆ ਸੀ | ਉਪਰੰਤ ਇਸ ਨੇ ਮੋਟਸਾਇਕਲ ਪੁੱਲ ਉਪਰ ਖੜਾ ਕਰ ਦਿੱਤਾ ਤੇ ਹੇਠਾਂ ਛਾਲ ਮਾਰ ਦਿੱਤੀ | ਪਿੁਲਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਲਾਸ਼ ਦੀ ਸ਼ਨਾਖਤ ਕਰਵਾਈ ਗਈ | ਹਾਲਾਂਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ | ਥਾਣਾ ਬੀ. ਡਵੀਜ਼ਨ ਦੇ ਮੁਖੀ ਇੰਸ: ਬਲਜਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕਾ ਦੀ ਭੈਣ ਨੀਤੂ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ |

ਪਿਛਲੀ ਖ਼ਬਰ ਸ਼ੰਭੂ ਰੇਲ ਧਮਾਕੇ 'ਚ ਮਾਰੇ ਗਏ ਜਗਰੂਪ ਸਿੰਘ ਦਾ ਹੋਇਆ ਪੋਸਟਮਾਰਟਮ ਪਰਿਵਾਰਕ ਮੈਂਬਰਾਂ ਨੇ ਲਾਸ਼ ਪਛਾਣਨ ਅਤੇ ਲੈਣ ਤੋਂ... ਅਗਲੀ ਖ਼ਬਰ ਪੰਜਾਬ ਤੇ ਹਰਿਆਣਾ 'ਚ ਭਾਰੀ ਤਪਸ਼ ਤੋਂ ਅਜੇ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।