20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਨਸ਼ਾ ਛਡਾਓ ਤੇ ਮੁੜ ਵਸੇਬਾ ਕੇਂਦਰ 'ਚੋਂ 9 ਮਰੀਜ਼ ਭੱਜੇ

ਅਜੀਤ ਡੈਸਕ 07-05-2026
ਭਵਾਨੀਗੜ੍ਹ/ਸੰਗਰੂਰ, 6 ਮਈ (ਲਖਵਿੰਦਰ ਪਾਲ ਗਰਗ/ਦਮਨਜੀਤ ਸਿੰਘ)-ਪਿੰਡ ਘਾਬਦਾ ਦੇ ਨਸ਼ਾ ਛਡਾਓ ਅਤੇ ਮੁੜ ਵਸੇਬਾ ਕੇਂਦਰ ਤੋਂ ਅੱਜ ਸਵੇਰੇ 9 ਮਰੀਜ਼ਾ ਵਲੋਂ ਬਾਥਰੂਮ ਦੀ ਗਰਿੱਲ ਤੋੜ ਕੇ ਭੱਜ ਜਾਣ ਦੀ ਖ਼ਬਰ ਹੈ | ਜ਼ਿਕਰਯੋਗ ਹੈ ਕਿ ਇਸ ਕੇਂਦਰ ਵਿਚੋਂ ਪਹਿਲਾਂ ਵੀ ਦੋ ਤਿੰਨ ਵਾਰੀ ਮਰੀਜ਼ ਪੁਲਿਸ ਪਹਿਰੇ ਦੇ ਬਾਵਜੂਦ ਭੱਜ ਗਏ ਸੀ ਤੇ ਇਸ ਤੋਂ ਬਾਅਦ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਵੀ ਉਸ ਸਮੇਂ ਇਸ ਕੇਂਦਰ ਦੀ ਅਚਨਚੇਤ ਚੈਕਿੰਗ ਵੀ ਕੀਤੀ ਗਈ ਸੀ | ਅੱਜ ਦੀ ਘਟਨਾ ਸਬੰਧੀ ਜਦੋਂ ਨਸ਼ਾ ਛਡਾਓ ਅਤੇ ਮੁੜ ਵਸੇਬਾ ਕੇਂਦਰ ਦੇ ਕਈ ਅਧਿਕਾਰੀਆਂ ਕੋਲੋਂ ਫ਼ੋਨ 'ਤੇ ਜਾਣਕਾਰੀ ਲੈਣ ਲਈ ਗੱਲਬਾਤ ਕੀਤੀ ਗਈ ਤਾਂ ਅਧਿਕਾਰੀ ਕੁੱਝ ਵੀ ਦੱਸਣ ਨੂੰ ਤਿਆਰ ਨਹੀਂ ਸਨ | ਇਸ ਸਬੰਧੀ ਥਾਣਾ ਸਦਰ ਦੇ ਥਾਣਾ ਮੁਖੀ ਅਵਤਾਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਇਕ-ਦੋ ਵਿਅਕਤੀ ਗਏ ਸੀ ਤੇ ਉਹ ਵਾਪਸ ਆ ਗਏ ਹਨ | ਇਸ ਸਬੰਧੀ ਡੀ.ਐਸ.ਪੀ. ਸੰਗਰੂਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਮਰੀਜ਼ਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮੁੜ ਤੋਂ ਕੇਂਦਰ 'ਚ ਦਾਖ਼ਲ ਕਰਵਾ ਦੇਣਗੇ |

ਪਿਛਲੀ ਖ਼ਬਰ ਕੋਆਪਰੇਟਿਵ ਸੁਸਾਇਟੀਆਂ ਵਾਲਾ ਨੋਟੀਫ਼ਿਕੇਸ਼ਨ ਵਾਪਸ ਲੈਣਾ ਨਿੰਦਣਯੋਗ-ਲੱਖੋਵਾਲ ਅਗਲੀ ਖ਼ਬਰ 'ਮੋਤੀਆਂ ਦੀ ਮਾਲਾ' ਗਾਇਬ ਹੋਣ ਦੇ ਮਾਮਲੇ 'ਚ ਵਧੀਕ ਮੁੱਖ ਗ੍ਰੰਥੀ ਤੇ ਕਥਾਵਾਚਕ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।