20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਪੈਟਰੋਲ, ਡੀਜ਼ਲ, ਘਰੇਲੂ ਗੈਸ ਦੀਆਂ ਕੀਮਤਾਂ ਨੂੰ ਕਾਬੂ ਰੱਖਣ ਲਈ ਕੇਂਦਰ ਸਰਕਾਰ ਕਸੂਤੀ ਸਥਿਤੀ 'ਚ ਅਗਲੇ ਹਫ਼ਤੇ ਭਾਅ ਵਧਣ ਦੇ ਅਸਾਰ <br/>

ਅਜੀਤ ਡੈਸਕ 07-05-2026
ਵੀਰਪਾਲ ਸਿੰਘ

ਬਠਿੰਡਾ, 6 ਮਈ-ਅਮਰੀਕਾ-ਇਜ਼ਰਾਈਲ ਅਤੇ ਈਰਾਨ 'ਚ ਛਿੜੀ ਜੰਗ ਦੇ ਚੱਲਦਿਆਂ ਖਾੜੀ ਦੇਸ਼ਾਂ ਵਿਚ ਸਥਿਤੀ ਤਣਾਅਪੂਰਨ ਰਹਿਣ ਕਰਕੇ ਕੱਚੇ ਤੇਲ ਦੀਆਂ ਕੀਮਤਾਂ 120 ਡਾਲਰ ਪ੍ਰਤੀ ਬੈਰਲ ਤੱਕ ਪੁੱਜ ਗਈਆਂ ਸਨ, ਜਿਸ ਨੂੰ ਲੈ ਕੇ ਦੁਨੀਆ ਭਰ ਦੇ ਮੁਲਕਾਂ 'ਚ ਤੇਲ ਦੀਆਂ ਕੀਮਤਾਂ 5 ਫ਼ੀਸਦੀ ਤੋਂ ਲੈ ਕੇ 25 ਫ਼ੀਸਦੀ ਤੱਕ ਵਧ ਗਈਆਂ ਸਨ | ਕੇਂਦਰੀ ਪੈਟਰੋਲੀਅਮ ਮੰਤਰਾਲੇ ਵਲੋਂ ਦੇਸ਼ ਵਿਚ ਅੱਜ ਤੱਕ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਤੇ ਕਾਬੂ ਪਾ ਕੇ ਰੱਖਿਆ ਹੋਇਆ ਹੈ | ਹੋਰਮਜ਼ ਜਲਮਾਰਗ ਦੀ ਨਾਕਾਬੰਦੀ ਕਰਕੇ ਤੇਲ ਸਪਲਾਈ 'ਚ ਅੜਿੱਕਾ ਪੈਣ ਕਾਰਨ ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਕਰਕੇ ਭਾਰਤੀ ਤੇਲ ਕੰਪਨੀਆਂ ਨੂੰ ਰੋਜ਼ਾਨਾ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ | ਤੇਲ ਕੰਪਨੀਆਂ ਵਲੋਂ ਭਾਰਤ ਸਰਕਾਰ 'ਤੇ ਤੇਲ ਦੇ ਭਾਅ ਵਧਾਉਣ ਲਈ ਲਗਾਤਾਰ ਦਬਾਅ ਬਣਾਇਆ ਹੋਇਆ ਹੈ | ਕੇਂਦਰ ਸਰਕਾਰ ਵਲੋਂ ਪੰਜ ਰਾਜਾਂ ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲਮ, ਪੁਡੂਚਰੀ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇਲ ਦੇ ਭਾਅ 'ਤੇ ਕਾਬੂ ਰੱਖਿਆ ਗਿਆ ਸੀ ਤਾਂ ਜੋ ਤੇਲ ਅਤੇ ਘਰੇਲੂ ਗੈਸ ਦੇ ਭਾਅ ਵਧਾਉਣ ਨਾਲ ਇਨ੍ਹਾਂ ਚੋਣਾਂ ਵਾਲੇ ਰਾਜਾਂ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ | ਇਨ੍ਹਾਂ ਰਾਜਾਂ ਵਿਚ ਚੋਣਾਂ ਮੁਕੰਮਲ ਹੋਣ 'ਤੇ ਤੇਲ ਕੰਪਨੀਆਂ ਵਲੋਂ ਭਾਜਪਾ ਸਰਕਾਰ 'ਤੇ ਤੇਲ ਅਤੇ ਘਰੇਲੂ ਗੈਸ ਸਿਲੰਡਰ ਦਾ ਭਾਅ ਵਧਾਉਣ ਲਈ ਦਬਾਅ ਵਧਾਇਆ ਹੋਇਆ ਹੈ | 'ਅਜੀਤ' ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਕੋਲ ਤੇਲ ਦੀਆਂ ਕੀਮਤਾਂ 'ਤੇ ਕਾਬੂ ਰੱਖਣ ਲਈ ਕੋਈ ਹੋਰ ਵਿਕਲਪ ਨਹੀਂ ਬਚਿਆ | ਮਈ ਦੇ ਦੂਸਰੇ ਹਫ਼ਤੇ ਡੀਜ਼ਲ ਅਤੇ ਪੈਟਰੋਲ ਦੇ ਭਾਅ 4 ਤੋਂ 5 ਰੁਪਏ ਪ੍ਰਤੀ ਲੀਟਰ ਵਧ ਸਕਦੇ ਹਨ | ਇਸ ਨਾਲ ਘਰੇਲੂ ਗੈਸ ਸਿਲੰਡਰ ਦੇ ਭਾਅ 45 ਤੋਂ 60 ਰੁਪਏ ਪ੍ਰਤੀ ਸਿਲੰਡਰ ਵਧ ਸਕਦੇ ਹਨ, ਜਿਸ ਨਾਲ ਭਾਰਤ ਦੇ 140 ਕਰੋੜ ਲੋਕਾਂ ਨੂੰ ਤੇਲ ਅਤੇ ਗੈਸ ਦੀਆਂ ਨਵੀਆਂ ਕੀਮਤਾਂ ਕਰਕੇ ਮਹਿੰਗਾਈ ਦੀ ਮਾਰ ਦਾ ਝਟਕਾ ਸਹਿਣਾ ਪੈ ਸਕਦਾ ਹੈ |

ਪਿਛਲੀ ਖ਼ਬਰ ਵਿਅਕਤੀ ਦਾ ਚਾਕੂ ਮਾਰ ਕੇ ਕਤਲ <br/> ਅਗਲੀ ਖ਼ਬਰ 'ਆਪ੍ਰੇਸ਼ਨ ਸੰਧੂਰ' 'ਚ ਪਾਕਿ ਫ਼ੌਜ ਨੇ ਹਾਫ਼ਿਜ਼ ਸਈਦ ਤੇ ਮਸੂਦ ਅਜ਼ਹਰ ਲਈ ਲੜੀ ਲੜਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।