20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

'ਆਪ੍ਰੇਸ਼ਨ ਸੰਧੂਰ' ਦਾ ਇਕ ਸਾਲ ਭਾਰਤ ਤੇ ਪਾਕਿਸਤਾਨ ਵਿਚਕਾਰ ਅਗਲਾ ਟਕਰਾਅ ਹੋਵੇਗਾ ਹੋਰ ਵੀ ਖ਼ਤਰਨਾਕ ਕੀ ਦਰਿਆਈ ਪਾਣੀਆਂ ਨੂੰ ਲੈ ਕੇ ਹੋਵੇਗਾ ਅਗਲਾ ਯੁੱਧ? <br/>

ਅਜੀਤ ਡੈਸਕ 07-05-2026
ਅੰਮਿ੍ਤਸਰ, 6 ਮਈ (ਸੁਰਿੰਦਰ ਕੋਛੜ)-'ਆਪ੍ਰੇਸ਼ਨ ਸੰਧੂਰ' ਦਾ ਇਕ ਸਾਲ 7 ਮਈ ਨੂੰ ਪੂਰਾ ਹੋ ਰਿਹਾ ਹੈ | ਇਸ ਆਪ੍ਰੇਸ਼ਨ ਦੌਰਾਨ ਭਾਰਤ ਨੇ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) 'ਚ 9 ਅੱਤਵਾਦੀ ਟਿਕਾਣਿਆਂ 'ਤੇ ਸਟੀਕ ਹਵਾਈ ਹਮਲੇ ਕੀਤੇ | ਇਸ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ 4 ਦਿਨਾਂ ਲਈ ਲਗਾਤਾਰ ਟਕਰਾਅ ਜਾਰੀ ਰਿਹਾ | ਜਿਸ ਦੌਰਾਨ ਭਾਰਤ ਨੇ 11 ਪਾਕਿਸਤਾਨੀ ਹਵਾਈ ਅੱਡਿਆਂ 'ਤੇ ਸਟੀਕ ਸਟ੍ਰਾਈਕ ਕੀਤੇ | ਪਾਕਿ ਨੇ ਭਾਰਤ ਵਿਰੁੱਧ ਲਗਭਗ 1,000 ਡਰੋਨ ਅਤੇ ਮਿਜ਼ਾਈਲਾਂ ਦਾਗ਼ੀਆਂ, ਜਿਨ੍ਹਾਂ ਨੂੰ ਭਾਰਤ ਦੇ ਬਹੁ-ਪੱਧਰੀ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਰੋਕਿਆ ਗਿਆ | ਵਿਦੇਸ਼ੀ ਮੀਡੀਆ ਰਿਪੋਰਟਾਂ ਮੁਤਾਬਿਕ ਦੋਵੇਂ ਧਿਰਾਂ ਹੁਣ ਇਹ ਮੰਨ ਸਕਦੀਆਂ ਹਨ ਕਿ ਉਹ ਪ੍ਰਮਾਣੂ ਯੁੱਧ ਭੜਕਾਏ ਬਿਨਾਂ ਇਕ ਸੀਮਤ ਰਵਾਇਤੀ ਯੁੱਧ ਲੜ ਸਕਦੀਆਂ ਹਨ | ਇਨ੍ਹਾਂ ਰਿਪੋਰਟਾਂ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਧੀਨ ਬਦਲਦੀ ਕੂਟਨੀਤਕ ਸਥਿਤੀ ਵੱਲ ਵੀ ਇਸ਼ਾਰਾ ਕੀਤਾ ਗਿਆ | ਇਸ 'ਚ ਕਿਹਾ ਗਿਆ ਹੈ ਕਿ ਟਰੰਪ ਨੇ ਵਾਰ-ਵਾਰ ਜੰਗਬੰਦੀ 'ਚ ਆਪਣੀ ਭੂਮਿਕਾ ਦਾ ਦਾਅਵਾ ਕੀਤਾ | ਹਾਲਾਂਕਿ, ਭਾਰਤ ਨੇ ਹਰ ਵਾਰ ਇਸ ਦਾਅਵੇ ਨੂੰ ਖ਼ਾਰਜ ਕਰਦਿਆਂ ਸਪਸ਼ਟ ਕੀਤਾ ਕਿ ਭਾਰਤ ਇਸ ਮਾਮਲੇ 'ਚ ਤੀਜੇ ਮੁਲਕ ਦੀ ਵਿਚੋਲਗੀ ਸਵੀਕਾਰ ਨਹੀਂ ਕਰੇਗਾ | ਕੁਝ ਰਿਪੋਰਟਾਂ 'ਚ ਸਿੰਧੂ ਜਲ ਸੰਧੀ ਨੂੰ ਭਾਰਤ ਦੇ ਇਕ ਨਿਰਣਾਇਕ ਫ਼ੈਸਲੇ ਵਜੋਂ ਦਰਸਾਇਆ ਗਿਆ ਹੈ | ਭਾਰਤ ਸਰਕਾਰ ਨੇ 1960 ਦੀ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਕੇ ਪਾਕਿ ਨੂੰ ਸਖ਼ਤ ਜਵਾਬ ਦਿੱਤਾ ਹੈ | ਪਾਕਿ ਸਿਆਸਤਦਾਨਾਂ ਨੇ ਸਿੰਧੂ ਜਲ ਸੰਕਟ ਨੂੰ ਪਾਣੀ ਦਾ ਬੰਬ ਦੱਸਦਿਆਂ ਕਿਹਾ ਹੈ ਕਿ ਪਾਕਿ ਦੇ ਸਾਰੇ ਬਿਜਲੀ ਪ੍ਰੋਜੈਕਟ ਅਤੇ ਡੈਮ ਇਸ ਪਾਣੀ 'ਤੇ ਬਣੇ ਹਨ | ਇਸ ਲਈ ਅਸੀਂ ਸਮਝਦੇ ਹਾਂ ਕਿ ਇਹ ਸਾਡੇ 'ਤੇ ਪਿਆ ਇਕ ਪਾਣੀ ਦਾ ਬੰਬ ਹੈ, ਜਿਸ ਨੂੰ ਸਾਨੂੰ ਨਕਾਰਾ ਕਰਨਾ ਪਵੇਗਾ |

ਪਿਛਲੀ ਖ਼ਬਰ ਭਾਈ ਮੰਡ ਤੇ ਭਾਈ ਮੋਹਕਮ ਸਿੰਘ ਨੇ 'ਸਤਿਕਾਰ ਸੋਧ ਐਕਟ' ਦਾ ਕੀਤਾ ਸਵਾਗਤ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਇਸਤਰੀ ਵਿੰਗ ਦੀ 31 ਮੈਂਬਰੀ ਕੋਰ ਕਮੇਟੀ ਐਲਾਨੀ ਰਾਜਨੀਤਿਕ ਪਾਰਟੀਆਂ 33 ਫ਼ੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।