09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਬਰਫ਼ਬਾਰੀ ਤੇ ਮੀਂਹ ਨੇ ਕਸ਼ਮੀਰ 'ਚ ਤਾਪਮਾਨ ਘਟਾਇਆ

ਅਜੀਤ ਡੈਸਕ 20-04-2026
ਸ੍ਰੀਨਗਰ, 19 ਅਪ੍ਰੈਲ (ਪੀ.ਟੀ.ਆਈ.)-ਕਸ਼ਮੀਰ ਦੇ ਉੱਚੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ ਤੇ ਘਾਟੀ ਦੇ ਮੈਦਾਨੀ ਇਲਾਕਿਆਂ 'ਚ ਮੀਂਹ ਪੈਣ ਨਾਲ ਐਤਵਾਰ ਨੂੰ ਤਾਪਮਾਨ ਕਾਫ਼ੀ ਗਿਰਾਵਟ ਦੇਖਣ ਨੂੰ ਮਿਲੀ | ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਾਂਦੀਪੋਰਾ ਜ਼ਿਲ੍ਹੇ ਵਿਚ ਗੁਰੇਜ਼ ਘਾਟੀ ਦੇ ਤੁਲੈਲ ਖੇਤਰ 'ਚ, ਗੰਦਰਬਲ ਜ਼ਿਲ੍ਹੇ ਦੇ ਸੋਨਮਾਰਗ ਖੇਤਰ 'ਚ, ਜ਼ੋਜਿਲਾ ਦੱਰੇ ਦੇ ਦੋਵੇਂ ਪਾਸੇ ਤੇ ਸ਼ੋਪੀਆਂ ਜ਼ਿਲ੍ਹੇ ਨੂੰ ਪੁਣਛ-ਰਾਜੌਰੀ ਖੇਤਰ ਨਾਲ ਜੋੜਨ ਵਾਲੀ ਮੁਗਲ ਸੜਕ ਦੇ ਨਾਲ-ਨਾਲ ਬਰਫ਼ਬਾਰੀ ਹੋਈ | ਉਨ੍ਹਾਂ ਕਿਹਾ ਕਿ ਘਾਟੀ ਦੇ ਮੈਦਾਨੀ ਇਲਾਕਿਆਂ 'ਚ ਦਿਨ ਦੇ ਸ਼ੁਰੂਆਤੀ ਘੰਟਿਆਂ ਵਿਚ ਹਲਕਾ ਤੋਂ ਦਰਮਿਆਨਾ ਮੀਂਹ ਪਿਆ | ਜਿਸਦੇ ਨਾਲ ਮÏਸਮ ਵਿਚ ਸੁਧਾਰ ਹੋਣ ਦੀ ਉਮੀਦ ਹੈ | ਉਨ੍ਹਾਂ ਜਾਣਕਾਰੀ ਦਿੱਤੀ ਕਿ ਮੁਗਲ ਰੋਡ, ਸ੍ਰੀਨਗਰ-ਕਾਰਗਿਲ ਰੋਡ ਤੇ ਬਾਂਦੀਪੋਰਾ-ਗੁਰੇਜ਼ ਸੜਕ ਸਮੇਤ ਕਈ ਮੁੱਖ ਸੜਕਾਂ ਬਰਫ਼ਬਾਰੀ ਕਾਰਨ ਬੰਦ ਕਰ ਦਿੱਤੀਆਂ ਗਈਆਂ ਹਨ |

ਪਿਛਲੀ ਖ਼ਬਰ ਕੋਲਕਾਤਾ ਨੇ ਰਾਜਸਥਾਨ ਨੂੰ 4 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਸੀ.ਬੀ.ਆਈ. ਦਾ 'ਅਭੈ' ਜਲਦੀ ਹੀ ਡਿਜੀਟਲ ਗਿ੍ਫ਼ਤਾਰੀ ਗਰੋਹਾਂ ਦਾ ਮੁਕਾਬਲਾ ਕਰਨ ਲਈ ਹੋਵੇਗਾ ਲਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।