10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਭੋਗ 'ਤੇ ਵਿਸ਼ੇਸ਼-ਸਵ. ਬਲਬੀਰ ਕੌਰ

ਅਜੀਤ ਡੈਸਕ 15-04-2026

ਅਹਿਮਦਗੜ੍ਹ : ਨਿਮਰਤਾ ਦੀ ਮੂਰਤ, ਸਮਾਜ ਸੇਵਕ ਤੇ ਧਾਰਮਿਕ ਸੁਭਾਅ ਦੇ ਮਾਲਕ ਸਵ. ਬਲਵੀਰ ਕੌਰ ਦਾ ਜਨਮ ਪਾਕਿਸਤਾਨ ਦੇ ਨਾਮਵਰ ਜਗੀਰਦਾਰ ਪਰਿਵਾਰ ਦੇ ਕਿਰਪਾਲ ਸਿੰਘ ਮਲਹੋਤਰਾ ਦੇ ਘਰ ਹੋਇਆ | ਇੱਕ ਵਿਸ਼ੇਸ਼ ਰੇਲ ਗੱਡੀ ਰਾਹੀਂ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਮਲਹੋਤਰਾ ਪਰਿਵਾਰ ਪੰਜਾਬ ਦੇ ਮੋਗਾ ਸ਼ਹਿਰ ਵਿਚ ਆ ਵਸਿਆ | 1956 ਵਿਚ ਆਪ ਜੀ ਦਾ ਆਨੰਦ ਕਾਰਜ ਪ੍ਰੇਮ ਸਿੰਘ 'ਬਹਿਲ' ਨਾਲ ਹੋਇਆ | ਜਿਸ ਉਪਰੰਤ ਆਪ ਦੇ ਘਰ 2 ਪੁੱਤਰਾਂ ਅਤੇ 2 ਧੀਆਂ ਨੇ ਜਨਮ ਲਿਆ | ਬਲਬੀਰ ਕੌਰ ਦੇ ਪਤੀ ਪ੍ਰੇਮ ਸਿੰਘ ਬਹਿਲ ਅਕਾਲੀ ਰਾਜਨੀਤੀ ਦੇ ਨਾਲ ਨਾਲ ਜਿੱਥੇ ਗੁਰੂ ਘਰ ਨਾਲ ਜੁੜੇ ਰਹੇ ਉੱਥੇ ਮਾਤਾ ਜੀ ਨੇ ਵੀ ਅਹਿਮਦਗੜ੍ਹ ਸ਼ਹਿਰ ਦੇ ਸਿੱਖ ਪਰਿਵਾਰਾਂ ਦੀਆਂ ਬੀਬੀਆਂ ਅਤੇ ਬੱਚਿਆਂ ਨੂੰ ਇਸਤਰੀ ਸਤਿ-ਸੰਗ ਸਭਾ ਅਤੇ ਹੋਰ ਜਥੇਬੰਦੀਆਂ ਰਾਹੀਂ ਸਿੱਖ ਧਰਮ ਦੀਆਂ ਸਿੱਖਿਆਵਾਂ ਨਾਲ ਜੋੜਨ ਦਾ ਕਾਰਜ ਕੀਤਾ | ਮਾਤਾ ਜੀ ਦਾ ਇੱਕ ਭਾਣਜਾ ਕੁਲਪ੍ਰੀਤ ਸਿੰਘ ਮਲਹੋਤਰਾ ਸਾਈਕਲ ਮੈਨੂਫੈਕਚਰਿੰਗ ਐਸੋਸੀਏਸ਼ਨ ਦਾ ਵੱਡਾ ਅਹੁਦੇਦਾਰ ਹੈ | ਆਪ ਜੀ ਦੀਆਂ ਬੇਟੀਆਂ ਵਿਆਹ ਉਪਰੰਤ ਆਪਣੇ ਘਰਾਂ ਵਿਚ ਖ਼ੁਸ਼ੀ ਖ਼ੁਸ਼ੀ ਰਹਿ ਰਹੀਆਂ ਹਨ | ਕੁਝ ਸਾਲ ਪਹਿਲਾਂ ਆਪ ਕਾਰੋਬਾਰੀ ਰੁਝੇਵਿਆਂ ਕਾਰਨ ਪਰਿਵਾਰ ਸਮੇਤ ਲੁਧਿਆਣਾ ਵਿਖੇ ਆ ਵਸੇ | ਜਿੱਥੇ ਉਨ੍ਹਾਂ ਦਾ ਵੱਡਾ ਸਪੁੱਤਰ ਅਮਰਜੀਤ ਸਿੰਘ 'ਬਹਿਲ' ਵੱਡਾ ਕਾਰੋਬਾਰੀ ਹੈ ਤੇ ਉਨ੍ਹਾਂ ਦਾ ਪੋਤਾ ਚਰਨਜੋਤ ਸਿੰਘ 'ਕਿੱਟੂ ਬਹਿਲ' ਦਾਦੇ ਵਲੋਂ ਮਿਲੀ ਰਾਜਨੀਤੀ ਦੀ ਗੁੜ੍ਹਤੀ ਤਹਿਤ ਯੂਥ ਕਾਂਗਰਸ ਦਾ ਵੱਡਾ ਆਗੂ ਅਤੇ ਦੂਸਰਾ ਐਡਵੋਕੇਟ ਕਰਨਜੋਤ ਸਿੰਘ ਬਹਿਲ ਵਕਾਲਤ ਕਰ ਰਿਹਾ ਹੈ | ਆਪ ਜੀ ਦਾ ਦੂਸਰਾ ਸਪੁੱਤਰ ਸੁਖਜਿੰਦਰ ਸਿੰਘ 'ਬਹਿਲ' ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੀਨੀਅਰ ਐਡਵੋਕੇਟ ਵਜੋਂ ਮਨੋਨੀਤ ਹੈ ਤੇ ਮਾਤਾ ਵਲੋਂ ਮਿਲੇ ਅਸ਼ੀਰਵਾਦ ਸਦਕਾ ਚੰਡੀਗੜ੍ਹ ਦੇ ਸੈਕਟਰ 8 ਦੇ ਗੁਰਦੁਆਰਾ ਸਾਹਿਬ ਵਿਖੇ ਲੰਮੇ ਸਮੇਂ ਤੋਂ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ | ਸੁਖਜਿੰਦਰ ਸਿੰਘ ਬਹਿਲ ਦਾ ਇੱਕ ਪੁੱਤਰ ਗੌਰਵਵੀਰ ਸਿੰਘ 'ਬਹਿਲ' ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਐਡਵੋਕੇਟ ਜਨਰਲ ਵਜੋਂ ਸੇਵਾ ਨਿਭਾਅ ਰਹੇ ਹਨ ਤੇ ਦੂਸਰਾ ਬੇਟਾ ਮਨਮੀਤ ਸਿੰਘ ਬਹਿਲ ਮਨੁੱਖੀ ਅਧਿਕਾਰਾਂ ਸੰਗਠਨ ਵਿਚ ਸੇਵਾ ਨਿਭਾ ਰਹੇ ਹਨ | ਬਲਬੀਰ ਕੌਰ ਬਹਿਲ ਅਖੀਰ 10 ਅਪ੍ਰੈਲ 2026 ਨੂੰ ਇਸ ਦੁਨੀਆਂ ਨੂੰ ਛੱਡ ਕੇ ਅਕਾਲ ਪੁਰਖ ਦੇ ਭਾਣੇ ਅਨੁਸਾਰ ਸੱਚਖੰਡ ਜਾ ਬਿਰਾਜੇ ਹਨ | ਆਪ ਜੀ ਨਮਿੱਤ ਰੱਖੇ ਅਖੰਡ ਸਾਹਿਬ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਮਿਤੀ 15 ਅਪ੍ਰੈਲ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਜ਼ 1 ਦੁੱਗਰੀ (ਲੁਧਿਆਣਾ) ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ | - ਸੁਖਜੀਤ ਸਿੰਘ ਖੇੜਾ

ਪਿਛਲੀ ਖ਼ਬਰ ਸਰਹੱਦ ਪਾਰ ਤੋਂ ਗ਼ੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਵੱਡੇ ਗਰੋਹ ਦਾ ਪਰਦਾਫਾਸ਼,3 ਕਾਬੂ ਅਗਲੀ ਖ਼ਬਰ ਬਾਪੂ ਤਰਸੇਮ ਸਿੰਘ ਨੇ ਪੰਥਕ ਏਕਤਾ ਨੂੰ ਸਮੇਂ ਦੀ ਲੋੜ ਦੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।