13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪਾਕਿ ਗੈਂਗਸਟਰ ਭੱਟੀ ਸਮੇਤ 2 ਖਿਲਾਫ਼ ਦੋਸ਼ ਪੱਤਰ ਦਾਖ਼ਲ <br/>

ਅਜੀਤ ਡੈਸਕ 03-04-2026
ਨਵੀਂ ਦਿੱਲੀ, 2 ਅਪ੍ਰੈਲ (ਏਜੰਸੀ)-ਐਨ.ਆਈ.ਏ. ਨੇ ਪਿਛਲੇ ਸਾਲ ਯੂਟਿਊਬਰ ਰੋਜਰ ਸੰਧੂ ਦੇ ਜਲੰਧਰ ਸਥਿਤ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਸੰਬੰਧ 'ਚ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਸਮੇਤ ਦੋ ਮੁਲਜ਼ਮਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਹੈ | ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਜਿਸ ਨੇ ਪਿਛਲੇ ਦਸੰਬਰ 'ਚ ਪੰਜਾਬ ਪੁਲਿਸ ਤੋਂ ਕੇਸ ਆਪਣੇ ਹੱਥ 'ਚ ਲਿਆ ਸੀ, ਨੇ ਇਕ ਵਿਸ਼ੇਸ਼ ਅਦਾਲਤ 'ਚ ਦਾਇਰ ਕੀਤੇ ਪੂਰਕ ਦੋਸ਼ ਪੱਤਰ 'ਚ ਸ਼ਹਿਜ਼ਾਦ ਨੂੰ ਭਗÏੜਾ ਨਾਮਜ਼ਦ ਕੀਤਾ ਹੈ | ਦੋਸ਼ ਪੱਤਰ 'ਚ ਨਾਮਜ਼ਦ ਦੂਜਾ ਦੋਸ਼ੀ ਦੀਪੇਂਦਰ ਪ੍ਰਤਾਪ ਸਿੰਘ ਉਰਫ਼ ਦੀਪਨ ਰਾਣਾ ਹੈ, ਜਿਸ ਨੂੰ ਇਸ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਹੈ | ਪੰਜਾਬ ਪੁਲਿਸ ਜਿਸ ਨੇ ਪਿਛਲੇ ਸਾਲ ਮਾਰਚ 'ਚ ਕੇਸ ਦਰਜ ਕੀਤਾ ਸੀ, ਨੇ ਪਹਿਲਾਂ ਆਪਣੀ ਜਾਂਚ ਦੇ ਆਧਾਰ 'ਤੇ 9 ਵਿਅਕਤੀਆਂ ਖਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਸੀ | ਜਲੰਧਰ ਜ਼ਿਲ੍ਹੇ ਦੇ ਰਾਏਪੁਰ ਰਸੂਲਪੁਰ ਪਿੰਡ 'ਚ ਸੰਧੂ ਦੇ ਘਰ 'ਤੇ ਗ੍ਰਨੇਡ ਹਮਲਾ 16 ਮਾਰਚ, 2025 ਦੀ ਸਵੇਰ ਨੂੰ ਕੀਤਾ ਗਿਆ ਸੀ |

ਪਿਛਲੀ ਖ਼ਬਰ ਭਾਜਪਾ ਰਾਸ਼ਟਰਪਤੀ ਸ਼ਾਸਨ ਲਗਾਉਣ ਲਈ ਅਸ਼ਾਂਤੀ ਦੀ 'ਸਾਜਿਸ਼' ਕਰ ਰਹੀ ਹੈ- ਮਮਤਾ <br/> ਅਗਲੀ ਖ਼ਬਰ ਰਿਫਾਇਨਰੀਆਂ ਨੂੰ ਐਲ.ਪੀ.ਜੀ. 'ਫੀਡਸਟਾਕ' ਦਾ ਇਕ ਹਿੱਸਾ ਪੈਟਰੋ ਕੈਮੀਕਲ ਉਦਯੋਗਾਂ ਨੂੰ ਸਪਲਾਈ ਕਰਨ ਦਾ ਨਿਰਦੇਸ਼ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।