21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਵਕਾਲਤ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦਾ ਕਤਲ <br/>

ਅਜੀਤ ਡੈਸਕ 02-04-2026

ਖਰੜ, 1 ਅਪ੍ਰੈਲ (ਜੰਡਪੁਰੀ)-ਖਰੜ ਨੇੜਲੀ ਇਕ ਨਿੱਜੀ ਯੂਨੀਵਰਸਿਟੀ ਵਿਖੇ ਵਕਾਲਤ ਦੀ ਪੜ੍ਹਾਈ ਕਰ ਰਹੇ ਇਕ ਵਿਦਿਆਰਥੀ ਦਾ ਹੋਰਨਾਂ ਲੜਕਿਆਂ ਵਲੋਂ ਕੁੱਟਮਾਰ ਕਰਨ ਉਪਰੰਤ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ | ਮਿ੍ਤਕ ਦੀ ਪਛਾਣ ਅਮਨ ਦਹੀਆ ਪੁੱਤਰ ਸੁੰਦਰ ਦਹੀਆ ਵਾਸੀ ਪਿੰਡ ਗੜ੍ਹੀ ਵਾਲਾ ਜ਼ਿਲ੍ਹਾ ਸੋਨੀਪਤ (ਹਰਿਆਣਾ) ਵਜੋਂ ਹੋਈ ਹੈ | ਇਸ ਸੰਬੰਧੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੇ ਚਾਚਾ ਅਨਿਲ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਅਮਨ ਦਹੀਆ ਦੇ ਦੋਸਤ ਹਰਸ਼ ਨੇ ਫ਼ੋਨ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਅਮਨ ਦਹੀਆ ਨੂੰ ਕੁਝ ਲੜਕਿਆਂ ਨੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਹੈ, ਜਿਸ ਨੂੰ ਉਹ ਹਸਪਤਾਲ ਲੈ ਕੇ ਜਾ ਰਹੇ ਹਨ | ਉਨ੍ਹਾਂ ਹਰਸ਼ ਨੂੰ ਕਿਹਾ ਕਿ ਮੇਰੀ ਅਮਨ ਦਹੀਆ ਨਾਲ ਗੱਲ ਕਰਵਾਈ ਜਾਵੇ, ਜਿਸ ਤੋਂ ਬਾਅਦ ਅਮਨ ਦਹੀਆ ਨੇ ਉਸ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਰਾਮ, ਮੋਨੰੂ ਤੇ ਵਿਨੈ ਨੇ ਇਕ ਗਲੀ 'ਚ ਮੈਨੂੰ ਘੇਰ ਲਿਆ ਤੇ ਲੜਕੀ ਲਵੀਸਾ ਨੇ ਇਨ੍ਹਾਂ ਨੂੰ ਮੈਨੂੰ ਮਾਰਨ ਲਈ ਕਿਹਾ | ਇਸ ਦੌਰਾਨ ਰਾਮ ਨੇ ਮੇਰੀ ਛਾਤੀ ਅਤੇ ਪਿੱਠ 'ਤੇ ਚਾਕੂ ਨਾਲ ਵਾਰ ਕੀਤੇ ਤੇ ਹੁਣ ਮੇਰੇ ਦੋਸਤ ਮੈਨੂੰ ਹਸਪਤਾਲ ਲਿਜਾ ਰਹੇ ਹਨ | ਪਰ ਜਦ ਉਹ ਹਸਪਤਾਲ ਪਹੁੰਚੇ ਤਾਂ ਅਮਨ ਦਹੀਆ ਦੀ ਮੌਤ ਹੋ ਚੁੱਕੀ ਸੀ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਰਾਮ, ਮੋਨੂੰ, ਵਿਨੈ ਤੇ ਲਵਿਸਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ, ਖ਼ਰੀਦ ਦੇ ਪਹਿਲੇ ਦਿਨ ਹੀ ਮੰਡੀ 'ਚ ਲੱਗੇ ਗੰਦਗੀ ਦੇ ਢੇਰ <br/> ਅਗਲੀ ਖ਼ਬਰ ਡੀ.ਏ. ਵਾਧੇ ਨੂੰ ਲਾਗੂ ਕਰਨਾ ਲਾਜ਼ਮੀ ਨਹੀਂ, ਪੰਜਾਬ ਸਰਕਾਰ ਦਾ ਹਾਈ ਕੋਰਟ 'ਚ ਜਵਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।