29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਮੈਚ ਖੇਡਦੇ ਫੁੱਟਬਾਲ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ <br/>

ਅਜੀਤ ਡੈਸਕ 11-03-2026

ਮਜਾਰੀ/ਸਾਹਿਬਾ, 10 ਮਾਰਚ (ਨਿਰਮਲਜੀਤ ਸਿੰਘ ਚਾਹਲ)-ਕਸਬਾ ਮਜਾਰੀ ਦੇ ਉੱਭਰ ਰਹੇ ਫੁੱਟਬਾਲ ਦੇ ਨੌਜਵਾਨ ਖਿਡਾਰੀ ਰਵਿੰਦਰ ਸਿੰਘ (24 ਸਾਲ) ਪੁੱਤਰ ਕਸ਼ਮੀਰ ਸਿੰਘ ਦੀ ਪਿੰਡ ਬਛੌੜੀ ਵਿਖੇ ਚੱਲ ਰਹੇ ਫੁੱਟਬਾਲ ਟੂਰਨਾਮੈਂਟ ਦੌਰਾਨ ਮੈਚ ਖੇਡਦੇ ਸਮੇਂ ਗਰਾਉਂਡ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਇਹ ਖਿਡਾਰੀ ਨਾਮਧਾਰੀ ਕਲੱਬ ਭੈਣੀ ਸਾਹਿਬ ਅਕੈਡਮੀ ਲੁਧਿਆਣਾ ਵਲੋਂ ਪੂਰੇ ਪੰਜਾਬ ਵਿਚ ਮੈਚ ਖੇਡਦਾ ਸੀ | ਅੱਜ ਦਾ ਮੈਚ ਮਜਾਰੀ-ਚੱਕ ਫੁੱਲੂ ਅਤੇ ਬਲਾਚੌਰ-ਬਕਾਪੁਰ ਦੀਆਂ ਦੋ-ਦੋ ਪਿੰਡਾਂ ਦੀ ਇੱਕ ਟੀਮ ਬਣਾ ਕੇ ਮੈਚ ਖੇਡਿਆ ਜਾ ਰਿਹਾ ਸੀ | ਮੈਚ ਚੱਲਦੇ ਨੂੰ ਸਿਰਫ਼ 15 ਮਿੰਟ ਹੀ ਹੋਏ ਸਨ ਕਿ ਖਿਡਾਰੀ ਨੂੰ ਅਚਾਨਕ ਜ਼ਬਰਦਸਤ ਦਿਲ ਦਾ ਦੌਰਾ ਪੈ ਗਿਆ | ਰਵਿੰਦਰ ਸਿੰਘ ਮਜਾਰੀ ਚੱਕ ਫੁੱਲੂ ਦੀ ਟੀਮ ਵਲੋਂ ਖੇਡ ਰਿਹਾ ਸੀ | ਰਵਿੰਦਰ ਸਿੰਘ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ 11 ਮਾਰਚ ਦਿਨ ਬੁੱਧਵਾਰ ਨੂੰ ਕਸਬਾ ਮਜਾਰੀ ਦੀ ਸ਼ਮਸ਼ਾਨਘਾਟ ਵਿਚ 11 ਵਜੇ ਕੀਤਾ ਜਾਵੇਗਾ |

ਪਿਛਲੀ ਖ਼ਬਰ ਸਰਹੱਦ 'ਤੇ ਬੀ.ਐਸ.ਐਫ. ਵਲੋਂ ਪਾਕਿਸਤਾਨੀ ਤਸਕਰ ਢੇਰ ਅਗਲੀ ਖ਼ਬਰ ਖੇਤੀ ਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਡਟ ਕੇ ਸੰਘਰਸ਼ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।