14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਰਾਜਪਾਲ ਕਟਾਰੀਆ ਵਲੋਂ ਜੈਨ ਭਗਵਤੀ ਦੀਕਸ਼ਾ ਸਮਾਰੋਹ 'ਚ ਸ਼ਿਰਕਤ ਕਿਹਾ, ਜੈਨ ਧਰਮ ਨੇ ਦੁਨੀਆ ਨੂੰ ਸ਼ਾਂਤੀ, ਦਇਆ ਅਤੇ ਸਹਿਣਸ਼ੀਲਤਾ ਦਾ ਦਿੱਤਾ ਸੰਦੇਸ਼ <br/>

ਅਜੀਤ ਡੈਸਕ 23-02-2026

ਮਲੇਰਕੋਟਲਾ, 22 ਫ਼ਰਵਰੀ (ਥਿੰਦ, ਸਰੌਦ, ਜੈਨ)-ਮਲੇਰਕੋਟਲਾ ਵਿਖੇ ਕਰਵਾਏ ਜੈਨ ਭਗਵਤੀ ਦੀਕਸ਼ਾ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਉਨ੍ਹਾਂ ਨਾਲ ਉਨ੍ਹਾਂ ਦੀ ਧਰਮ ਪਤਨੀ ਅਨੀਤਾ ਕਟਾਰੀਆ ਵੀ ਦੀਕਸ਼ਾ ਸਮਾਗਮ ਵਿਚ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਦੀਕਸ਼ਾ ਲੈਣ ਵਾਲੀਆਂ ਵੈਰਾਗਨਾਂ ਅਰਾਧਿਆ ਜੈਨ ਅਤੇ ਕਿ੍ਤਿਕਾ ਜੈਨ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ਸੰਬੋਧਨ ਕਰਦੇ ਹੋਏ ਰਾਜਪਾਲ ਕਟਾਰੀਆ ਨੇ ਕਿਹਾ ਕਿ ਦੀਕਸ਼ਾ ਸਿਰਫ਼ ਇਕ ਰਸਮ ਨਹੀਂ, ਬਲਕਿ ਆਤਮਿਕ ਜਾਗਰਤੀ ਅਤੇ ਸੰਯਮ ਭਰੇ ਜੀਵਨ ਦੀ ਸ਼ੁਰੂਆਤ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਦੇ ਮਨ ਵਿਚ ਛੋਟੀ ਉਮਰ ਵਿਚ ਹੀ ਵੈਰਾਗ ਅਤੇ ਆਤਮ-ਕਲਿਆਣ ਦੀ ਭਾਵਨਾ ਜਾਗਦੀ ਹੈ, ਉਹ ਸਮਾਜ ਲਈ ਪ੍ਰੇਰਣਾ ਸਰੂਪ ਬਣਦੇ ਹਨ | ਉਨ੍ਹਾਂ ਕਿਹਾ, ਸੰਯਮ, ਸੱਚਾਈ ਅਤੇ ਅਹਿੰਸਾ ਦਾ ਮਾਰਗ ਮਨੁੱਖਤਾ ਨੂੰ ਉੱਚਾ ਚੁੱਕਦਾ ਹੈ | ਜੈਨ ਧਰਮ ਨੇ ਸਦੀਆਂ ਤੋਂ ਦੁਨੀਆ ਨੂੰ ਸ਼ਾਂਤੀ, ਦਇਆ ਅਤੇ ਸਹਿਣਸ਼ੀਲਤਾ ਦਾ ਸੰਦੇਸ਼ ਦਿੱਤਾ ਹੈ | ਰਾਜਪਾਲ ਕਟਾਰੀਆ ਨੇ ਅਰਾਧਿਆ ਜੈਨ ਅਤੇ ਕਰੀਤਿਕਾ ਜੈਨ ਦੇ ਮਾਤਾ-ਪਿਤਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਆਪਣੇ ਦਿਲ ਦੇ ਟੁਕੜੇ ਨੂੰ ਧਰਮ ਮਾਰਗ 'ਤੇ ਸਮਰਪਿਤ ਕਰਨ ਜਾ ਰਹੇ ਹਨ, ਜੋ ਬਹੁਤ ਵੱਡਾ ਤਿਆਗ ਹੈ | ਉਨ੍ਹਾਂ ਕਿਹਾ ਕਿ ਇਨਸਾਨ ਆਪਣੇ ਕਰਮਾਂ ਨਾਲ ਅਮਰ ਹੁੰਦਾ ਹੈ ਅਤੇ ਸੰਯਮ ਦਾ ਜੀਵਨ ਸਭ ਤੋਂ ਉੱਚਾ ਜੀਵਨ ਮੰਨਿਆ ਗਿਆ ਹੈ | ਉਨ੍ਹਾਂ ਨੇ ਜੈਨ ਸਮਾਜ ਦੀ ਏਕਤਾ, ਸੇਵਾ ਭਾਵਨਾ ਅਤੇ ਸੰਸਕਾਰਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਅਧਿਆਤਮਿਕ ਸਮਾਗਮ ਸਮਾਜ ਵਿਚ ਨੇਕੀ ਅਤੇ ਨੈਤਿਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ | ਰਾਜਪਾਲ ਕਟਾਰੀਆ ਨੇ ਦੀਖਿਆਰਥੀਆਂ ਨੂੰ ਉਜਵਲ ਆਤਮਿਕ ਜੀਵਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਮੂਹ ਜੈਨ ਸਮਾਜ ਨੂੰ ਇਸ ਪਵਿੱਤਰ ਆਯੋਜਨ ਲਈ ਮੁਬਾਰਕਬਾਦ ਦਿੱਤੀ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸਾਧਵੀਆਂ, ਸਮਾਜਕ ਆਗੂਆਂ ਅਤੇ ਭਗਤਜਨ ਹਾਜ਼ਰ ਰਹੇ ਅਤੇ ਆਤਮਿਕ ਅਨੰਦ ਦਾ ਅਨੁਭਵ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ, ਐਸ.ਐਸ.ਪੀ. ਗਗਨ ਅਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਮੌਸਮੀ ਤਪਸ਼ ਵਿਚ ਅਚਾਨਕ ਵਾਧਾ ਕਣਕ ਦੀ ਫ਼ਸਲ ਲਈ ਨੁਕਸਾਨਦੇਹ <br/> ਅਗਲੀ ਖ਼ਬਰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਬਠਿੰਡਾ ਦੀ ਐਸ.ਐਸ.ਪੀ. ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।