29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸ਼ਾਂਤੀ ਬੋਰਡ ਗਾਜ਼ਾ ਦੇ ਮੁੜਨਿਰਮਾਣ ਤੇ ਫ਼ੌਜ ਭੇਜਣ ਲਈ ਸਹਿਮਤ-ਟਰੰਪ

ਅਜੀਤ ਡੈਸਕ 20-02-2026
ਵਾਸ਼ਿੰਗਟਨ, 19 ਫਰਵਰੀ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਾਂਤੀ ਬੋਰਡ (ਬੋਰਡ ਆਫ਼ ਪੀਸ) ਦੀ ਪਹਿਲੀ ਮੀਟਿੰਗ 'ਚ ਦੱਸਿਆ ਕਿ ਸੰਸਥਾ ਦੇ 9 ਮੈਂਬਰ ਗਾਜ਼ਾ ਰਾਹਤ ਪੈਕੇਜ ਲਈ 7 ਅਰਬ ਅਮਰੀਕੀ ਡਾਲਰ ਦੇਣ 'ਤੇ ਸਹਿਮਤ ਹੋਏ ਹਨ ਅਤੇ ਪੰਜ ਦੇਸ਼ ਜੰਗ ਨਾਲ ਜੂਝ ਰਹੇ ਫਿਲਸਤੀਨੀ ਇਲਾਕੇ 'ਚ ਇਕ ਅੰਤਰਰਾਸ਼ਟਰੀ ਸਥਿਰਤਾ ਬਲ (ਇੰਟਰਨੈਸ਼ਨਲ ਸਟੈਬੀਲੇਸ਼ਨ ਫੋਰਸ) 'ਚ ਹਿੱਸਾ ਲੈਣ ਲਈ ਸੈਨਿਕਾਂ ਨੂੰ ਭੇਜਣ 'ਤੇ ਸਹਿਮਤ ਹੋਏ ਹਨ | ਇੰਡੋਨੇਸ਼ੀਆ, ਮੋਰਾਕੋ, ਕਜ਼ਾਕਿਸਤਾਨ, ਕੋਸੋਵੋ ਤੇ ਅਲਬਾਨੀਆ ਨੇ ਗਾਜ਼ਾ ਸਥਿਰਤਾ ਬਲ ਲਈ ਸੈਨਿਕ ਭੇਜਣ ਦਾ ਵਾਅਦਾ ਕੀਤਾ ਹੈ, ਜਦੋਂ ਕਿ ਮਿਸਰ ਤੇ ਜਾਰਡਨ ਨੇ ਇਨ੍ਹਾਂ ਕੋਸ਼ਿਸ਼ਾਂ ਲਈ ਪੁਲਿਸ ਨੂੰ ਸਿਖਲਾਈ ਦੇਣ ਦਾ ਵਾਅਦਾ ਕੀਤਾ ਹੈ | ਸੈਨਿਕਾਂ ਨੂੰ ਸ਼ੁਰੂ 'ਚ ਰਫ਼ਾਹ 'ਚ ਤਾਇਨਾਤ ਕੀਤਾ ਜਾਏਗਾ | ਨਵੇਂ ਬਣੇ ਅੰਤਰਰਾਸ਼ਟਰੀ ਸਥਿਰਤਾ ਬਲ ਦੇ ਮੁਖੀ ਮੇਜਰ ਜਨਰਲ ਜੈਸਪਰ ਜੇਫ਼ਰਸ ਨੇ ਕਿਹਾ ਕਿ ਯੋਜਨਾ 'ਚ ਗਾਜ਼ਾ ਲਈ 12000 ਪੁਲਿਸ ਤੇ 20,000 ਸੈਨਿਕ ਸ਼ਾਮਿਲ ਹਨ | ਦੱਸਣਯੋਗ ਹੈ ਕਿ ਭਾਰਤ ਨੇ ਸ਼ਾਂਤੀ ਬੋਰਡ ਦੀ ਪਹਿਲੀ ਮੀਟਿੰਗ 'ਚ ਨਿਗਰਾਨ ਦੇਸ਼ ਵਜੋਂ ਹਿੱਸਾ ਲਿਆ | ਭਾਰਤ ਵਲੋਂ ਵਾਸ਼ਿੰਗਟਨ ਡੀ.ਸੀ. 'ਚ ਭਾਰਤੀ ਅੰਬੈਸੀ ਦੇ ਚਾਰਜ ਡੀ ਅਫੇਅਰਜ਼ ਨਾਮਗਿਆ ਖੰਪਾ ਨੇ ਪ੍ਰਤੀਨਿਧਤਾ ਕੀਤੀ |

ਪਿਛਲੀ ਖ਼ਬਰ 'ਪ੍ਰੀ-ਜੀ.ਐਸ.ਟੀ.' ਬਕਾਇਆਂ ਦੀ ਵਸੂਲੀ ਲਈ 91.10 ਕਰੋੜ ਰੁਪਏ ਦੀਆਂ 136 ਜਾਇਦਾਦਾਂ ਅਟੈਚ-ਚੀਮਾ <br/> ਅਗਲੀ ਖ਼ਬਰ ਰੈਗੂਲਰ ਕਰਨ ਤੋਂ ਬਾਅਦ ਨਿਗਮ ਯੂ-ਟਰਨ ਨਹੀਂ ਲੈ ਸਕਦਾ-ਹਾਈ ਕੋਰਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।