27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅੰਮਿ੍ਤਸਰ-ਮਾਨਸੀ-ਅੰਮਿ੍ਤਸਰ ਰਿਜ਼ਰਵਡ ਵਿਸ਼ੇਸ਼ ਰੇਲਗੱਡੀ 24 ਤੋਂ ਚਲਾਈ ਜਾਵੇਗੀ

ਅਜੀਤ ਡੈਸਕ 20-02-2026
ਅੰਮਿ੍ਤਸਰ, 19 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਰੇਲਵੇ ਵਲੋਂ ਰੇਲ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਅੰਮਿ੍ਤਸਰ-ਮਾਨਸੀ-ਅੰਮਿ੍ਤਸਰ (04610/04609) ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਅੰਮਿ੍ਤਸਰ-ਮਾਨਸੀ-ਅੰਮਿ੍ਤਸਰ ਰਿਜ਼ਰਵਡ ਵਿਸ਼ੇਸ਼ ਐਕਸਪ੍ਰੈਸ ਰਿਜ਼ਰਵਡ ਵਿਸ਼ੇਸ਼ ਐਕਸਪ੍ਰੈਸ ਰੇਲਗੱਡੀ 04610 24/02/2026, 28/02/2026 ਅਤੇ 04/03/2026 (ਤਿੰਨ ਯਾਤਰਾਵਾਂ) ਨੂੰ ਅੰਮਿ੍ਤਸਰ ਤੋਂ ਮਾਨਸੀ ਲਈ ਰਵਾਨਾ ਹੋਵੇਗੀ | ਇਹ ਰਿਜ਼ਰਵਡ ਵਿਸ਼ੇਸ਼ ਐਕਸਪ੍ਰੈਸ ਰੇਲਗੱਡੀ 04610 ਅੰਮਿ੍ਤਸਰ ਤੋਂ 8:10 ਵਜੇ ਰਵਾਨਾ ਹੋਵੇਗੀ ਅਤੇ ਲਗਭਗ 30 ਘੰਟਿਆਂ ਬਾਅਦ 02:30 ਵਜੇ ਮਾਨਸੀ ਪਹੁੰਚੇਗੀ | ਇਸੇ ਤਰ੍ਹਾਂ ਮਾਨਸੀ ਤੋਂ ਅੰਮਿ੍ਤਸਰ ਲਈ ਰਿਜ਼ਰਵਡ ਵਿਸ਼ੇਸ਼ ਐਕਸਪ੍ਰੈਸ (ਨੰਬਰ-04609) 26/02/2026, 02/03/2026 ਅਤੇ 06/03/2026 (ਤਿੰਨ ਯਾਤਰਾਵਾਂ) ਨੂੰ ਰਵਾਨਾ ਹੋਵੇਗੀ | ਇਹ ਰੇਲਗੱਡੀ ਸਵੇਰੇ 4:00 ਵਜੇ ਮਾਨਸੀ ਤੋਂ ਰਵਾਨਾ ਹੋਵੇਗੀ ਅਤੇ ਲਗਭਗ 33 ਘੰਟੇ ਬਾਅਦ ਦੁਪਹਿਰ 13:15 ਵਜੇ ਅੰਮਿ੍ਤਸਰ ਪਹੁੰਚੇਗੀ |

ਪਿਛਲੀ ਖ਼ਬਰ ਪੰਜਾਬ ਆਉਣਗੇ ਰਾਹੁਲ ਗਾਂਧੀ-28 ਨੂੰ ਬਰਨਾਲਾ 'ਚ ਰੈਲੀ ਨੂੰ ਕਰਨਗੇ ਸੰਬੋਧਨ <br/> ਅਗਲੀ ਖ਼ਬਰ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਹੀਦੀ ਸਾਕੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।