27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅਕਾਲੀ ਦਲ ਵਲੋਂ ਉਦਯੋਗ ਤੇ ਵਪਾਰ ਵਿੰਗ ਦਾ ਵਿਸਥਾਰ <br/>

ਅਜੀਤ ਡੈਸਕ 20-02-2026
ਚੰਡੀਗੜ੍ਹ, 19 ਫ਼ਰਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ, ਉਦਯੋਗ ਅਤੇ ਵਪਾਰ ਵਿੰਗ ਦੇ ਪ੍ਰਧਾਨ ਐਨ.ਕੇ. ਸ਼ਰਮਾ ਨੇ ਉਦਯੋਗ ਅਤੇ ਵਪਾਰ ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਇਸ ਵਿਚ ਉਦਯੋਗ ਅਤੇ ਵਪਾਰ ਵਰਗ ਨਾਲ ਸੰਬੰਧਿਤ ਹੋਰ ਪਾਰਟੀ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕੀਤਾ ਹੈ | ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਣਕਾਰੀ ਦਿੰਦਿਆਂ ਐਨ. ਕੇ. ਸ਼ਰਮਾ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਵਪਾਰ ਵਿੰਗ ਦੀ ਕੋਰ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ ਹੈ, ਉਨ੍ਹਾਂ 'ਚ ਅਸ਼ੋਕ ਮੱਕੜ ਲੁਧਿਆਣਾ, ਜਸਪਾਲ ਸਿੰਘ ਬਿੱਟੂ ਚੱਠਾ ਪਟਿਆਲਾ, ਚਰਨਦੀਪ ਸਿੰਘ ਚੰਨੀ ਲੁਧਿਆਣਾ, ਕੁਲਦੀਪ ਸਿੰਘ ਲੱਕੀ ਨਵਾਂਸ਼ਹਿਰ ਅਤੇ ਦਿਲਾਵਰ ਸਿੰਘ ਬਲਾਚੌਰ ਦੇ ਨਾਂਅ ਸ਼ਾਮਿਲ ਹਨ, ਜਿਨ੍ਹਾਂ ਆਗੂਆਂ ਨੂੰ ਵਪਾਰ ਤੇ ਉਦਯੋਗ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿਚ ਕਰਨ ਕੌੜਾ ਲੁਧਿਆਣਾ, ਗੁਰਕਿਰਪਾਲ ਸਿੰਘ ਸੰਧੂ ਮੁਹਾਲੀ, ਇਕਬਾਲ ਸਿੰਘ ਹੁਸ਼ਿਆਰਪੁਰ ਅਤੇ ਅੰਮਿ੍ਤਪਾਲ ਸਿੰਘ ਹੁਸ਼ਿਆਰਪੁਰ ਦੇ ਨਾਂਅ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿਚ ਹਰਜੀਤ ਸਿੰਘ ਸੀ.ਏ. ਮੁਹਾਲੀ (ਇਕਨਾਮਿਕਸ), ਗੋਪਾਲ ਸ਼ਰਮਾ ਸਮਾਣਾ, ਅਸ਼ੋਕ ਮਲਹੋਤਰਾ ਲੁਧਿਆਣਾ, ਹਰਜੀਤ ਸਿੰਘ ਪੰਨੂ ਖਰੜ ਅਤੇ ਅਜੈ ਕੁਮਾਰ ਅੰਮਿ੍ਤਸਰ ਦੇ ਨਾਂਅ ਸ਼ਾਮਿਲ ਹਨ | ਐਨ. ਕੇ. ਸ਼ਰਮਾ ਨੇ ਦੱਸਿਆ ਕਿ ਰਵਿੰਦਰ ਕੁਮਾਰ ਗਰਗ ਕੋਟਕਪੂਰਾ ਨੂੰ ਵਪਾਰ ਵਿੰਗ ਦਾ ਜ਼ਿਲ੍ਹਾ ਫ਼ਰੀਦਕੋਟ ਦਾ ਪ੍ਰਧਾਨ ਬਣਾਇਆ ਗਿਆ ਹੈ |

ਪਿਛਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਨਾਨ ਬੋਰਡ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ 2 ਮਾਰਚ ਤੋਂ <br/> ਅਗਲੀ ਖ਼ਬਰ 'ਲਿਵ-ਇਨ ਰਿਲੇਸ਼ਨਸ਼ਿਪ' ਅਪਰਾਧ ਨਹੀਂ ਹੈ, ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ-ਹਾਈ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।