ਮੰਡੀ ਗੋਬਿੰਦਗੜ੍ਹ, 18 ਫਰਵਰੀ (ਮੋਹਿਤ ਸਿੰਗਲਾ)-ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰਿਆਂ 'ਤੇ ਹੁਣ ਸਿਰਫ਼ ਸਜਾਵਟੀ ਰੁੱਖ ਲਗਾਉਣ ਦੀ ਬਜਾਏ ਪਰਾਗਣਕ ਜੀਵਾਂ ਦੀ ਸੰਭਾਲ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ਼ 'ਮਧੂਮੱਖੀ ਗਲਿਆਰੇ' ਤਿਆਰ ਕੀਤੇ ਜਾਣਗੇ¢ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ. ਐਚ. ਏ. ਆਈ.) ਨੇ ਆਪਣੀ ਰੁੱਖ ਲਗਾਉਣ ਨੀਤੀ ਵਿਚ ਬਦਲਾਅ ਕਰਦਿਆਂ ਵਾਤਾਵਰਣ ਸੰਤੁਲਨ ਨੂੰ ਤਰਜੀਹ ਦੇਣ ਦਾ ਫ਼ੈਸਲਾ ਕੀਤਾ ਹੈ¢ਐਨ.ਐਚ.ਏ.ਆਈ. ਦੇ ਖੇਤਰੀ ਦਫ਼ਤਰ ਦੇਸ਼ ਭਰ ਵਿਚ ਉਨ੍ਹਾਂ ਰਾਜਮਾਰਗ ਖੇਤਰਾਂ ਦੀ ਪਛਾਣ ਕਰਨਗੇ, ਜਿਥੇ 500 ਮੀਟਰ ਤੋਂ 1 ਕਿਲੋਮੀਟਰ ਦੇ ਵਕਫ਼ੇ 'ਤੇ ਫੁੱਲਦਾਰ ਰੁੱਖਾਂ ਦੇ ਸਮੂਹ ਲਗਾਏ ਜਾ ਸਕਣ¢ ਇਹ ਦੂਰੀ ਮਧੂਮੱਖੀਆਂ ਦੀ ਔਸਤ ਚਾਰਾ ਖੋਜ ਹੱਦ ਨੂੰ ਧਿਆਨ ਵਿਚ ਰੱਖ ਕੇ ਨਿਰਧਾਰਤ ਕੀਤੀ ਗਈ ਹੈ¢ ਹਰ ਖੇਤਰੀ ਦਫ਼ਤਰ 2026-27 ਦੌਰਾਨ ਘੱਟੋ-ਘੱਟ ਤਿੰਨ ਪਰਾਗਣਕ ਗਲਿਆਰੇ ਵਿਕਸਿਤ ਕਰੇਗਾ¢ ਅਥਾਰਟੀ ਨੇ 2026-27 'ਚ ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰਿਆਂ 'ਤੇ ਲਗਭਗ 40 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਹੈ, ਜਿਨ੍ਹਾਂ ਵਿਚੋਂ ਕਰੀਬ 60 ਫ਼ੀਸਦੀ ਬੂਟੇ 'ਮਧੂਮੱਖੀ ਗਲਿਆਰਾ' ਮੁਹਿੰਮ ਅਧੀਨ ਲਗਾਏ ਜਾਣਗੇ¢ਅਥਾਰਟੀ ਅਨੁਸਾਰ ਇਨ੍ਹਾਂ ਗਲਿਆਰਿਆਂ ਵਿਚ ਮਧੂਮੱਖੀ ਅਨੁਕੂਲ ਰੁੱਖ-ਬੂਟਿਆਂ ਦੀ ਲਗਾਤਾਰ ਲੜੀ ਵਿਕਸਿਤ ਕੀਤੀ ਜਾਵੇਗੀ ਤਾਂ ਜੋ ਸਾਲ ਭਰ ਮਕਰੰਦ ਅਤੇ ਪਰਾਗ ਦੀ ਉਪਲਬਧਤਾ ਬਣੀ ਰਹੇ¢ ਇਸ ਲਈ ਫੁੱਲਦਾਰ ਰੁੱਖਾਂ, ਝਾੜੀਆਂ, ਜੜੀ-ਬੂਟੀਆਂ ਅਤੇ ਘਾਹ ਦੇ ਮਿਲੇ-ਜੁਲੇ ਮਿਸ਼ਰਣ ਨਾਲ ਉਗਾਇਆ ਜਾਵੇਗਾ¢ਬੂਟਿਆਂ ਦੀ ਚੋਣ ਇਸ ਤਰ੍ਹਾਂ ਕੀਤੀ ਜਾਵੇਗੀ ਕਿ ਵੱਖ-ਵੱਖ ਰੁੱਤਾਂ ਵਿਚ ਵੱਖ-ਵੱਖ ਸਮੇਂ ਫੁੱਲ ਖਿੜਦੇ ਰਹਿਣ ਅਤੇ ਪਰਾਗਣਕ ਜੀਵਾਂ ਲਈ ਲਗਭਗ ਨਿਰੰਤਰ ਭੋਜਨ ਸਰੋਤ ਉਪਲਬਧ ਰਹੇ¢ਅਧਿਕਾਰਤ ਸੂਤਰਾਂ ਅਨੁਸਾਰ ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰਿਆਂ 'ਤੇ ਨਿੰਮ, ਕਰੰਜ, ਮਹੂਆ, ਪਲਾਸ਼, ਬੋਤਲ ਬਰਸ਼, ਜਾਮਨ ਅਤੇ ਸਿਰਿਸ ਵਰਗੀਆਂ ਦੇਸੀ ਕਿਸਮਾਂ ਨੂੰ ਤਰਜੀਹ ਦਿੱਤੀ ਜਾਵੇਗੀ |