21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਕਾਕਰ ਦਾ ਨਾਰਵੇ 'ਚ ਬਲੋਚ ਨਾਗਰਿਕਾਂ ਵਲੋਂ ਸਖ਼ਤ ਵਿਰੋਧ <br/>

ਅਜੀਤ ਡੈਸਕ 18-02-2026

ਅੰਮਿ੍ਤਸਰ, 17 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਨਾਲ ਸੰਬੰਧਿਤ ਸਾਬਕਾ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਕਾਕਰ ਨੂੰ ਨਾਰਵੇ ਦੇ ਓਸਲੋ 'ਚ ਬਲੋਚ ਲੋਕਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ | ਉਥੇ ਬਲੋਚਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਬਲੋਚਿਸਤਾਨ 'ਚ ਪਾਕਿਸਤਾਨੀ ਫ਼ੌਜ ਦੀਆਂ ਅਯੋਗ ਕਾਰਵਾਈਆਂ ਬਾਰੇ ਪੁੱਛਗਿੱਛ ਕੀਤੀ | ਬਲੋਚ ਪ੍ਰਦਰਸ਼ਨਕਾਰੀਆਂ ਨੇ ਕਾਕਰ ਨੂੰ ਬਲੋਚਾਂ ਦਾ ਕਾਤਲ ਅਤੇ ਹਤਿਆਰੀ ਪਾਕਿਸਤਾਨੀ ਫ਼ੌਜ ਦਾ ਮੋਹਰਾ ਦੱਸਿਆ | ਉਨ੍ਹਾਂ ਨੇ ਕਾਕਰ ਨੂੰ ਬਲੋਚਿਸਤਾਨ ਦੇ ਲੋਕਾਂ ਵਾਂਗ ਸ਼ਾਂਤੀ ਨਾਲ ਨਾ ਰਹਿਣ ਦੀ ਬਦ-ਦੁਆ ਵੀ ਦਿੱਤੀ ਪਰ ਪਾਕਿਸਤਾਨੀ ਨੇਤਾ ਨੇ ਕੋਈ ਜਵਾਬ ਨਹੀਂ ਦਿੱਤਾ | ਬਲੋਚਿਸਤਾਨ ਦੇ ਵੱਖਵਾਦੀ ਨੇਤਾ ਮੀਰ ਯਾਰ ਬਲੋਚ ਨੇ ਇੰਸਟਾਗ੍ਰਾਮ 'ਤੇ ਕਾਕਰ ਦਾ ਇਸ ਬਾਰੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ਨਾਰਵੇ 'ਚ ਬਲੋਚਾਂ ਨੇ ਪਾਕਿ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਮੰਤਰੀ ਕਾਕਰ ਦੀ ਓਸਲੋ ਫੇਰੀ ਦੌਰਾਨ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕੀਤਾ ਤਾਂ ਜੋ ਬਲੋਚਿਸਤਾਨ ਦੇ ਲੋਕਾਂ ਦੀ ਦੁਰਦਸ਼ਾ ਵੱਲ ਦੁਨੀਆ ਦਾ ਧਿਆਨ ਖਿੱਚਿਆ ਜਾ ਸਕੇ | ਮੀਰ ਯਾਰ ਨੇ ਅੱਗੇ ਲਿਖਿਆ ਕਿ ਅਸੀਂ ਨਾਰਵੇ ਸਰਕਾਰ ਅਤੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਲਾਪਤਾ ਹੋਣ ਵਾਲੇ ਬਲੋਚਾਂ, ਗੈਰ-ਨਿਆਇਕ ਕਤਲਾਂ ਅਤੇ ਹੋਰ ਦੋਸ਼ਾਂ ਦੀ ਸੁਤੰਤਰ ਜਾਂਚ ਦਾ ਸਮਰਥਨ ਕਰਨਾ ਚਾਹੀਦਾ ਹੈ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ 20 ਤੋਂ <br/> ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼ ਮਾਤਾ ਬਸੰਤ ਕੌਰ ਸਲੇਮਪੁਰਾ (ਸਿੱਧਵਾਂ ਬੇਟ) <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।