ਜਗਰਾਉਂ-ਮਾਤਾ ਬਸੰਤ ਕੌਰ ਦਾ ਜਨਮ ਪਿਤਾ ਸ. ਸੋਭਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਦਰੋਪਤੀ ਕੌਰ ਦੀ ਕੁੱਖੋਂ 10 ਮਾਰਚ, 1934 ਨੂੰ ਪਿੰਡ ਪਿੱਪਲਾਂ ਵਾਲਾ (ਹੁਸ਼ਿਆਰਪੁਰ) ਵਿਖੇ ਹੋਇਆ | ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਵਿਚੋਂ ਪ੍ਰਾਪਤ ਕੀਤੀ | ਆਪ ਦਾ ਵਿਆਹ 1950 ਵਿਚ ਸ. ਸੱਜਣ ਸਿੰਘ ਵਾਸੀ ਸਲੇਮਪੁਰਾ (ਸਿੱਧਵਾਂ ਬੇਟ) ਨਾਲ ਹੋਇਆ | ਆਪ ਦੇ ਘਰ ਤਿੰਨ ਪੁੱਤਰਾਂ ਤੇਜਿੰਦਰ ਸਿੰਘ ਚੱਢਾ, ਹਰਜੀਤ ਸਿੰਘ ਚੱਢਾ ਤੇ ਜਸਵਿੰਦਰ ਸਿੰਘ ਚੱਢਾ ਨੇ ਜਨਮ ਲਿਆ | ਆਪ ਨੇ ਆਪਣੇ ਪਤੀ ਸੱਜਣ ਸਿੰਘ ਨਾਲ ਮਿਲਕੇ ਜਿਥੇ ਪਰਿਵਾਰ ਨੂੰ ਤਰੱਕੀ ਦੀਆਂ ਲੀਹਾਂ 'ਤੇ ਪਾਇਆ, ਉਥੇ ਹੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਅਤੇ ਜੀਵਨ ਵਿਚ ਕਾਮਯਾਬ ਬਣਾਇਆ ਅਤੇ ਹਮੇਸ਼ਾਂ ਸੱਚ 'ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ | ਆਪ ਦੇ ਵੱਡੇ ਪੁੱਤਰ ਤੇਜਿੰਦਰ ਸਿੰਘ ਚੱਢਾ ਨੇ ਸਖ਼ਤ ਮਿਹਨਤ ਕੀਤੀ ਅਤੇ ਪੰਜਾਬ ਦੇ ਲੋਕਾਂ ਦੀ ਮਨਪਸੰਦ ਅਖ਼ਬਾਰ 'ਅਜੀਤ' ਵਿਚ ਬਤੌਰ ਪੱਤਰਕਾਰ ਦੀਆਂ ਸੇਵਾਵਾਂ ਚੌਂਕੀਮਾਨ ਤੋਂ ਨਿਭਾਅ ਰਿਹਾ ਹੈ | ਆਪ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਆਪ ਦਾ ਪੁੱਤਰ ਹਰਜੀਤ ਸਿੰਘ 1990 ਵਿਚ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ, ਆਪ ਆਪਣੇ ਪਤੀ ਸ. ਸੱਜਣ ਸਿੰਘ ਨਾਲ ਮਿਲ ਕੇ ਇਸ ਦੁੱਖ ਦੀ ਘੜੀ ਵਿਚੋਂ ਨਿਕਲੇ ਅਤੇ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਨੂੰ ਨਿਭਾਇਆ | ਆਪ ਦੇ ਪੋਤੇ ਤੇ ਪੋਤਰੀਆਂ ਵੀ ਆਪ ਦੇ ਦੱਸੇ ਰਾਹ 'ਤੇ ਚਲਦਿਆਂ ਸਖ਼ਤ ਮਿਹਨਤ ਕਰਕੇ ਵਿਦੇਸ਼ਾਂ ਵਿਚ ਸਥਾਪਿਤ ਹਨ ਅਤੇ ਚੱਢਾ ਪਰਿਵਾਰ ਦਾ ਨਾਂਅ ਚਮਕਾ ਰਹੇ ਹਨ | ਆਪ ਨੇ ਹਮੇਸ਼ਾਂ ਹੀ ਲੋੜਵੰਦਾਂ ਦੀ ਮੱਦਦ ਕੀਤੀ ਤੇ ਆਪਣੇ ਬੱਚਿਆਂ ਨੂੰ ਵੀ ਸਮਾਜ ਸੇਵੀ ਕੰਮਾਂ ਲਈ ਪ੍ਰੇਰਿਆ | ਆਪ ਨੇ ਗੁਰੂ ਸਾਹਿਬਾਨਾਂ ਦੀ ਰਜਾ ਵਿਚ ਜੀਵਨ ਬਤੀਤ ਕੀਤਾ ਅਤੇ ਸਵੇਰ ਸਮੇਂ ਗੁਰਦੁਆਰਾ ਸਾਹਿਬ ਜਾਂਦੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ | ਮਾਤਾ ਬਸੰਤ ਕੌਰ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿੱਤ ਰੱਖੇ ਅਖੰਡ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 18 ਫਰਵਰੀ, 2026, ਦਿਨ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਪਿੰਡ ਸਲੇਮਪੁਰਾ (ਸਿੱਧਵਾਂ ਬੇਟ) ਵਿਖੇ 12 ਤੋਂ 1 ਵਜੇ ਤੱਕ ਹੋਵੇਗੀ | ਸ਼ਮਸ਼ੇਰ ਸਿੰਘ ਗਾਲਿਬ
ਭੋਗ 'ਤੇ ਵਿਸ਼ੇਸ਼ ਮਾਤਾ ਬਸੰਤ ਕੌਰ ਸਲੇਮਪੁਰਾ (ਸਿੱਧਵਾਂ ਬੇਟ) <br/>
ਅਜੀਤ ਡੈਸਕ
18-02-2026